ਅਮਰੀਕਾ : ਯੂਟਾ ''ਚ ਏਸ਼ੀਅਨ ਫੂਡ ਟਰੱਕ ਨੂੰ ਬਣਾਇਆ ਨਸਲੀ ਨਫਰਤ ਦਾ ਸ਼ਿਕਾਰ

Thursday, Jun 10, 2021 - 11:18 AM (IST)

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੇ ਯੂਟਾ ਵਿੱਚ ਇੱਕ ਏਸ਼ੀਅਨ ਫੂਡ ਟਰੱਕ ਨਸਲਵਾਦੀ ਨਫਰਤ ਦਾ ਸ਼ਿਕਾਰ ਹੋਇਆ ਹੈ। ਪੁਲਸ ਨੇ ਸੋਮਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲਟ ਲੇਕ ਸਿਟੀ ਦੇ ਉੱਤਰ ਵਿਚ ਏਸ਼ੀਅਨ ਫੂਡ ਟਰੱਕ ਨਸਲਵਾਦੀ ਸ਼ਬਦਾਂ ਅਤੇ ਤਸਵੀਰਾਂ ਦਾ ਸ਼ਿਕਾਰ ਹੋਇਆ ਹੈ। ਫਿਲਪੀਨੋ ਅਤੇ ਏਸ਼ੀਅਨ ਪਕਵਾਨਾਂ ਲਈ ਜਾਣੇ ਜਾਂਦੇ ਵਿਸ਼ਵ ਪ੍ਰਸਿੱਧ ਯਮ ਯਮ ਫੂਡ ਟਰੱਕ ਨੇ ਐਤਵਾਰ ਨੂੰ ਆਪਣੇ ਫੇਸਬੁੱਕ ਪੇਜ 'ਤੇ ਚਿੱਟੀ ਸਪਰੇਅ ਨਾਲ ਬਣੀਆਂ ਨਸਲਵਾਦੀ ਤਸਵੀਰਾਂ ਆਦਿ ਸਾਂਝੀਆਂ ਕੀਤੀਆਂ ਹਨ। 

ਪੜ੍ਹੋ ਇਹ ਅਹਿਮ ਖਬਰ- ਮਿਆਂਮਾਰ 'ਚ ਹਵਾਈ ਸੈਨਾ ਦਾ ਜਹਾਜ਼ ਹਾਦਸਾਗ੍ਰਸਤ, 12 ਲੋਕਾਂ ਦੀ ਮੌਤ

ਪੁਲਸ ਅਧਿਕਾਰੀ ਇਸ ਘਟਨਾ ਨੂੰ ਸੰਭਾਵਿਤ ਤੌਰ 'ਤੇ ਨਫਰਤੀ ਅਪਰਾਧ ਮੰਨ ਰਹੇ ਹਨ। ਫਿਲਹਾਲ ਇਸ ਮਾਮਲੇ ਵਿੱਚ ਵਿਅਕਤੀਆਂ ਦੀ ਪਛਾਣ ਨਹੀਂ ਕੀਤੀ ਗਈ ਹੈ।ਸਟਾਪ ਏ ਏ ਪੀ ਆਈ ਸੰਸਥਾ ਨੂੰ ਮਾਰਚ 2020 ਤੋਂ ਮਾਰਚ 2021 ਤੱਕ ਨਫਰਤੀ ਘਟਨਾਵਾਂ ਦੀਆਂ 6,600 ਤੋਂ ਵੱਧ ਰਿਪੋਰਟਾਂ ਮਿਲੀਆਂ ਹਨ।ਇਹਨਾਂ ਵਿੱਚ 12% ਸਰੀਰਕ ਹਮਲੇ ਅਤੇ 10% ਨਾਗਰਿਕ ਅਧਿਕਾਰਾਂ ਦੀ ਉਲੰਘਣਾ, ਜਿਵੇਂ ਕਿ ਕੰਮ ਵਾਲੀ ਥਾਂ 'ਤੇ ਵਿਤਕਰਾ ਅਤੇ ਕਿਸੇ ਸੇਵਾ ਤੋਂ ਇਨਕਾਰ ਸ਼ਾਮਲ ਹੈ। ਏਸ਼ੀਅਨ ਭਾਈਚਾਰੇ ਦੇ ਲੋਕਾਂ ਨਾਲ ਹੁੰਦੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲੀ ਬਾਈਡੇਨ ਪ੍ਰਸ਼ਾਸਨ ਵੱਲੋਂ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ।


Vandana

Content Editor

Related News