ਅਮਰੀਕਾ : 3 ਭਾਰਤੀ ਜੱਜਾਂ ''ਤੇ ਫਰਜ਼ੀ ਯੋਜਨਾ ''ਚ ਦੋਸ਼ ਤੈਅ

05/29/2019 12:25:04 PM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ 10 ਲੱਖ ਡਾਲਰ ਦੀ ਫਰਜ਼ੀ ਯੋਜਨਾ ਵਿਚ ਸ਼ਾਮਲ ਤਿੰਨ ਭਾਰਤੀ ਜੱਜਾਂ 'ਤੇ ਦੋਸ਼ ਤੈਅ ਕੀਤੇ ਗਏ ਹਨ। ਇਸ ਯੋਜਨਾ ਜ਼ਰੀਏ ਉਹ ਬਿਨਾਂ ਅਧਿਕਾਰ ਸੀਨੀਅਰ ਨਾਗਰਿਕਾਂ ਦੇ ਕੰਪਿਊਟਰ 'ਤੇ ਆਪਣੀ ਪਹੁੰਚ ਬਣਾਉਂਦੇ ਸਨ ਜਿਸ ਨਾਲ ਮਸ਼ੀਨ ਖਰਾਬ ਹੋ ਜਾਂਦੀ ਸੀ ਅਤੇ ਬਾਅਦ ਵਿਚ ਪੀੜਤਾਂ ਨੂੰ ਕੰਪਿਊਟਰ ਠੀਕ ਕਰਾਉਣ ਦੀਆਂ ਨਕਲੀ ਸੇਵਾਵਾਂ ਖਰੀਦਣ ਦਾ ਲਾਲਚ ਦਿੰਦੇ ਸਨ। 

ਨਿਊਯਾਰਕ ਦੱਖਣੀ ਜ਼ਿਲੇ ਦੇ ਅਮਰੀਕੀ ਅਟਾਰਨੀ ਜੇਫਰੀ ਬਰਮਨ ਨੇ ਕਿਹਾ ਕਿ 30 ਸਾਲਾ ਗੁੰਜੀਤ ਮਲਹੋਤਰਾ, 22 ਸਾਲਾ ਗੁਰਜੀਤ ਸਿੰਘ ਅਤੇ 54 ਸਾਲਾ ਜਸਪਾਲ 'ਤੇ ਮੇਲ ਘਪਲੇਬਾਜ਼ੀ ਕਰਨ ਲਈ ਸਾਜਿਸ਼ ਰਚਣ ਅਤੇ ਧੋਖਾਧੜੀ ਕਰਨ ਲਈ ਸੁਰੱਖਿਅਤ ਕੰਪਿਊਟਰ ਤੱਕ ਪਹੁੰਚ ਬਣਾਉਣ ਦੀ ਸਾਜਿਸ਼ ਰਚਣ ਦਾ ਇਕ-ਇਕ ਦੋਸ਼ ਲੱਗਾ ਹੈ। ਇਨ੍ਹਾਂ ਅਪਰਾਧਾਂ ਲਈ ਕ੍ਰਮਵਾਰ ਵੱਧ ਤੋਂ ਵੱਧ 20 ਸਾਲ ਅਤੇ 5 ਸਾਲ ਦੀ ਕੈਦ ਹੋ ਸਕਦੀ ਹੈ। 

ਬਰਮਨ ਨੇ ਕਿਹਾ ਕਿ ਉਨ੍ਹਾਂ ਨੇ ਗੁਪਤ ਤਰੀਕੇ ਨਾਲ ਬਜ਼ੁਰਗ ਲੋਕਾਂ ਦੇ ਕੰਪਿਊਟਰਾਂ ਵਿਚ ਸੰਨ੍ਹ ਲਗਾ ਕੇ ਅਤੇ ਕੰਪਿਊਟਰ ਠੀਕ ਕਰਨ ਦੀਆਂ ਅਜਿਹੀਆਂ ਸੇਵਾਵਾਂ ਲੈਣ ਲਈ ਰਾਜ਼ੀ ਕਰ ਕੇ ਕਈ ਸਾਲਾਂ ਤੱਕ ਉਨ੍ਹਾਂ ਨੂੰ ਠੱਗਿਆ, ਜਿਸ ਦੀ ਉਨ੍ਹਾਂ ਨੂੰ ਕੋਈ ਲੋੜ ਨਹੀਂ ਸੀ ਅਤੇ ਜਿਹੜੀਆਂ ਅਸਲ ਵਿਚ ਕਦੇ ਦਿੱਤੀਆਂ ਹੀ ਨਹੀਂ ਗਈਆਂ। ਇਸ ਸਾਜਿਸ਼ ਦੇ ਤਹਿਤ ਇਨ੍ਹਾਂ ਤਿੰਨਾਂ ਨੇ ਘੱਟੋ-ਘੱਟ 13 ਲੱਖ ਡਾਲਰ ਕਮਾਏ। ਇਨ੍ਹਾਂ ਨੂੰ ਪਿਛਲੇ ਹਫਤੇ ਗ੍ਰਿਫਤਾਰ ਕਰ ਕੇ ਇੱਥੇ ਮਜਿਸਟ੍ਰੇਟ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ।


Vandana

Content Editor

Related News