ਅਮਰੀਕਾ : ਧੀ ਨੂੰ ਬਚਾਉਂਦੇ ਹੋਏ ਪਿਓ ਦੀ ਮੌਤ, ਫਾਇਰ ਫਾਈਟਰ ਵਜੋਂ ਕਰਦਾ ਸੀ ਕੰਮ
Monday, Jun 12, 2023 - 11:55 AM (IST)
ਨਿਊਜਰਸੀ (ਰਾਜ ਗੋਗਨਾ)- ਬੀਤੇ ਦਿਨ ਨਿਊਜਰਸੀ ਜਰਸੀ ਸ਼ੋਰ ਦੇ ਏਵਨ ਬੀਚ 'ਤੇ ਆਪਣੀ ਧੀ ਦੀ ਜਾਨ ਬਚਾਉਂਦੇ ਹੋਏ ਪਿਓ ਦੀ ਮੌਤ ਹੋ ਗਈ। ਮ੍ਰਿਤਕ ਪਿਓ ਦੀ ਪਛਾਣ ਨਿਊਯਾਰਕ ਸਿਟੀ ਫਾਇਰ ਡਿਪਾਰਟਮੈਂਟ ਦੇ ਫਾਇਰਫਾਈਟਰ ਮਾਰਕ ਬੈਟਿਸਟਾ ਵਜੋਂ ਕੀਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਰਕ ਆਪਣੀ ਨਾਬਾਲਗ ਧੀ ਨੂੰ ਰਿਪ ਕਰੰਟ ਤੋਂ ਬਚਾ ਰਿਹਾ ਸੀ, ਜਦੋਂ ਉਸਦੀ ਮੌਤ ਹੋ ਗਈ। ਪੁਲਸ ਅਨੁਸਾਰ ਜਦੋ ਉਹ ਧੀ ਦੀ ਜਾਨ ਬਚਾਅ ਰਿਹਾ ਸੀ, ਉਦੋਂ ਪਾਣੀ ਦੇ ਜਿਆਦਾ ਵਹਾਅ ਕਾਰਨ ਉਹ ਵਹਿ ਗਿਆ। ਜਦਕਿ ਮੌਕੇ ਤੇ ਡਿਊਟੀ 'ਤੇ ਕੋਈ ਲਾਈਫਗਾਰਡ ਵੀ ਨਹੀਂ ਸਨ, ਇਸ ਲਈ ਐਮਰਜੈਂਸੀ ਅਮਲੇ ਨੇ ਕਿਹਾ ਕਿ ਆਪਣੀ ਧੀ ਦੀ ਜਾਨ ਬਚਾਉਣ ਲਈ ਮਾਰਕ ਨੇ ਪਾਣੀ ਵਿਚ ਛਾਲ ਮਾਰ ਦਿੱਤੀ। ਬਚਾਅ ਅਮਲੇ ਨੂੰ ਬਾਅਦ ਵਿੱਚ ਉਸ ਦੀ ਲਾਸ਼ ਮਿਲੀ।
ਪੜ੍ਹੋ ਇਹ ਅਹਿਮ ਖ਼ਬਰ-ਬੋਰਿਸ ਜਾਨਸਨ ਦੀ ਸਨਮਾਨ ਸੂਚੀ 'ਚ ਭਾਰਤੀ ਮੂਲ ਦੀ ਪ੍ਰੀਤੀ ਪਟੇਲ ਅਤੇ ਕੁਲਵੀਰ ਰੇਂਜਰ
ਅਧਿਕਾਰੀਆਂ ਨੇ ਘਟਨਾ ਦੇ ਸੰਬੰਧ ਵਿੱਚ ਬਿਆਨ ਜਾਰੀ ਕੀਤਾ ਅਤੇ ਕਿਹਾ ਕਿ "ਅਸੀਂ ਫਾਇਰਫਾਈਟਰ ਮਾਰਕ ਬੈਟਿਸਟਾ ਦੀ ਮੌਤ ਬਾਰੇ ਸੁਣਿਆ। ਅਸੀਂ ਬਹੁਤ ਦੁਖੀ ਹਾਂ, ਜਿਸਦੀ ਬੀਤੇ ਦਿਨ ਜਰਸੀ ਸ਼ੋਰ 'ਤੇ ਤੈਰਾਕੀ ਕਰਦੇ ਹੋਏ ਮੌਤ ਹੋ ਗਈ ਸੀ। ਫਾਇਰਫਾਈਟਰ ਮਾਰਕ ਇੱਕ ਸਮਰਪਿਤ ਜਨਤਕ ਸੇਵਕ ਸੀ, ਜਿਸਨੇ ਵਿਭਾਗ ਵਿੱਚ 15 ਸਾਲ ਬਿਤਾਏ। ਬੀਚ 'ਤੇ ਇਸ ਘਟਨਾ ਦੇ ਗਵਾਹ ਬੌਬ ਜ਼ੀਲਿਨਸਕੀ ਨੇ ਕਿਹਾ ਕਿ "ਇਹ ਇੱਕ ਤ੍ਰਾਸਦੀ ਹੈ। ਜਦੋਂ ਕੋਈ ਜਾਂਦਾ ਹੈ ਅਤੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਬਚਾਉਂਦਾ ਹੈ ਅਤੇ ਫਿਰ ਉਹ ਖ਼ੁਦ ਨੂੰ ਬਚਾ ਨਹੀਂ ਪਾਉਂਦਾ। ਵਿਭਾਗ ਦੇ ਅਮਲੇ ਦਾ ਕਹਿਣਾ ਹੈ ਕਿ ਅਜੇ ਤੱਕ ਬੱਚੀ ਦੀ ਉਮਰ ਜਾਂ ਪਛਾਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।