ਗਰਭਪਤੀ ਹੋਣ ''ਤੇ ਐਮਾਜ਼ਨ ਨੇ ਔਰਤਾਂ ਨੂੰ ਨੌਕਰੀ ਤੋਂ ਕੱਢਿਆ

Wednesday, May 08, 2019 - 08:25 PM (IST)

ਗਰਭਪਤੀ ਹੋਣ ''ਤੇ ਐਮਾਜ਼ਨ ਨੇ ਔਰਤਾਂ ਨੂੰ ਨੌਕਰੀ ਤੋਂ ਕੱਢਿਆ

ਵਾਸ਼ਿੰਗਟਨ - ਇਕ ਟੈੱਕ ਪੋਰਟਲ ਦੀ ਰਿਪੋਰਟ ਮੁਤਾਬਕ ਐਮਾਜ਼ਨ 'ਚ ਕਰਮਚਾਰੀ ਰਹੀਆਂ ਕੁਝ ਔਰਤਾਂ ਨੇ ਕੰਪਨੀ ਖਿਲਾਫ ਕੇਸ ਕੀਤਾ ਹੈ। ਉਨ੍ਹਾਂ ਦਾ ਆਖਣਾ ਹੈ ਕਿ ਪਿਛਲੇ 8 ਸਾਲਾਂ 'ਚ ਕੰਪਨੀ ਨੇ ਕੰਮ ਕਰਨ ਵਾਲੀਆਂ ਗਰਭਪਤੀ ਮਹਿਲਾ ਕਰਮਚਾਰੀਆਂ ਖਿਲਾਫ ਭੇਦਭਾਵ ਕੀਤਾ ਹੈ। ਇਨ੍ਹਾਂ ਔਰਤਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਗਰਭਪਤੀ ਹੋਣ ਕਾਰਨ ਉਨ੍ਹਾਂ ਨਾਲ ਭੇਦਭਾਵ ਕੀਤਾ ਗਿਆ। ਇਕ ਮਹਿਲਾ ਬੇਵਰਲੀ ਰੋਸੇਲਸ ਨੇ ਦੱਸਿਆ ਕਿ ਜਦੋਂ ਉਸ ਨੇ ਕੰਪਨੀ ਨੂੰ ਦੱਸਿਆ ਕਿ ਉਹ ਗਰਭਪਤੀ ਹੈ ਉਸ ਤੋਂ 2 ਮਹੀਨੇ 'ਚ ਹੀ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ।
ਰੋਸੇਲਸ ਨੇ ਦੇਸ਼ ਲਗਾਉਂਦੇ ਹੋਏ ਕਿਹਾ ਕਿ ਜਨਵਰੀ 'ਚ ਉਨ੍ਹਾਂ ਦੇ ਬਾਸ ਨੇ ਉਸ 'ਤੇ ਦੋਸ਼ ਲਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਬਾਥਰੂਮ 'ਚ ਜ਼ਿਆਦਾ ਸਮਾਂ ਲਾਉਂਦੀ ਹੈ, ਉਸ ਦੇ ਕੰਮ ਕਰਨ ਦੀ ਸਪੀਡ ਘੱਟ ਗਈ ਹੈ। ਰਿਪੋਰਟ ਮੁਤਾਬਕ ਉਸ ਨੇ ਦੱਸਿਆ ਕਿ ਐਮਾਜ਼ਨ ਚਾਹੁੰਦਾ ਹੈ ਕਿ ਕਾਮਿਆਂ ਤੋਂ ਜ਼ਿਆਦਾ ਤੋਂ ਜ਼ਿਆਦਾ ਪੈਸੇ ਲਏ ਜਾਣ। ਉਨ੍ਹਾਂ ਨੂੰ ਨੰਬਰਾਂ ਤੋਂ ਜ਼ਿਆਦਾ ਮਤਲਬ ਹੈ ਨਾ ਕਿ ਕਰਮਚਾਰੀਆਂ ਨਾਲ।
ਹਾਲਾਂਕਿ ਐਮਾਜ਼ਨ ਦੀ ਹੀ ਇਕ ਦੂਜੀ ਮਹਿਲਾ ਕਰਮਚਾਰੀ ਨੇ ਕਿਹਾ ਕਿ ਕਿਸੇ ਦੇ ਵੀ ਨਾਲ ਇਸ ਆਧਾਰ 'ਤੇ ਭੇਦਭਾਵ ਨਹੀਂ ਹੁੰਦਾ ਹੈ। ਸਾਰਿਆਂ ਨਾਲ ਸਮਾਨਤਾ ਦਾ ਵਿਵਹਾਰ ਕੀਤਾ ਜਾਂਦਾ ਹੈ। ਇਥੇ ਸਾਰੇ ਕਰਮਚਾਰੀਆਂ ਦੀ ਮੈਡੀਰਲ ਜ਼ਰੂਰਤਾਂ ਦਾ ਖਿਆਲ ਰੱਖਿਆ ਜਾਂਦਾ ਹੈ ਅਤੇ ਸਾਰੇ ਕਰਮਚਾਰੀਆਂ ਦੀ ਮੈਟਰਨਿਟੀ ਅਤੇ ਪੈਟਰਨਲ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹਾਂ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਐਮਾਜ਼ਨ 'ਤੇ ਆਪਣੇ ਕਰਮਚਾਰੀਆਂ 'ਤੇ ਗਲਤ ