ਰਾਸ਼ਟਰਪਤੀ ਚੋਣਾਂ ''ਚ ਖੜ੍ਹੇ ਜੋ ਬਿਡਨ ਨੇ ਜੁਟਾਏ 43 ਕਰੋੜ
Sunday, Apr 28, 2019 - 11:26 AM (IST)

ਵਾਸ਼ਿੰਗਟਨ (ਬਿਊਰੋ)— ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਉਤਰੇ ਸਾਬਕਾ ਰਾਸ਼ਟਰਪਤੀ ਜੋ ਬਿਡਨ ਨੇ ਸਿਰਫ 24 ਘੰਟੇ ਵਿਚ 6.3 ਕਰੋੜ ਡਾਲਰ (43.5 ਕਰੋੜ) ਦਾ ਚੰਦਾ ਇਕੱਠਾ ਕਰ ਲਿਆ। ਸਾਲ 2020 ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਸਾਬਕਾ ਰਾਸ਼ਟਰਪਤੀ ਜੋ ਬਿਡਨ ਦੇ ਨਾਮ ਦਾ ਐਲਾਨ ਬੁੱਧਵਾਰ ਨੂੰ ਡੈਮੋਕ੍ਰੇਟ ਉਮੀਦਵਾਰ ਦੇ ਰੂਪ ਵਿਚ ਕੀਤਾ ਗਿਆ। ਵੀਰਵਾਰ ਨੂੰ ਉਨ੍ਹਾਂ ਨੇ ਆਪਣੀ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ।
ਬਿਡਨ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਜ਼ਰੀਏ ਜਾਣਕਾਰੀ ਦਿੱਤੀ ਕਿ ਪ੍ਰਚਾਰ ਦੇ 24 ਘੰਟੇ ਦੇ ਅੰਦਰ ਹੀ ਉਨ੍ਹਾਂ ਨੇ 50 ਰਾਜਾਂ ਦੇ 97 ਹਜ਼ਾਰ ਲੋਕਾਂ ਤੋਂ ਇਹ ਚੰਦਾ ਹਾਸਲ ਕੀਤਾ। ਇਹ ਰਾਸ਼ੀ ਸਾਲ 2020 ਦੇ ਕਿਸੇ ਵੀ ਉਮੀਦਵਾਰ ਵੱਲੋਂ ਇਕ ਦਿਨ ਵਿਚ ਇਕੱਠੀ ਕੀਤੀ ਗਈ ਰਾਸ਼ੀ ਨਾਲੋਂ ਕਾਫੀ ਜ਼ਿਆਦਾ ਹੈ। ਉਨ੍ਹਾਂ ਮੁਤਾਬਕ 65 ਹਜ਼ਾਰ ਅਜਿਹੇ ਦਾਨਕਰਤਾ ਹਨ ਜਿਨ੍ਹਾਂ ਨਾਲ ਈ-ਮੇਲ ਜ਼ਰੀਏ ਸੰਪਰਕ ਨਹੀਂ ਹੋ ਸਕਿਆ ਸੀ। ਚੋਣਾਂ ਲਈ ਫੰਡ ਇਕੱਠਾ ਕਰਨ ਲਈ ਬਿਡਨ ਨੇ ਵੀਰਵਾਰ ਸ਼ਾਮ ਫਿਲਾਡੇਲਫੀਆ ਵਿਚ ਇਕ ਪ੍ਰੋਗਰਾਮ ਕੀਤਾ। ਇੱਥੇ ਉਨ੍ਹਾਂ ਨੇ 5 ਲੱਖ ਡਾਲਰ ਚੰਦਾ ਇਕੱਠਾ ਹੋਣ ਦੀ ਆਸ ਜ਼ਾਹਰ ਕੀਤੀ ਸੀ ਪਰ ਇਸ ਤੋਂ ਜ਼ਿਆਦਾ ਚੰਦਾ ਇਕੱਠਾ ਹੋਇਆ।