ਅਮਰੀਕਾ ਦੇ ਇਕ ਸ਼ਹਿਰ ''ਚ ਈ-ਸਿਗਰੇਟ ਦੇ ਨਿਰਮਾਣ ਤੇ ਵਿਕਰੀ ''ਤੇ ਰੋਕ
Wednesday, Jun 26, 2019 - 05:20 PM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਸ਼ਹਿਰ ਸਾਨ ਫ੍ਰਾਂਸਿਸਕੋ ਨੇ ਮੰਗਲਵਾਰ ਨੂੰ ਇਕ ਵੱਡਾ ਫੈਸਲਾ ਲਿਆ। ਇਸ ਫੈਸਲੇ ਮੁਤਾਬਕ ਸਾਨ ਫ੍ਰਾਂਸਿਸਕੋ ਵਿਚ ਇਲੈਕਟ੍ਰਾਨਿਕ ਸਿਗਰੇਟਾਂ ਦੇ ਬਣਾਉਣ ਅਤੇ ਵਿਕਰੀ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ।
ਨਗਰ ਦੇ ਸੁਪਰਵਾਈਜ਼ਰਾਂ ਦੇ ਬੋਰਡ ਨੇ ਸਰਬਸੰਮਤੀ ਨਾਲ ਇਸ ਨਾਲ ਸਬੰਧਤ ਕਾਨੂੰਨ ਦਾ ਸਮਰਥਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਕਦਮ ਚੁੱਕਣਾ ਇਸ ਲਈ ਜ਼ਰੂਰੀ ਸੀ ਕਿਉਂਕਿ ਇਸ ਨਾਲ ਲੋਕਾਂ ਦੀ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ। ਸ਼ਹਿਰ ਦੇ ਮੇਅਰ ਕੋਲ ਇਸ ਕਾਨੂੰਨ 'ਤੇ ਦਸਤਖਤ ਲਈ 10 ਦਿਨ ਦਾ ਸਮਾਂ ਹੈ।