ਕੋਰੋਨਾ ਕਾਰਨ ਅਮਰੀਕਾ ਨੇ ਚੀਨੀ ਏਅਰਲਾਈਨ ਦੀਆਂ 26 ਉਡਾਣਾਂ ਨੂੰ ਕੀਤਾ ਰੱਦ

08/26/2022 5:48:25 PM

ਬੀਜਿੰਗ— ਵਾਇਰਸ ਰੋਕੂ ਕੰਟਰੋਲ ਨੂੰ ਲੈ ਕੇ ਵਿਵਾਦ ’ਚ ਬੀਜਿੰਗ ਵੱਲੋਂ ਅਮਰੀਕੀ ਕੰਪਨੀਆਂ ਦੀਆਂ ਉਡਾਣਾਂ ਰੱਦ ਕੀਤੇ ਜਾਣ ਤੋਂ ਬਾਅਦ ਅਮਰੀਕਾ ਦੀ ਸਰਕਾਰ ਨੇ ਅਮਰੀਕਾ ਤੋਂ ਚੀਨੀ ਏਅਰਲਾਈਨਜ਼ ਦੀਆਂ 26 ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਟਰਾਂਸਪੋਰਟ ਮਹਿਕਮੇ ਨੇ ਵੀਰਵਾਰ ਨੂੰ ਸ਼ਿਕਾਇਤ ਕੀਤੀ ਕਿ ਬੀਜਿੰਗ ਨੇ ਇਕ ਹਵਾਈ ਯਾਤਰਾ ਸਮਝੌਤੇ ਦੀ ਉਲੰਘਣਾ ਕੀਤੀ ਸੀ ਅਤੇ ਏਅਰਲਾਈਨਾਂ ਦੇ ਨਾਲ ਇਕ ਅਜਿਹੀ ਪ੍ਰਣਾਲੀ ਤਹਿਤ ਗਲਤ ਵਿਵਹਾਰ ਕੀਤਾ ਸੀ, ਜਿਸ ਦੇ ਲਈ ਯਾਤਰੀਆਂ ਨੂੰ ਕੋਰੋਨਾ ਦੇ ਟੈਸਟ ਦੌਰਾਨ ਪਾਜ਼ੇਟਿਵ ਪਾਏ ਜਾਣ ’ਤੇ ਉਡਾਣਾਂ ਨੂੰ ਰੱਦ ਕਰਨ ਦੀ ਲੋੜ ਹੁੰਦੀ ਹੈ। 

