ਟ੍ਰੈਫਿਕ ਜਾਮ ਤੋਂ ਬਚਣ ਲਈ ਇਸ ਦੇਸ਼ ਦੇ ਲੋਕ ਕਰ ਰਹੇ ਹਨ ਐਂਬੂਲੈਂਸ ਦੀ ਦੁਰਵਰਤੋਂ

08/26/2019 3:42:51 PM

ਤੇਹਰਾਨ (ਏਜੰਸੀ)- ਆਮ ਤੌਰ 'ਤੇ ਐਂਬੂਲੈਂਸ ਦੀ ਵਰਤੋਂ ਮਰੀਜ਼ਾਂ ਨੂੰ ਛੇਤੀ ਤੋਂ ਛੇਤੀ ਹਸਪਤਾਲ ਪਹੁੰਚਾਉਣ ਲਈ ਹੁੰਦੀ ਹੈ। ਪਰ ਇਨ੍ਹੀਂ ਦਿਨੀਂ ਈਰਾਨ ਦੀ ਰਾਜਧਾਨੀ ਵਿਚ ਅਨੋਖਾ ਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਇਥੋਂ ਦੇ ਅਮੀਰ ਲੋਕ ਟ੍ਰੈਫਿਕ ਤੋਂ ਛੁਟਕਾਰਾ ਪਾਉਣ ਲਈ ਐਂਬੂਲੈਂਸ ਦੀ ਧੜੱਲੇ ਨਾਲ ਦੁਰਵਰਤੋਂ ਕਰ ਰਹੇ ਹਨ। ਨਿਊਯਾਰਕ ਟਾਈਮਜ਼ ਨੇ ਇਸ ਬਾਰੇ ਇਕ ਖਬਰ ਵੀ ਪ੍ਰਕਾਸ਼ਿਤ ਕੀਤੀ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਅਜਿਹੇ ਲੋਕ ਟ੍ਰੈਫਿਕ ਜਾਮ ਤੋਂ ਬਚਣ ਲਈ ਕਿੰਨਾ ਪੈਸਾ ਦੇਣ ਲਈ ਤਿਆਰ ਹਨ।

ਹਾਲਾਂਕਿ ਇਹ ਕੰਮ ਗੈਰ-ਕਾਨੂੰਨੀ ਹੈ। ਪਿਛਲੇ ਹਫਤੇ ਫੋਨ 'ਤੇ ਪਹੁੰਚੀਆਂ ਸਾਰੀਆਂ ਐਂਬੂਲੈਂਸ ਕੰਪਨੀਆਂ ਨੇ ਇਸ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਐਮਰਜੈਂਸੀ ਸੇਵਾਵਾਂ ਦੇ ਵਾਹਨਾਂ ਦੀ ਦੁਰਵਰਤੋਂ ਨਾਲ ਲੋਕਾਂ ਦਾ ਇਨ੍ਹਾਂ 'ਤੇ ਵਿਸ਼ਵਾਸ ਖਤਮ ਹੋ ਜਾਵੇਗਾ। ਫਿਲਹਾਲ, ਐਂਬੂਲੈਂਸ ਲਾਲ ਬੱਤੀ ਨੂੰ ਵੀ ਪਾਰ ਕਰ ਜਾਂਦੀ ਹੈ ਅਤੇ ਟ੍ਰੈਫਿਕ ਵਿਚਾਲਿਓਂ ਉਨ੍ਹਾਂ ਨੂੰ ਕੱਢਣ ਲਈ ਵੀ ਰਸਤਾ ਦਿੱਤਾ ਜਾਂਦਾ ਹੈ ਤਾਂ ਜੋ ਰੋਗੀਆਂ ਨੂੰ ਘਰੋਂ ਹਸਪਤਾਲ ਪਹੁੰਚਾਉਣ ਵਿਚ ਕਿਸੇ ਤਰ੍ਹਾਂ ਦੀ ਦੇਰੀ ਨਾ ਹੋਵੇ।

ਪਰ ਐਂਬੂਲੈਂਸ ਨੂੰ ਮਿਲੀ ਇਸ ਛੋਟ ਦਾ ਗਲਤ ਫਾਇਦਾ ਈਰਾਨ ਦੇ ਲੋਕ ਉਠਾ ਰਹੇ ਹਨ। ਈਰਾਨ ਦੇ ਕਈ ਲੋਕਾਂ ਨੇ ਅਧਿਕਾਰੀਆਂ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਹੈ ਕਿ ਉਹ ਇਸ ਗਲਤ ਰੀਤ 'ਤੇ ਰੋਕ ਲਗਾਉਣ। ਪਰ ਗੈਰ-ਐਮਰਜੈਂਸੀ ਮਕਸਦਾਂ ਲਈ ਐਂਬੂਲੈਂਸ ਨੂੰ ਕਿਰਾਏ 'ਤੇ ਲੈਣਾ ਅਜੇ ਵੀ ਬਾਦਸਤੂਰ ਜਾਰੀ ਹੈ। ਘਟਨਾ ਪਿਛਲੇ ਹਫਤੇ ਉਸ ਵੇਲੇ ਸੁਰਖੀਆਂ ਵਿਚ ਆਈ, ਜਦੋਂ ਤੇਹਰਾਨ ਵਿਚ ਐਂਬੂਲੈਂਸ ਸੇਵਾਵਾਂ ਦੇ ਮੁਖੀ ਨੇ ਇਸ ਬਾਰੇ ਗੱਲ ਕੀਤੀ। ਹਾਲਾਂਕਿ, ਐਂਬੂਲੈਂਸ ਕੰਪਨੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਸਾਲ ਤੋਂ ਇਸ ਦੀ ਅਪੀਲ ਕੀਤੀ ਹੈ। ਤੇਹਰਾਨ ਵਿਚ ਨਾਜ਼ੀ-ਨਾਜ਼ੀ ਐਂਬੂਲੈਂਸ ਸਰਵਿਸ ਦੇ ਮੁਖੀ ਮਹਿਮੂਦ ਰਹੀਮੀ ਨੇ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਸਾਨੂੰ ਇਸ ਤਰ੍ਹਾਂ ਦੇ ਫੋਨ ਕਾਲ ਆਉਂਦੇ ਹਨ। ਅਮੀਰ ਲੋਕਾਂ ਤੋਂ ਲੈ ਕੇ ਅਭਿਨੇਤਾਵਾਂ ਅਤੇ ਐਥਲੀਟ ਵਰਗੀਆਂ ਹਸਤੀਆਂ ਇਸ ਤਰ੍ਹਾਂ ਨਾਲ ਐਮਰਜੈਂਸੀ ਸਹੂਲਤ ਦੀ ਦੁਰਵਰਤੋਂ ਲਈ ਕਹਿੰਦੀ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਤੇਹਰਾਨ ਦੇ ਇਕ ਪ੍ਰਾਈਵੇਟ ਐਂਬੂਲੈਂਸ ਸੈਂਟਰ 'ਤੇ ਜਦੋਂ ਫੋਨ ਦੀ ਘੰਟੀ ਵੱਜੀ ਤਾਂ ਈਰਾਨ ਦੇ ਇਕ ਪ੍ਰਸਿੱਧ ਫੁੱਟਬਾਲ ਖਿਡਾਰੀ ਦੀ ਆਵਾਜ਼ ਆਪਰੇਟਰ ਨੇ ਸੁਣੀ। ਆਪ੍ਰੇਟਰ ਨੇ ਉਸ ਨੂੰ ਝੱਟ ਪਛਾਣ ਲਿਆ ਅਤੇ ਐਮਰਜੈਂਸੀ ਹਾਲਤ ਲਈ ਹਮਦਰਦੀ ਜ਼ਾਹਿਰ ਕੀਤੀ। ਫੁੱਟਬਾਲ ਸਟਾਰ ਨੇ ਹੱਸਦੇ ਹੋਏ ਕਿਹਾ ਕਿ ਕੋਈ ਬੀਮਾਰ ਨਹੀਂ ਹੈ। ਉਹ ਸ਼ਹਿਰ ਵਿਚ ਕੁਝ ਕੰਮ ਲਈ ਐਂਬੂਲੈਂਸ ਨੂੰ ਇਕ ਦਿਨ ਲਈ ਰਿਜ਼ਰਵ ਕਰਨਾ ਚਾਹੁੰਦਾ ਸੀ। ਫੁੱਟਬਾਲਰ ਨੇ ਕਿਹਾ ਕਿ ਦਰਅਸਲ, ਉਹ ਚੋਕਿੰਗ ਟ੍ਰੈਫਿਕ ਤੋਂ ਬਚਣਾ ਚਾਹੁੰਦਾ ਸੀ, ਜਿਸ ਵਿਚ 10 ਮਿੰਟ ਦੇ ਸਫਰ ਲਈ ਦੋ ਘੰਟੇ ਤੱਕ ਦਾ ਸਮਾਂ ਲੱਗ ਸਕਦਾ ਹੈ। ਰਿਪੋਰਟ ਵਿਚ ਦੱਸਿਆ ਗਿਆ ਸੀ ਕਿ ਉਸ ਨੇ ਨਿੱਜੀ ਐਂਬੂਲੈਂਸ ਆਪ੍ਰੇਟਰ ਨੂੰ ਜਿੰਨੀ ਰਾਸ਼ੀ ਦੀ ਪੇਸ਼ਕਸ਼ ਕੀਤੀ ਸੀ, ਉਹ ਇਕ ਟੀਚਰ ਦੀ ਇਕ ਮਹੀਨੇ ਦੀ ਸੈਲਰੀ ਦੇ ਬਰਾਬਰ ਸੀ।

ਅਮੀਰ ਈਰਾਨੀਆਂ ਅਤੇ ਇਥੋਂ ਤੱਕ ਕਿ ਰਾਸ਼ਟਰੀ ਯੂਨੀਵਰਸਿਟੀ ਵਿਚ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਨੂੰ ਤਿਆਰ ਕਰਨ ਵਾਲੇ ਨਿੱਜੀ ਟਿਊਟਰਸ ਵਿਚਾਲੇ ਐਂਬੂਲੈਂਸ ਨੂੰ ਕਿਰਾਏ 'ਤੇ ਲੈਣ ਦਾ ਚਲਨ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇਸ਼ ਵਿਚ ਕਿਸੇ ਕੋਲ ਵੀ ਸਮੇਂ ਦੀ ਕੋਈ ਘਾਟ ਨਹੀਂ ਹੈ। ਲਿਹਾਜ਼ਾ ਸਮੇਂ ਦੀ ਬਰਬਾਦੀ ਵਾਲੇ ਟ੍ਰੈਫਿਕ ਜਾਮ ਤੋਂ ਰੋਜ਼ਾਨਾ ਲੋਕਾਂ ਨੂੰ ਦੋ-ਚਾਰ ਹੋਣਾ ਪੈਂਦਾ ਹੈ।


Sunny Mehra

Content Editor

Related News