ਅਮਰੀਕਾ : ਜੌਰਜਟਾਊਨ ''ਚ ਡੌਗ ਬਣਿਆ ਮੇਅਰ, ਕੋਟ-ਟਾਈ ਪਾ ਕੇ ਚੁੱਕੀ ਸਹੁੰ
Thursday, Feb 20, 2020 - 01:57 PM (IST)

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਕੋਲੋਰਾਡੋ ਦੇ ਜੌਰਜਟਾਊਨ ਵਿਚ ਪਾਰਕਰ ਡੌਗ ਨੂੰ ਮੇਅਰ ਬਣਾਇਆ ਗਿਆ ਹੈ।ਪਾਰਕਰ ਦੀ ਚੋਣ ਬੋਰਡ ਦੇ ਮੈਂਬਰਾਂ ਨੇ ਵੋਟ ਕਰ ਕੇ 11 ਫਰਵਰੀ ਨੂੰ ਕੀਤੀ। ਮੰਗਲਵਾਰ ਨੂੰ ਪਾਰਕਰ ਲਈ ਜੌਰਜਟਾਊਨ ਕਮਿਊਨਿਟੀ ਸੈਂਟਰ ਵਿਚ ਸਮਾਰੋਹ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿਚ ਮੇਅਰ ਅਹੁਦੇ ਦੀਆਂ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਕੀਤੀਆਂ ਗਈਆਂ। ਪੁਲਸ ਅਤੇ ਜੱਜ ਲਿਨੇਟ ਕੇਲਸੀ ਨੇ ਪਾਰਕਰ ਨੂੰ ਅਹੁਦੇ ਦੀ ਸਹੁੰ ਚੁਕਵਾਈ।
ਇਸ ਮੌਕੇ 'ਤੇ ਸਥਾਨਕ ਲੋਕਾਂ ਦੇ ਇਲਾਵਾ ਕਈ ਡੌਗ ਪ੍ਰੇਮੀ ਵੀ ਮੌਜੂਦ ਸਨ। ਮੇਅਰ ਦਾ ਅਹੁਦਾ ਸੰਭਾਲਣ ਲਈ ਪਾਰਕਰ ਸ਼ਾਨਦਾਰ ਡਰੈੱਸ ਵਿਚ ਪਹੁੰਚਿਆ। ਉਸ ਨੇ ਟਾਈ, ਟੋਪੀ ਅਤੇ ਚਸ਼ਮਾ ਪਹਿਨਿਆ ਹੋਇਆ ਸੀ। ਇਸ ਸਮਾਰੋਹ ਦੀ ਤਸਵੀਰ ਕਲੀਯਰ ਕ੍ਰੀਕ ਕਾਊਂਟੀ ਨੇ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤੀ ਹੈ, ਜੋ ਵਾਇਰਲ ਹੋ ਰਹੀ ਹੈ।
ਸਮਾਰੋਹ ਦੀਆਂ ਕੁਝ ਤਸਵੀਰਾਂ ਪਾਰਕਰ ਦੀ ਸਨੋ ਡੌਗ ਦੇ ਇੰਸਟਾਗ੍ਰਾਮ ਪੇਜ 'ਤੇ ਵੀ ਸ਼ੇਅਰ ਕੀਤੀਆਂ ਗਈਆਂ ਹਨ। ਇੱਥੇ ਉਸ ਦੇ 1,68,000 ਫਾਲੋਅਰਜ਼ ਹਨ। ਇਸ ਪੋਸਟ 'ਤੇ ਵੱਡੀ ਗਿਣਤੀ ਵਿਚ ਯੂਜ਼ਰਸ ਨੇ ਪਾਰਕਰ ਨੂੰ ਵਧਾਈ ਦਿੱਤੀ ਹੈ। ਨਿਊ ਹੈਮਸ਼ਾਇਰ ਦੇ ਇਕ ਯੂਜ਼ਰ ਨੇ ਪਾਰਕਰ ਨੂੰ ਵਧਾਈ ਦਿੱਤੀ। ਉੱਥੇ ਇਕ ਹੋਰ ਯੂਜ਼ਰ ਨੇ ਕਿਹਾ,''ਜੌਰਜਟਾਊਨ ਇਕ ਖੁਸ਼ਕਿਸਮਤ ਸ਼ਹਿਰ ਹੈ। ਜੇਕਰ ਮੈਂ ਉੱਥੇ ਹੁੰਦਾ ਤਾਂ ਪਾਰਕਰ ਲਈ ਜ਼ਰੂਰ ਵੋਟ ਕਰਦਾ।''
ਪਾਰਕਰ ਮੇਅਰ ਦੇ ਇਲਾਵਾ ਵੀ ਬਹੁਤ ਸਾਰੀਆਂ ਯੋਗਤਾਵਾਂ ਰੱਖਦਾ ਹੈ।ਉਹ ਲਵਲੈਂਡ ਸਕੀ ਏਰੀਆ ਸ਼ੁੰਭਕਰ ਹੈ। ਉਹ ਰੌਕੀ ਮਾਊਂਟੇਨ ਦੇ ਇਕ ਪਿੰਡ ਵਿਚ ਥੈਰੇਪੀ ਕੈਂਪ ਵਿਚ ਵੀ ਸੇਵਾਵਾਂ ਦੇ ਚੁੱਕਾ ਹੈ। ਇਸ ਦਾ ਟੀਵੀ ਪ੍ਰਸਾਰਣ ਪੂਰੇ ਦੇਸ਼ ਵਿਚ ਹੋਇਆ ਸੀ।