ਟਰਾਂਸਪੋਰਟ ਮਹਿਕਮੇ ਦੇ ਮੁੁਤਾਬਕ ਅਮਰੀਕੀ ਰੈਗੂਲੇਟਰਾਂ ਨੇ ਨਿਊਯਾਰਕ ਸ਼ਹਿਰ ਤੋਂ ਏਅਰ ਚਾਈਨਾਂ ਲਿਮਟਿਡ ਦੀਆਂ 7 ਉਡਾਣਾਂ ਅਤੇ ਲਾਸ ਏਜੰਲਸ ਤੋਂ ਏਅਰ ਚਾਈਨਾ, ਚਾਈਨਾ ਈਸਟਰਨ ਏਅਰਲਾਈਨਜ਼ ਲਿਮਟਿਡ, ਚਾਈਨਾ ਸਦਰਨ ਏਅਰਲਾਈਨਜ਼ ਲਿਮਟਿਡ ਅਤੇ ਸ਼ਿਆਮਨ ਏਅਰਲਾਈਨਜ਼ ਲਿਮਟਿਡ ਦੀਆਂ ਕੁੱਲ 19 ਉਡਾਣਾਂ ਨੂੰ ਰੱਦ ਕੀਤਾ ਹੈ। ਟਰਾਂਸਪੋਰਟ ਮਹਿਕਮੇ ਦੇ ਮੁੁਤਾਬਕ ਬੀਜਿੰਗ ਦੀ ਸਰਕਿਟ ਬ੍ਰੇਕਰ ਪ੍ਰਣਾਲੀ ਤਹਿਤ ਅਮਰੀਕੀ ਜਹਾਜ਼ ਕੰਪਨੀਆਂ ਯੂਨਾਈਟਿਡ ਏਅਰਲਾਈਨਜ਼, ਅਮਰੀਕਨ ਏਅਰਲਾਈਜ਼ ਅਤੇ ਡੈਲਟਾ ਏਅਰਲਾਈਨਜ਼ ਨੂੰ ਵੀ ਬਰਾਬਰ ਗਿਣਤੀ ’ਚ ਉਡਾਣਾਂ ਨੂੰ ਰੱਦ ਕਰਨਾ ਪਿਆ ਸੀ। ਸੱਤਾਧਾਰੀ ਕਮਿਊਨਿਸਟ ਪਾਰਟੀ ਦੀ ‘ਜ਼ੀਰੋ ਕੋਵਿਡ’ ਰਣਨੀਤੀ ਦਾ ਮਕਸਦ ਚੀਨ ਤੋਂ ਬਾਹਰ ਰੱਖਣਾ ਹੈ ਜਦਕਿ ਹੋਰ ਸਰਕਾਰਾਂ ਵਾਇਰਸ ਦੇ ਨਾਲ ਜਿਊਣ ਦੀ ਰਣਨੀਤੀ ਅਪਣਾ ਰਹੀ ਰਹੀ ਹੈ। ਇਸ ਨਾਲ ਇਨਫੈਕਸ਼ਨ ਦੇ ਮਾਮਲੇ ਤਾਂ ਘੱਟ ਹਨ ਪਰ ਇਸ ਨੇ ਯਾਤਰਾ ਅਤੇ ਵਪਾਰ ਨੂੰ ਪ੍ਰਭਾਵਿਤ ਕੀਤਾ ਹੈ। ਬੀਜਿੰਗ ਯਾਤਰਾ ਪਾਬੰਦੀਆਂ ’ਚ ਢਿੱਲ ਦੇ ਰਿਹਾ ਹੈ ਪਰ ਜ਼ਿਆਦਾਤਰ ਵਿਦੇਸ਼ੀ ਲੋਕਾਂ ਲਈ ਚੀਨ ਵੱਲੋਂ ਹੁਣ ਵੀ ਪਾਬੰਦੀ ਲਾਗੂ ਹੈ। 

ਇਹ ਵੀ ਪੜ੍ਹੋ: ਜਲੰਧਰ: ਸੋਸ਼ਲ ਮੀਡੀਆ ’ਤੇ ਕੀਤੀ ਦੋਸਤੀ ਦਾ ਭਿਆਨਕ ਅੰਜਾਮ, ਇਕਤਰਫ਼ਾ ਪਿਆਰ ਕਰਨ ਵਾਲੇ ਪ੍ਰੇਮੀ ਨੇ ਕੀਤਾ ਸੀ ਨਰਸ ਦਾ ਕਤਲ

ਟਰਾਂਸਪੋਰਟ ਮਹਿਕਮੇ ਦੇ ਮੁਤਾਬਕ 7 ਅਗਸਤ ਤੱਕ ਜੇਕਰ ਇਕ ਉਡਾਣ ’ਚ 9 ਯਾਤਰੀ ਇਨਫੈਕਟਿਡ ਪਾਏ ਜਾਂਦੇ ਹਨ ਤਾਂ ਏਅਰਲਾਈਨਜ਼ ਦੋ ਹਫ਼ਤਿਆਂ ਲਈ ਉਡਾਣ ਨੂੰ ਰੱਦ ਕਰ ਸਕਦਾ ਹੈ ਜਾਂ ਯਾਤਰੀਆਂ ਨੂੰ ਕੁੱਲ ਸੰਭਵਿਤ ਗਿਣਤੀ ’ਚ 40 ਫ਼ੀਸਦੀ ਤੱਕ ਘੱਟ ਕਰ ਸਕਦਾ ਸੀ। ਉਸ ਨੇ ਕਿਹਾ ਕਿ 7 ਅਗਸਤ ਤੋਂ ਬਾਅਦ ਜੇਕਰ ਇਕ ਉਡਾਣ ’ਚ ਇਨਫੈਕਟਿਡ ਯਾਤਰੀਆਂ ਦੀ ਗਿਣਤੀ ਚਾਰ ਫ਼ੀਸਦੀ ਤੱਕ ਪਹੁੰਚ ਜਾਂਦੀ ਹੈ ਤਾਂ ਏਅਰਲਾਈਨਜ਼ ਨੂੰ ਉਡਾਣ ਨੂੰ ਰੱਦ ਕਰਨ ਦੀ ਲੋੜ ਹੁੰਦੀ ਹੈ। 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News