ਅਨੋਖਾ ਆਫਰ! ਤਾਬੂਤ ''ਚ ਰਹਿਣ ਵਾਲੇ ਨੂੰ ਮਿਲਣਗੇ 600 ਡਾਲਰ

09/15/2019 12:10:58 PM

ਵਾਸ਼ਿੰਗਟਨ (ਬਿਊਰੋ)— ਅਮਰੀਕੀ ਸੂਬੇ ਮੈਰੀਲੈਂਡ ਵਿਚ ਇਕ ਲੋਕਾਂ ਨੂੰ ਇਕ ਦਿਲਚਸਪ ਆਫਰ ਦਿੱਤਾ ਗਿਆ ਹੈ। ਸਾਲਾਨਾ ਫ੍ਰਾਈਟ ਫੈਸਟੀਵਲ ਦੇ ਮੱਦੇਨਜ਼ਰ ਸਿਕਸ ਫਲੈਗ ਅਮਰੀਕਾ ਨੇ 30 ਘੰਟੇ ਦੇ ਚੈਲੇਂਜ ਦੀ ਸ਼ੁਰੂਆਤ ਕੀਤੀ ਹੈ। ਇੱਥੇ ਵੁੱਡਮੋਰ ਵਿਚ ਸਥਿਤ ਸਿਕਸ ਫਲੈਗ ਪਾਰਕ ਵਿਚ 30 ਘੰਟੇ ਤੱਕ ਤਾਬੂਤ (coffin) ਵਿਚ ਰਹਿਣ ਵਾਲੇ ਸ਼ਖਸ ਨੂੰ ਇਨਾਮ ਦੇ ਤੌਰ 'ਤੇ 600 ਡਾਲਰ (42,618 ਰੁਪਏ) ਅਤੇ ਦੋ ਸੀਜਨ ਟਿਕਟ ਮੁਫਤ ਦਿੱਤੀ ਜਾ ਰਹੀ ਹੈ।

PunjabKesari

ਇਸ ਚੁਣੌਤੀ ਨੂੰ ਥੋੜ੍ਹਾ ਹੋਰ ਮਜ਼ੇਦਾਰ ਬਣਾਉਣ ਲਈ ਇਹ ਨਿਯਮ ਰੱਖਿਆ ਗਿਆ ਹੈ ਕਿ ਸਾਰੇ ਭਾਗੀਦਾਰਾਂ ਨੂੰ ਤਾਬੂਤ ਵਿਚ ਕਿਸੇ ਹੋਰ ਦੇ ਨਾਲ ਸਮਾਂ ਗੁਜਾਰਨਾ ਹੋਵੇਗਾ। ਜਾਣਕਾਰੀ ਮੁਤਾਬਕ ਇਸ ਚੁਣੌਤੀ ਵਿਚ ਹਰੇਕ ਸਾਲ ਥੋੜ੍ਹੇ ਲੋਕ ਹੀ ਹਿੱਸਾ ਲੈਂਦੇ ਹਨ।

PunjabKesari

6 ਅਤੇ ਸਿਕਸ ਫਲੈਗ ਪਾਰਕ ਦੀ ਤੁਲਨਾ ਵਿਚ ਸਿਕਸ ਫਲੈਗ ਅਮਰੀਕਾ ਵਿਚ ਇਸ ਵਾਰੀ ਫ੍ਰਾਈਟ ਫੇਸਟ ਸੀਜਨ ਦੇ ਨਿਯਮ ਨੂੰ ਥੋੜ੍ਹਾ ਵੱਖਰਾ ਬਣਾਇਆ ਗਿਆ ਹੈ। ਸਿਕਸ ਫਲੈਗ ਅਮਰੀਕਾ ਵਿਚ 6 ਭਾਗੀਦਾਰ ਇਸ ਵਾਰ 30 ਘੰਟੇ 'ਕੌਫੀਨ ਚੈਲੇਂਜ' ਵਿਚ ਹਿੱਸਾ ਲੈ ਰਹੇ ਹਨ। ਇਸ ਵਾਰ ਉਨ੍ਹਾਂ ਨੂੰ ਆਪਣੇ ਨਾਲ ਕਿਸੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਜਾਂ ਦੋਸਤ ਨੂੰ ਨਾਲ ਲਿਆਉਣ ਦੀ ਇਜਾਜ਼ਤ ਦਿੱਤੀ ਗਈ ਹੈ।

