ਪੁਲਾੜ ਪ੍ਰੀਖਿਆ ਪਾਸ ਕਰਨ ਵਾਲੀ ਪਹਿਲੀ ਅਮਰੀਕੀ ਮਹਿਲਾ ਦੀ ਮੌਤ

Friday, Apr 19, 2019 - 09:40 AM (IST)

ਪੁਲਾੜ ਪ੍ਰੀਖਿਆ ਪਾਸ ਕਰਨ ਵਾਲੀ ਪਹਿਲੀ ਅਮਰੀਕੀ ਮਹਿਲਾ ਦੀ ਮੌਤ

ਵਾਸ਼ਿੰਗਟਨ (ਭਾਸ਼ਾ)— ਪੁਲਾੜ ਯਾਤਰਾ ਲਈ ਪ੍ਰੀਖਿਆ ਪਾਸ ਕਰਨ ਵਾਲੀ ਅਮਰੀਕਾ ਦੀ ਪਹਿਲੀ ਮਹਿਲਾ ਜੇਰੀ ਕੌਬ ਦੀ ਮੌਤ ਹੋ ਗਈ। ਉਹ 88 ਸਾਲ ਦੀ ਸੀ। ਕੌਬ ਸਾਲ 1961 ਵਿਚ ਪੁਲਾੜ ਯਾਤਰੀ ਦੀ ਪ੍ਰੀਖਿਆ ਵਿਚ ਪਾਸ ਹੋਣ ਵਾਲੀ ਪਹਿਲੀ ਮਹਿਲਾ ਬਣੀ ਸੀ ਪਰ ਉਨ੍ਹਾਂ ਨੂੰ ਕਦੇ ਪੁਲਾੜ ਯਾਤਰਾ 'ਤੇ ਜਾਣ ਦਾ ਮੌਕਾ ਨਹੀਂ ਮਿਲ ਪਾਇਆ। ਕੌਬ ਬੀਤੇ ਕੁਝ ਦਿਨਾਂ ਤੋਂ ਬੀਮਾਰ ਸੀ।

PunjabKesari

ਪੱਤਰਕਾਰ ਅਤੇ ਕੌਬ ਦੇ ਪਰਿਵਾਰ ਦੇ ਬੁਲਾਰੇ ਮਾਈਲਸ ਨੇ ਵੀਰਵਾਰ ਨੂੰ ਦੱਸਿਆ ਕਿ ਕੌਬ ਦੀ 18 ਮਾਰਚ ਨੂੰ ਮੌਤ ਹੋ ਗਈ। 

PunjabKesari

ਸਾਲ 1961 ਵਿਚ ਕੌਬ ਸਮੇਤ 13 ਔਰਤਾਂ ਮੁਸ਼ਕਲ ਸਰੀਰਕ ਪ੍ਰੀਖਿਆ ਵਿਚ ਪਾਸ ਹੋਈਆਂ ਸਨ ਅਤੇ ਉਨ੍ਹਾਂ ਨੂੰ 'ਮਰਕਰੀ 13' ਦੇ ਰੂਪ ਵਿਚ ਮੰਨਿਆ ਜਾਂਦਾ ਹੈ। ਕੌਬ ਨੇ ਪੁਲਾੜ ਯਾਤਰੀਆਂ ਦੀ ਚੋਣ 'ਤੇ ਸਦਨ ਦੀ ਇਕ ਵਿਸ਼ੇਸ਼ ਉਪ ਕਮੇਟੀ ਦੇ ਸਾਹਮਣੇ ਕਿਹਾ ਸੀ,''ਅਸੀਂ ਸਿਰਫ ਭੇਦਭਾਦ ਦੇ ਬਿਨਾਂ ਦੇਸ਼ ਦੇ ਪੁਲਾੜ ਭਵਿੱਖ ਵਿਚ ਜਗ੍ਹਾ ਚਾਹੁੰਦੀਆਂ ਹਾਂ।''


author

Vandana

Content Editor

Related News