ਅਜੀਬ ਜਨੂੰਨ! 225 ਕਿਲੋ ਵਜ਼ਨੀ ਇਹ ਸ਼ਖਸ ਰੋਜ਼ਾਨਾ ਖਾਂਦਾ ਹੈ 10000 ਕੈਲੋਰੀ

Sunday, Aug 16, 2020 - 06:27 PM (IST)

ਵਾਸ਼ਿੰਗਟਨ (ਬਿਊਰੋ): ਮੌਜੂਦਾ ਸਮੇਂ ਵਿਚ ਜਿੱਥੇ ਜ਼ਿਆਦਾਤਰ ਲੋਕ ਮੋਟਾਪੇ ਕਾਰਨ ਪਰੇਸ਼ਾਨ ਹਨ, ਉੱਥੇ ਅਮਰੀਕਾ ਵਿਚ ਇਕ ਸ਼ਖਸ ਅਜਿਹਾ ਵੀ ਹੈ ਜੋ ਲਗਾਤਾਰ ਆਪਣਾ ਵਜ਼ਨ ਵਧਾਉਂਦਾ ਹੀ ਜਾ ਰਿਹਾ ਹੈ। ਫਿਲਹਾਲ ਅਮਰੀਕਾ ਦੇ ਫਲੋਰੀਡਾ ਵਿਚ ਰਹਿਣ ਵਾਲੇ ਬ੍ਰਾਇਨ 225 ਕਿਲੋਗ੍ਰਾਮ ਦੇ ਹਨ ਅਤੇ ਹਾਲੇ ਵੀ ਉਹ ਆਪਣਾ ਵਜ਼ਨ ਵਧਾਉਣ ਦੇ ਲਈ ਰੋਜ਼ 10 ਹਜ਼ਾਰ ਕੈਲੋਰੀ ਖਾਣਾ ਖਾ ਰਿਹਾ ਹੈ। ਬ੍ਰਾਇਨ ਦਾ ਕਹਿਣਾ ਹੈ ਕਿ ਮੈਂ ਆਪਣੇ ਆਨਲਾਈਨ ਫਾਲੋਅਰਜ਼ ਨੂੰ ਖੁਸ਼ ਕਰਨ ਲਈ  ਲਗਾਤਾਰ ਵਜ਼ਨ ਵਧਾ ਰਿਹਾ ਹਾਂ। 

ਮਿਲੀ ਜਾਣਕਾਰੀ ਮੁਤਾਬਕ ਬ੍ਰਾਇਨ ਦਾ ਵਜ਼ਨ ਫਿਲਹਾਲ 225 ਕਿਲੋਗ੍ਰਾਮ ਹੈ ਅਤੇ ਉਹਨਾਂ ਦੀ ਡਾਈਟ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਆਨਲਾਈਨ ਫਾਲੋਅਰਜ਼ ਦੇ ਵਿਚ ਬ੍ਰਾਇਨ 'ਗੇਨਰ ਬੁੱਲ' ਦੇ ਨਾਮ ਨਾਲ ਮਸ਼ਹੂਰ ਹਨ ਅਤੇ ਉਹ ਰੋਜ਼ 10 ਹਜ਼ਾਰ ਕੈਲੋਰੀ ਖਾਣਾ ਖਾਂਦੇ ਹਨ। ਗੇਨਰ ਬੁੱਲ ਨੂੰ ਕਰੀਬ 20 ਸਾਲ ਤੋਂ ਆਪਣਾ ਵਜ਼ਨ ਵਧਾਉਣ ਦਾ ਜਨੂੰਨ ਛਾਇਆ ਹੋਇਆ ਹੈ। ਫਿਲਹਾਲ ਬ੍ਰਾਇਨ ਫੇਟਿਸ ਭਾਈਚਾਰੇ ਦੇ ਮਸ਼ਹੂਰ ਮੈਂਬਰ ਹਨ। ਉਹਨਾਂ ਨੂੰ ਆਪਣਾ ਵਜ਼ਨ ਵਧਾਉਣ ਵਿਚ ਆਨੰਦ ਆਉਂਦਾ ਹੈ। ਬ੍ਰਾਇਨ ਦੇ ਮੁਤਾਬਕ ਵਜ਼ਨ ਵਧਾਉਣ ਦਾ ਵਿਚਾਰ ਉਹਨਾਂ ਦੇ ਦਿਮਾਗ ਵਿਚ ਕਾਫੀ ਛੋਟੀ ਉਮਰ ਵਿਚ ਹੀ ਆ ਗਿਆ ਸੀ। ਉਹਨਾਂ ਨੇ ਦੱਸਿਆ ਕਿ ਜਦੋਂ ਮੈਂ ਸਿਰਫ 6 ਸਾਲ ਦਾ ਸੀ ਉਦੋਂ ਮਾਂਸਪੇਸ਼ੀਆਂ ਅਤੇ ਸਰੀਰ ਨੂੰ ਗਠੀਲੇ ਬਣਾਉਣ ਵਾਲੇ ਕਾਰਟੂਨ ਦੇਖਦਾ ਸੀ।

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਲੋਕਾਂ ਦਾ ਜ਼ਬਰੀ ਗਾਇਬ ਹੋਣਾ ਜਾਰੀ, ਸਿੰਧੀ ਭਾਈਚਾਰੇ ਨੇ US 'ਚ ਕੀਤਾ ਪ੍ਰਦਰਸਨ

ਆਪਣੇ ਵਜ਼ਨ ਨੂੰ ਵਧਾਉਣ ਵਾਲੇ ਬ੍ਰਾਇਨ ਸਮਲਿੰਗੀ ਭਾਈਚਾਰੇ ਵਿਚ ਇਕ ਉਪ-ਸੰਸਕ੍ਰਿਤੀ ਦਾ ਹਿੱਸਾ ਹਨ। ਦਿਲਚਸਪ ਗੱਲ ਇਹ ਹੈ ਕਿ ਮੋਟਾਪਾ ਵੀ ਇਸ ਦਾ ਹਿੱਸਾ ਹੈ। ਬ੍ਰਾਇਨ ਰੋਜ਼ਾਨਾ ਲੱਗਭਗ 10,000 ਕੈਲੋਰੀ ਵਾਲਾ ਖਾਣਾ ਖਾਂਦੇ ਹਨ ਜੋ ਸਧਾਰਨ ਵਿਅਕਤੀ ਵੱਲੋਂ ਇਕ ਦਿਨ ਵਿਚ ਖਾਧੇ ਜਾਣ ਵਾਲੇ ਖਾਣੇ ਨਾਲੋਂ ਚਾਰ ਗੁਣਾ ਹੈ। ਬ੍ਰਾਇਨ ਨੇ ਆਪਣਾ ਭੋਜਨ ਅਤੇ ਜੀਵਨ ਸ਼ੈਲੀ ਨੂੰ ਦਰਸਾਉਣ ਲਈ ਇਕ ਫੈਨਸ ਅਕਾਊਂਟ ਵੀ ਬਣਾਇਆ ਹੈ। ਜਿੱਥੇ ਉਹਨਾਂ ਦੇ ਫਾਲੋਅਰਜ਼ 20 ਡਾਲਰ ਪ੍ਰਤੀ ਮਹੀਨੇ ਦਾ ਭੁਗਤਾਨ ਕਰਕੇ ਉਹਨਾਂ ਦੇ ਵੀਡੀਓ ਅਤੇ ਹੋਰ ਕੰਟੈਟ ਦੇਖ ਸਕਦੇ ਹਨ।


Vandana

Content Editor

Related News