PunjabKesari

ਇਹ ਲੋਕ ਭਾਗੀਦਾਰ ਦੇ ਨਾਲ 65 ਇੰਚ ਚੌੜੇ ਅਤੇ 72 ਇੰਚ ਲੰਬੇ ਤਾਬੂਤ ਵਿਚ 30 ਘੰਟੇ ਦਾ ਸਮਾਂ ਗੁਜਾਰਨਗੇ। ਭਾਗੀਦਾਰਾਂ ਨਾਲ ਆਉਣ ਵਾਲੇ ਸਾਥੀ ਸਿਰਫ ਪਾਰਕ ਦੇ ਖੁੱਲ੍ਹੇ ਰਹਿਣ ਦੌਰਾਨ ਹੀ ਉਨ੍ਹਾਂ ਦੇ ਨਾਲ ਰਹਿ ਸਕਣਗੇ। ਇਸ ਦੌਰਾਨ ਹਨੇਰੇ ਵਿਚ ਉਨ੍ਹਾਂ ਨੂੰ ਡਰਾਉਣ ਲਈ ਭੂਤਾਂ ਦੇ ਪਹਿਰਾਵੇ ਵਿਚ ਕੁਝ ਲੋਕ ਘੁੰਮਦੇ ਰਹਿਣਗੇ।

PunjabKesari

ਜਿਹੜਾ ਵੀ ਭਾਗੀਦਾਰ ਅਤੇ ਉਸ ਦਾ ਸਾਥੀ ਇਨ੍ਹਾਂ ਨਿਯਮਾਂ ਨੂੰ ਨਹੀਂ ਮੰਨੇਗਾ, ਉਨ੍ਹਾਂ ਨੂੰ ਚੈਲੇਂਜ ਦੇ ਅਯੋਗ ਕਰਾਰ ਦਿੱਤਾ ਜਾਵੇਗਾ। ਭਾਗੀਦਾਰ ਚਾਹੇ ਤਾਂ ਕਿਸੇ ਵੀ ਸਮੇਂ ਚੁਣੌਤੀ ਤੋਂ ਬਾਹਰ ਹੋ ਸਕਦਾ ਹੈ। ਇਸ ਚੁਣੌਤੀ ਨੂੰ ਸਫਲਤਾਪੂਰਵਕ ਪੂਰਾ ਕਰਨ ਵਾਲੇ ਭਾਗੀਦਾਰਾਂ ਨੂੰ 600 ਡਾਲਰ ਨਕਦ ਇਨਾਮ ਵਿਚ ਦਿੱਤੇ ਜਾਣਗੇ। ਇਸ ਦੇ ਨਾਲ ਹੀ 2020 ਦੇ ਦੋ ਗੋਲਡ ਸੀਜਨ ਟਿਕਟ ਦਿੱਤੇ ਜਾਣਗੇ ਅਤੇ ਦੋ ਭੂਤੀਆ ਘਰਾਂ ਦੇ ਟਿਕਟ ਦਿੱਤੇ ਜਾਣਗੇ।

PunjabKesari

ਜੇਕਰ ਚੁਣੌਤੀ ਦੇ ਅਖੀਰ ਤੱਕ ਇਕ ਤੋਂ ਜ਼ਿਆਦਾ ਭਾਗੀਦਾਰ ਪਹੁੰਚਦੇ ਹਨ ਤਾਂ ਫਿਰ ਤਿੱਖੇ ਸੈਂਡਵਿਚ ਮੁਕਾਬਲੇ ਜ਼ਰੀਏ ਜੇਤੂ ਦਾ ਫੈਸਲਾ ਕੀਤਾ ਜਾਵੇਗਾ। ਇਹ ਚੁਣੌਤੀ 27 ਸਤੰਬਰ ਤੋਂ ਸ਼ੁਰੂ ਹੋਵੇਗੀ।


Vandana

Content Editor

Related News