ਵਟਸਐਪ ਮੈਸੇਜ ਰਾਹੀਂ Amazon ਦੇ Jeff Bezos ਦਾ ਫੋਨ ਹੈਕ

01/22/2020 11:22:48 PM

ਗੈਜੇਟ ਡੈਸਕ—ਤਕਨਾਲੋਜੀ ਨਾਲ ਜਿਥੇ ਕਈ ਕੰਮ ਆਸਾਨ ਹੋਏ ਹਨ, ਉੱਥੇ ਦੂਜੇ ਪਾਸੇ ਇਸ ਨਾਲ ਯੂਜ਼ਰਸ ਦੀ ਪ੍ਰਾਈਵੇਸੀ ਅਤੇ ਡਾਟਾ 'ਤੇ ਵੀ ਖਤਰਾ ਵਧਿਆ ਹੈ। ਹੈਕਰਸ ਅੱਜ-ਕੱਲ ਹਾਈ ਸਕਿਓਰਟੀ ਤਕਨਾਲੋਜੀ ਨੂੰ ਵੀ ਆਸਾਨੀ ਨਾਲ ਬਾਈਪਾਸ ਕਰਕੇ ਕਿਸੇ ਨੂੰ ਵੀ ਆਪਣਾ ਸ਼ਿਕਾਰ ਬਣਾ ਸਕਦੇ ਹਨ। ਸਾਲ 2018 'ਚ ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਮਾਲਕ ਜੈੱਫ ਬੇਜ਼ੋਸ ਵੀ ਇਸ ਨਾਲ ਨਹੀਂ ਬਚ ਸਕੇ ਹਨ। ਖਬਰ ਹੈ ਕਿ ਜੈੱਫ ਦਾ ਮੋਬਾਇਲ ਇਕ ਵਟਸਐਪ ਮੈਸੇਜ ਨੂੰ ਰਿਸੀਵ ਕਰਨ ਦੇ ਨਾਲ ਹੀ ਹੈਕ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿਸ ਨੰਬਰ ਨਾਲ ਜੈੱਫ ਨੂੰ ਮੈਸੇਜ ਭੇਜਿਆ ਗਿਆ ਉਹ ਸਾਊਦੀ ਅਰਬ ਦੇ ਪ੍ਰਿੰਸ ਮੋਹਮੰਦ ਬਿਨ ਸਲਮਾਨ ਦਾ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁਝ ਹੀ ਘੰਟਿਆਂ 'ਚ ਜੈੱਫ ਦੇ ਮੋਬਾਇਲ ਦਾ ਕਫੀ ਜ਼ਿਆਦਾ ਡਾਟਾ ਚੋਰੀ ਹੋ ਗਿਆ।

ਵੀਡੀਓ ਫਾਈਲ ਨਾਲ ਹੈਕ ਹੋਇਆ ਜੈੱਫ ਦਾ ਵਟਸਐਪ
The Guardian ਦੀ ਰਿਪੋਰਟ ਮੁਤਾਬਕ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜੈੱਫ ਅਤੇ ਸਾਊਦੀ ਪ੍ਰਿੰਸ ਨਾਲ ਗੱਲਬਾਤ ਦੌਰਾਨ ਇਕ ਵੀਡੀਓ ਸੈਂਡ ਕੀਤੀ ਗਈ ਸੀ। ਇਹ ਵੀਡੀਓ ਇਕ ਮਲੀਸ਼ਸ ਫਾਈਲ ਸੀ ਜਿਸ ਨੂੰ ਜੈੱਫ ਦੇ ਫੋਨ 'ਚ ਘੁਸਪੈਠ ਲਈ ਡਿਜ਼ਾਈਨ ਕੀਤਾ ਗਿਆ ਸੀ। ਇਸ ਨਾਲ ਪਹਿਲਾਂ ਅਮਰੀਕਾ ਦੀ ਇਕ ਮੈਗਜ਼ੀਨ  the National Enquirer 'ਤੇ ਵੀ ਜੈੱਫ ਦੀਆਂ ਨਿੱਜੀ ਜਾਣਕਾਰੀਆਂ ਨੂੰ ਲੀਕ ਕਰਨ ਦਾ ਦੋਸ਼ ਲੱਗ ਚੁੱਕਿਆ ਹੈ। ਇਸ 'ਚ ਦਿ ਵਾਸ਼ਿੰਗਟਨ ਪੋਸਟ ਦੇ ਕਾਲਮਨਿਸਟ ਜਮਾਲ ਖਸ਼ੋਗੀ ਦੇ ਮਰਡਰ ਨਾਲ ਜੁੜੀਆਂ ਜਾਣਕਾਰੀਆਂ ਨੂੰ ਲੀਕ ਕੀਤਾ ਗਿਆ ਸੀ।

