ਮੁਕੇਸ਼ ਅੰਬਾਨੀ ਨੇ ਖਰੀਦਿਆ ਬ੍ਰਿਟੇਨ 'ਚ 300 ਏਕੜ 'ਚ ਫੈਲਿਆ ਪਹਿਲਾ ਕੰਟਰੀ ਕਲੱਬ ਸਟੋਕ ਪਾਰਕ
Saturday, Apr 24, 2021 - 12:28 AM (IST)
ਲੰਡਨ-ਰਿਲਾਇੰਸ ਇੰਡਸਟਰੀਜ਼ ਨੇ ਬ੍ਰਿਟੇਨ ਦਾ ਸਭ ਤੋਂ ਮਸ਼ਹੂਰ ਕੰਟਰੀ ਕਲੱਬ ਸਟੋਕ ਪਾਰਕ ਖਰੀਦ ਲਿਆ ਹੈ। ਇਹ ਸੌਦਾ 57 ਮਿਲੀਅਨ ਪਾਊਂਡ ਭਾਵ 592 ਕਰੋੜ ਰੁਪਏ 'ਚ ਕੀਤਾ ਗਿਆ ਹੈ। ਰਿਲਾਇੰਸ ਇੰਡਸਟਰੀਜ਼ ਨੇ ਸ਼ੇਅਰ ਬਾਜ਼ਾਰ ਨੂੰ ਕੰਟਰੀ ਕਲੱਬ ਅਤੇ ਲਗਜ਼ਰੀ ਗੋਲਫ ਰਿਜ਼ਾਰਟ ਖਰੀਦਣ ਦੀ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਪਿਛਲੇ ਚਾਰ ਸਾਲਾਂ 'ਚ ਰਿਲਾਇੰਸ ਇੰਡਸਟਰੀਜ਼ ਨੇ 3.3 ਬਿਲੀਅਨ ਡਾਲਰ ਭਾਵ 3.3 ਅਰਬ ਡਾਲਰ ਮੂਲ ਦੀਆਂ ਕੰਪਨੀਆਂ ਨੂੰ ਐਕਵਾਇਰ ਕੀਤਾ ਹੈ।
ਇਹ ਵੀ ਪੜ੍ਹੋ-Crypto Exchange ਦਾ CEO ਨਿਵੇਸ਼ਕਾਂ ਦੇ 2 ਅਰਬ ਡਾਲਰ ਲੈ ਕੇ ਹੋਇਆ ਫਰਾਰ
ਇਹ ਬ੍ਰਿਟੇਨ ਦਾ ਪਹਿਲਾਂ ਕੰਟਰੀ ਕਲੱਬ ਸਟੋਕ ਪਾਰਕ ਹੈ ਜਿਸ ਨੂੰ 900 ਸਾਲ ਪਹਿਲਾਂ ਬਣਾਇਆ ਗਿਆ ਸੀ। ਬ੍ਰਿਟੇਨ ਦਾ ਇਹ ਪਾਰਕ ਕਾਫੀ ਮਸ਼ਹੂਰ ਮੰਨਿਆ ਜਾਂਦਾ ਹੈ।ਰਿਪੋਰਟ ਮੁਤਾਬਕ ਰਿਲਾਇੰਸ ਇੰਡਸਟਰੀਜ਼ ਨੇ ਪਿਛਲੇ ਚਾਰ ਸਾਲਾਂ 'ਚ ਰਿਟੇਲ ਸੈਕਟਰ 'ਚ 14 ਫੀਸਦੀ, ਤਕਨਾਲੋਜੀ, ਮੀਡੀਆ ਅਤੇ ਟੈਲੀਕਾਮ ਸੈਕਟਰ 'ਚ 80 ਫੀਸਦੀ ਅਤੇ ਊਰਜਾ ਖੇਤਰ 'ਚ ਰਿਲਾਇੰਸ ਨੇ 6 ਫੀਸਦੀ ਕੰਪਨੀਆਂ ਨੂੰ ਐਕਵਾਇਰ ਕੀਤਾ ਹੈ। ਰਿਲਾਇੰਸ ਇੰਡਸਟਰੀਜ਼ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਜਾਣਕਾਰੀ 'ਚ ਦੱਸਿਆ ਕਿ ਬ੍ਰਿਟੇਨ ਦੇ ਬਕਿੰਘਮਸ਼ਾਇਰ 'ਚ ਕੰਪਨੀ ਨੇ ਇਕ ਹੋਟਲ ਅਤੇ ਗੋਲਫ ਕੋਰਸ ਦੀ ਮਲਕੀਅਤ ਵਾਲੀ ਕੰਪਨੀ ਨੂੰ ਐਕਵਾਇਰ ਕੀਤਾ ਹੈ ਜਿਸ ਤੋਂ ਬਾਅਦ ਰਿਲਾਇੰਸ ਦੀ ਕੰਜ਼ਿਊਮਰ ਅਤੇ ਹਾਸਪਿਟਾਲਿਟੀ ਸੈਕਟਰ 'ਚ ਐਸਟਸ 'ਚ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ-35 ਗਰਲਫ੍ਰੈਂਡਸ ਨੂੰ ਕਰ ਰਿਹਾ ਸੀ ਡੇਟ, ਫਿਰ ਇਕ ਦਿਨ ਆ ਗਈ ਸ਼ਾਮਤ
ਉਥੇ ਕੰਟਰੀ ਕਲੱਬ ਸਟੋਕ ਪਾਰਕ ਦਾ ਬ੍ਰਿਟੇਨ 'ਚ ਕਾਫੀ ਮਸ਼ਹੂਰ ਮੰਨਿਆ ਜਾਂਦਾ ਹੈ। ਕੰਟਰੀ ਕਲੱਬ ਸਟੋਕ ਪਾਰਕ ਕਰੀਬ 300 ਏਕੜ 'ਚ ਫੈਲਿਆ ਹੋਇਆ ਹੈ। ਉਥੇ, ਇਥੇ ਮੌਜੂਦਾ ਹੋਟਲ 'ਚ 49 ਲਗਜ਼ਰੀ ਬੈਡਰੂਮ ਅਤੇ ਸਵੀਟਸ, 27 ਗੋਲਫ ਕੋਰਸ, 13 ਟੈਨਿਸ ਕੋਰਟ ਅਤੇ 14 ਏਕੜ 'ਚ ਪ੍ਰਾਈਵੇਟ ਗਾਰਡਨ ਬਣਿਆ ਹੋਇਆ ਹੈ। ਕੰਟਰੀ ਕਲੱਬ ਸਟੋਕ ਪਾਰਕ ਦਾ ਇਤਿਹਾਸ ਕਰੀਬ 900 ਸਾਲ ਪੁਰਾਣਾ ਹੈ ਅਤੇ 1908 ਤੱਕ ਇਸ ਰਿਜ਼ਾਰਟ ਨੂੰ ਪ੍ਰਾਈਵੇਟ ਰੈਸੀਡੈਂਸ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਸੀ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।