ਮੈਂ ਚਾਹੁੰਦਾ ਹਾਂ ਕਿ ਰੂਸ ਮੁੜ ਜੀ-7 ''ਚ ਹੋਵੇ ਸ਼ਾਮਲ : ਟਰੰਪ

08/21/2019 9:50:55 AM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਚਾਹੁੰਦੇ ਹਨ ਕਿ ਰੂਸ ਦੁਬਾਰਾ ਜੀ-7 ਸਮੂਹ ਵਿਚ ਸ਼ਾਮਲ ਹੋ ਜਾਵੇ। ਇਸ ਹਫਤੇ ਦੇ ਅਖੀਰ ਵਿਚ ਉਦਯੋਗਿਕ ਦੇਸ਼ਾਂ ਦੇ ਸਮੂਹ ਦਾ ਸਿਖਰ ਸੰਮੇਲਨ ਫਰਾਂਸ ਵਿਚ ਹੋਵੇਗਾ। ਓਬਾਮਾ ਪ੍ਰਸ਼ਾਸਨ ਦੌਰਾਨ ਰੂਸ ਇਸ ਸਮੂਹ ਤੋਂ ਬਾਹਰ ਹੋ ਗਿਆ ਸੀ। ਇਹ ਪਹਿਲਾਂ ਜੀ-8 ਸਮੂਹ ਸੀ, ਇਸ ਵਿਚ ਅਮਰੀਕਾ , ਕੈਨੇਡਾ, ਫਰਾਂਸ, ਇਟਲੀ, ਜਾਪਾਨ, ਬ੍ਰਿਟੇਨ ਅਤੇ ਰੂਸ ਸ਼ਾਮਲ ਸਨ। ਯੂਰਪੀ ਸੰਘ ਵੀ ਸਾਲਾਨਾ ਸਿਖਰ ਸੰਮੇਲਨ ਵਿਚ ਸ਼ਾਮਲ ਹੁੰਦਾ ਹੈ। ਗੌਰਤਲਬ ਹੈ ਕਿ ਕ੍ਰੀਮੀਆ 'ਤੇ ਰੂਸ ਦੇ ਕਬਜ਼ੇ ਦੇ ਬਾਅਦ 2014 ਵਿਚ ਉਸ ਨੂੰ ਜੀ-8 ਵਿਚੋਂ ਬਾਹਰ ਕਰ ਦਿੱਤਾ ਗਿਆ ਸੀ।

ਟਰੰਪ ਨੇ ਆਪਣੇ 'ਓਵਲ ਆਫਿਸ' ਵਿਚ ਪੱਤਰਕਾਰਾਂ ਨੂੰ ਕਿਹਾ,''ਮੈਨੂੰ ਲੱਗਦਾ ਹੈ ਕਿ ਰੂਸ ਦਾ ਇਸ ਵਿਚ ਸ਼ਾਮਲ ਹੋਣਾ ਜ਼ਿਆਦਾ ਸਹੀ ਹੋਵੇਗਾ। ਇਸ ਨੂੰ ਜੀ-8 ਹੋਣਾ ਚਾਹੀਦਾ ਹੈ ਕਿਉਂਕਿ ਅਸੀਂ ਜ਼ਿਆਦਾਤਰ ਜਿਹੜੀਆਂ ਚੀਜ਼ਾਂ 'ਤੇ ਗੱਲ ਕਰਦੇ ਹਾਂ ਉਹ ਰੂਸ ਨਾਲ ਸਬੰਧਤ ਹਨ।'' ਉਨ੍ਹਾਂ ਨੇ ਕਿਹਾ,''ਤਾਂ ਮੈਂ ਨਿਸ਼ਚਿਤ ਤੌਰ 'ਤੇ ਇਸ ਨੂੰ ਦੁਬਾਰਾ ਜੀ-8 ਬਣਦਾ ਦੇਖ ਰਿਹਾ ਹਾਂ। ਜੇਕਰ ਕੋਈ ਇਸ 'ਤੇ ਪ੍ਰਸਤਾਵ ਰੱਖੇਗਾ ਤਾਂ ਮੈਂ ਨਿਸ਼ਚਿਤ ਤੌਰ 'ਤੇ ਬਹੁਤ ਦੋਸਤਾਨਾ ਤਰੀਕੇ ਨਾਲ ਵਿਚਾਰ ਕਰਾਂਗਾ।''


Vandana

Content Editor

Related News