ਬਲੈਕਮੇਲਿੰਗ ਅਤੇ ਐਕਸਟਾਰਸ਼ ਦਾ ਦੋਸ਼
ਜੈੱਫ ਦੀ ਨਿੱਜੀ ਜ਼ਿੰਦਗੀ 'ਤੇ ਪਹਿਲੇ ਹੀ ਨਜ਼ਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ। the National Enquirer ਨੇ ਜੈੱਫ ਅਤੇ ਉਨ੍ਹਾਂ ਦੀ ਗਰਲਫ੍ਰੈਂਡ ਨਾਲ ਗੱਲਬਾਤ ਨੂੰ ਪਬਲਿਸ਼ ਕਰ ਦਿੱਤਾ ਸੀ। ਇਸ ਤੋਂ ਬਾਅਦ ਸਾਲ 2019 'ਚ ਜੈੱਫ ਨੇ ਟੈਬਲਾਇਡ ਪਬਲੀਸ਼ਰ 'ਤੇ ਬਲੈਕਮੇਲਿੰਗ ਅਤੇ ਐਕਸਟਾਰਸ਼ਨ ਦਾ ਦੋਸ਼ ਲਗਾਇਆ ਸੀ। ਜੈੱਫ ਦਾ ਦਾਅਵਾ ਸੀ ਕਿ ਟੈਬਲਾਇਡ ਦੀ ਪੈਰੰਟ ਕੰਪਨੀ American Media Inc ( AMI) ਨੇ ਉਸ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਰਿਪੋਟਿੰਗ ਦਾ ਕੋਈ ਰਾਜਨੀਤਿਕ ਉਦੇਸ਼ ਨਹੀਂ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਟੈਬਲਾਇਡ 'ਚ ਉਨ੍ਹਾਂ ਦੀਆਂ ਕਈ ਗਲਤ ਤਸਵੀਰਾਂ ਨੂੰ ਛਾਪਿਆ ਜਾਂਦਾ ਹੈ ਜਿਨ੍ਹਾਂ 'ਚ ਕੁਝ ਬੇਹੱਦ ਅਸ਼ਲੀਲ ਤਸਵੀਰਾਂ ਵੀ ਸ਼ਾਮਲ ਹਨ।

ਸਾਊਦੀ ਅਰਬ ਨੇ ਕੀਤਾ ਇਨਕਾਰ
ਮੀਡੀਆ ਰਿਪੋਰਟਸ ਦੇ ਬਾਹਰ ਆਉਣ ਤੋਂ ਬਾਅਦ ਜੈੱਫ ਨੂੰ AMI ਅਤੇ ਸਾਊਦੀ ਅਰਬ ਦੇ ਕਨੈਕਸ਼ਨ ਦਾ ਅੰਦਾਜ਼ਾ ਹੋਇਆ। ਜੈੱਫ ਦਾ ਮੰਣਨਾ ਹੈ ਕਿ ਵਾਸ਼ਿੰਗਟਨ ਪੋਸਟ 'ਚ ਖਸ਼ੋਗੀ ਦੇ ਮਰਡਰ ਨੂੰ ਲੈ ਕੇ ਕੀਤੀ ਗਈ ਕਵਰੇਜ਼ ਨਾਲ ਸਾਊਦੀ ਪ੍ਰਿੰਸ ਖੁਸ਼ ਨਹੀਂ ਸਨ। ਦੂਜੇ ਪਾਸੇ ਸਾਊਦੀ ਦੇ ਵਿਦੇਸ਼ ਮੰਤਰੀ ਅਦਿਲ ਅਲ-ਜੁਬੇਰ ਦਾ ਕਹਿਣਾ ਹੈ ਕਿ ਇਸ ਮਾਮਲੇ ਨਾਲ ਸਾਊਦੀ ਅਰਬ ਦਾ ਕੋਈ ਸਬੰਧ ਨਹੀਂ ਹੈ। ਨਾਲ ਹੀ the National Enquirer ਨੇ ਵੀ ਆਪਣੇ ਜੈੱਫ ਦੇ ਦੋਸ਼ਾਂ ਦਾ ਖੰਡਨ ਕੀਤਾ ਅਤੇ ਕਿਹਾ ਜੈੱਫ ਦੀ ਰਿਪੋਰਟਿੰਗ ਕਰਨ ਵੇਲੇ ਗਲਤ ਤਰੀਕਿਆਂ ਦਾ ਇਸਤੇਮਾਲ ਨਹੀਂ ਕੀਤਾ ਗਿਆ।


Karan Kumar

Content Editor

Related News