ਈਰਾਨ ਨੂੰ ਚਿਤਾਵਨੀ ਦੇਣ ਲਈ ਅਮਰੀਕਾ ''ਕਰੀਅਰ ਸਟ੍ਰਾਈਕ ਗਰੁੱਪ'' ਕਰੇਗਾ ਤਾਇਨਾਤ

05/06/2019 11:39:34 AM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਈਰਾਨ ਨੂੰ ਇਕ ਸਪੱਸ਼ਟ ਸੰਦੇਸ਼ ਭੇਜਣ ਲਈ ਪੱਛਮੀ ਏਰੀਆ 'ਯੂ.ਐੱਸ.ਐੱਸ. ਅਬਰਾਹਿਮ ਲਿੰਕਨ ਕਰੀਅਰ ਸਟ੍ਰਾਈਕ ਗਰੁੱਪ' ਅਤੇ ਇਕ ਬੰਬਾਰੀ ਕਾਰਜ ਬਲ ਤਾਇਨਾਤ ਕਰ ਰਿਹਾ ਹੈ। ਇਸ ਸੰਦੇਸ਼ ਮੁਤਾਬਕ ਅਮਰੀਕੀ ਹਿੱਤਾਂ ਜਾਂ ਉਸ ਦੇ ਸਾਥੀਆਂ 'ਤੇ ਹੋਰ ਹਮਲਿਆਂ ਨਾਲ ਪੂਰੀ ਤਿਆਰੀ ਨਾਲ ਨਜਿੱਠਿਆ ਜਾਵੇਗਾ। ਬੋਲਟਨ ਵਿਚ ਐਤਵਾਰ ਨੂੰ ਕਿਹਾ ਕਿ ਈਰਾਨ ਤੋਂ ਮਿਲੇ ਕਈ ਪਰੇਸ਼ਾਨ ਕਰਨ ਵਾਲੇ ਅਤੇ ਤਣਾਅ ਵਧਾਉਣ ਵਾਲੇ ਸੰਕੇਤਾਂ ਅਤੇ ਚਿਤਾਵਨੀਆਂ ਦੇ ਜਵਾਬ ਵਿਚ ਪੱਛਮੀ ਏਸ਼ੀਆ ਵਿਚ ਯੂ.ਐੱਸ.ਐੱਸ. ਅਬਰਾਹਿਮ ਲਿੰਕਨ ਕਰੀਅਰ ਸਟ੍ਰਾਈਕ ਗਰੁੱਪ ਅਤੇ ਇਕ ਬੰਬਾਰੀ ਕਾਰਜ ਬਲ ਤਾਇਨਾਤ ਕਰਨ ਦਾ ਫੈਸਲਾ ਲਿਆ ਗਿਆ ਹੈ। 

PunjabKesari

ਬੋਲਟਨ ਨੇ ਦੱਸਿਆ ਕਿ ਅਜਿਹਾ ਕਰਨ ਦਾ ਉਦੇਸ਼ ਈਰਾਨੀ ਸ਼ਾਸਨ ਨੂੰ ਇਹ ਸਪੱਸ਼ਟ ਸੰਦੇਸ਼ ਦੇਣਾ ਹੈ ਕਿ ਅਮਰੀਕੀ ਹਿੱਤਾਂ ਜਾਂ ਸਾਡੇ ਸਾਥੀਆਂ 'ਤੇ ਹਰ ਹਮਲੇ ਨਾਲ ਪੂਰੀ ਤਿਆਰੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਨੇ ਇਕ ਬਿਆਨ ਵਿਚ ਕਿਹਾ,''ਅਮਰੀਕਾ ਈਰਾਨੀ ਸ਼ਾਸਨ ਨਾਲ ਯੁੱਧ ਨਹੀਂ ਚਾਹੁੰਦਾ ਪਰ ਅਸੀਂ ਕਿਸੇ ਵੀ ਹਮਲੇ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਾਂ।'' ਜ਼ਿਕਰਯੋਗ ਹੈ ਕਿ ਇਹ ਕਦਮ ਚੁੱਕਣ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਮਹੀਨੇ ਭਾਰਤ ਜਿਹੇ ਦੇਸ਼ਾਂ ਨੂੰ ਈਰਾਨ ਤੋਂ ਤੇਲ ਖਰੀਦਣ ਵਿਚ ਮਿਲੀ ਛੋਟ ਨੂੰ ਖਤਮ ਕਰ ਦਿੱਤਾ ਸੀ ਤਾਂ ਜੋ ਈਰਾਨ ਤੋਂ ਤੇਲ ਬਰਾਮਦ ਖਤਮ ਕੀਤੀ ਜਾ ਸਕੇ। ਟਰੰਪ ਨੇ ਸੱਤਾ ਵਿਚ ਆਉਣ ਦੇ ਬਾਅਦ ਈਰਾਨ ਨਾਲ ਹੋਏ ਪਰਮਾਣੂ ਸਮਝੌਤੇ ਨਾਲ ਖੁਦ ਨੂੰ ਬੀਤੇ ਸਾਲ ਵੱਖ ਕਰ ਲਿਆ ਸੀ ਅਤੇ ਉਸ ਵਿਰੁੱਧ ਸਖਤ ਪਾਬੰਦੀਆਂ ਲਗਾਈਆਂ ਸਨ।


Vandana

Content Editor

Related News