....ਤਾਂ ਅਮਰੀਕਾ ਹੋ ਜਾਵੇਗਾ ਦੀਵਾਲੀਆ : Musk

Tuesday, Oct 22, 2024 - 01:22 PM (IST)

....ਤਾਂ ਅਮਰੀਕਾ ਹੋ ਜਾਵੇਗਾ ਦੀਵਾਲੀਆ : Musk

ਵਾਸ਼ਿੰਗਟਨ (ਯੂ. ਐਨ. ਆਈ.)- ਅਮਰੀਕਾ ਦੇ ਅਰਬਪਤੀ ਉਦਯੋਗਪਤੀ ਐਲੋਨ ਮਸਕ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰੀ ਖਰਚਿਆਂ ਵਿਚ ਕਟੌਤੀ ਨਾ ਕੀਤੀ ਗਈ ਤਾਂ ਅਮਰੀਕਾ ਦੀਵਾਲੀਆ ਹੋ ਜਾਵੇਗਾ।  ਮਸਕ ਨੇ ਐਕਸ 'ਤੇ ਯੂ.ਐਸ ਸਰਕਾਰ ਦੇ ਕਰਜ਼ੇ 'ਤੇ ਅਸਮਾਨ ਛੂੰਹਦੇ ਵਿਆਜ ਭੁਗਤਾਨਾਂ 'ਤੇ ਟਿੱਪਣੀ ਕਰਦੇ ਹੋਏ ਕਿਹਾ,"ਜੇ ਸਰਕਾਰੀ ਖਰਚਿਆਂ ਵਿੱਚ ਕਟੌਤੀ ਨਾ ਕੀਤੀ ਗਈ, ਤਾਂ ਬਹੁਤ ਜ਼ਿਆਦਾ ਕਰਜ਼ ਲੈਣ ਵਾਲੇ ਵਿਅਕਤੀ ਵਾਂਗ ਅਮਰੀਕਾ ਵੀ ਦੀਵਾਲੀਆ ਹੋ ਜਾਵੇਗਾ।'' 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ-ਅਮਰੀਕੀ ਰਿਪਬਲਿਕਨ ਨੇਤਾਵਾਂ ਨੇ ਨੀਤੀਗਤ ਮੁੱਦਿਆਂ 'ਤੇ Kamala Harris ਦੀ ਕੀਤੀ ਨਿੰਦਾ 

ਕਰਜ਼ੇ 'ਤੇ ਵਿਆਜ ਤੇਜ਼ੀ ਨਾਲ ਸਾਰੇ ਟੈਕਸ ਮਾਲੀਏ ਨੂੰ ਜਜ਼ਬ ਕਰ ਰਿਹਾ ਹੈ, ਜਿਸ ਨਾਲ ਦੇਸ਼ ਲਈ ਕੁਝ ਵੀ ਨਹੀਂ ਬਚੇਗਾ।ਗੌਰਤਲਬ ਹੈ ਕਿ ਮਈ ਵਿਚ ਅਮਰੀਕੀ ਕਾਂਗਰਸ ਦੇ ਬਜਟ ਦਫਤਰ ਨੇ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ, ਜਿਸ ਅਨੁਸਾਰ ਅਗਲੇ 30 ਸਾਲਾਂ ਵਿਚ ਦੇਸ਼ ਦਾ ਰਾਸ਼ਟਰੀ ਕਰਜ਼ ਵਧ ਕੇ ਕੁੱਲ ਘਰੇਲੂ ਉਤਪਾਦ ਦਾ 166 ਪ੍ਰਤੀਸ਼ਤ ਹੋ ਜਾਵੇਗਾ, ਜਦੋਂ ਕਿ ਇਹ ਅੰਕੜਾ ਜੀ.ਡੀ.ਪੀ ਦੇ 250 ਪ੍ਰਤੀਸ਼ਤ ਤੱਕ ਵਧਣ ਦੇ ਜੋਖਮ ਤੋਂ ਇਨਕਾਰ ਨਹੀਂ ਕਰਦਾ। ਆਗਾਮੀ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਰਾਸ਼ਟਰੀ ਕਰਜ਼ਾ ਸਭ ਤੋਂ ਵੱਧ ਚਰਚਾ ਵਾਲੇ ਵਿਸ਼ਿਆਂ ਵਿੱਚੋਂ ਇੱਕ ਹੈ। ਚੋਣ 5 ਨਵੰਬਰ ਨੂੰ ਹੋਵੇਗੀ ਜਿਸ ਵਿੱਚ ਡੈਮੋਕ੍ਰੇਟਿਕ ਪਾਰਟੀ ਦੀ ਨੁਮਾਇੰਦਗੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਰਿਪਬਲਿਕਨ ਪਾਰਟੀ ਦੀ ਨੁਮਾਇੰਦਗੀ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News