ਆਨੰਦ ਕੁਮਾਰ ਅਮਰੀਕਾ ''ਚ ਗਣਤੰਤਰ ਦਿਵਸ ਪ੍ਰੋਗਰਾਮ ''ਚ ਹੋਣਗੇ ਮੁੱਖ ਆਕਰਸ਼ਣ

Sunday, Dec 08, 2019 - 03:02 PM (IST)

ਆਨੰਦ ਕੁਮਾਰ ਅਮਰੀਕਾ ''ਚ ਗਣਤੰਤਰ ਦਿਵਸ ਪ੍ਰੋਗਰਾਮ ''ਚ ਹੋਣਗੇ ਮੁੱਖ ਆਕਰਸ਼ਣ

ਵਾਸ਼ਿੰਗਟਨ (ਭਾਸ਼ਾ): ਗਰੀਬ ਬੱਚਿਆਂ ਨੂੰ 'ਸੁਪਰ 30' ਕੋਚਿੰਗ ਜ਼ਰੀਏ ਇੰਜੀਨੀਅਰਿੰਗ ਦਾਖਲਾ ਪ੍ਰੀਖਿਆ ਦੀ ਤਿਆਰੀ ਕਰਾਉਣ ਵਾਲੇ ਲੋਕਪ੍ਰਿਅ ਗਣਿਤ ਟੀਚਰ ਆਨੰਦ ਕੁਮਾਰ ਨੂੰ ਅਗਲੇ ਸਾਲ ਗਣਤੰਤਰ ਦਿਵਸ ਦੇ ਮੌਕੇ 'ਤੇ ਗੈਰ ਪ੍ਰਵਾਸੀ ਭਾਰਤੀ ਲੋਕਾਂ ਦੇ ਇਕ ਸੰਗਠਨ ਨੇ ਨਿਊਯਾਰਕ ਵਿਚ ਸੱਦਾ ਦਿੱਤਾ ਹੈ। ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ (ਐੱਫ.ਆਈ.ਏ.) 2020 ਵਿਚ ਵੱਡੇ ਪੱਧਰ 'ਤੇ ਗਣਤੰਤਰ ਦਿਵਸ ਦਾ ਆਯੋਜਨ ਕਰ ਰਿਹਾ ਹੈ ਕਿਉਂਕਿ ਗੈਰ ਪ੍ਰਵਾਸੀ ਭਾਰਤੀਆਂ ਦੇ ਇਸ ਪੁਰਾਣੇ ਸੰਗਠਨ ਦੇ 50 ਸਾਲ ਵੀ ਪੂਰੇ ਹੋ ਰਹੇ ਹਨ। 

ਐੱਫ.ਆਈ.ਏ. ਦੇ ਪ੍ਰਧਾਨ ਆਲੋਕ ਕੁਮਾਰ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ,''ਐੱਫ.ਆਈ.ਏ. 2020 ਵਿਚ 50 ਸਾਲ ਦਾ ਹੋ ਰਿਹਾ ਹੈ ਅਤੇ ਅਸੀਂ ਕਾਫੀ ਵਿਚਾਰ ਦੇ ਬਾਅਦ ਆਨੰਦ ਕੁਮਾਰ ਦੇ ਨਾਮ 'ਤੇ ਸਹਿਮਤੀ ਬਣਾਈ ਹੈ ਕਿਉਂਕਿ ਉਨ੍ਹਾਂ ਨੇ ਸਿੱਖਿਆ ਦੇ ਖੇਤਰ ਵਿਚ ਵੱਡਾ ਕੰਮ ਕੀਤਾ ਹੈ। ਉਨ੍ਹਾਂ ਦਾ ਕੰਮ ਪੂਰੀ ਦੁਨੀਆ ਵਿਚ ਚਰਚਾ ਦਾ ਵਿਸ਼ਾ ਹੈ ਜਿਸ 'ਤੇ ਹਰੇਕ ਭਾਰਤੀ ਨੂੰ ਮਾਣ ਹੈ।''


author

Vandana

Content Editor

Related News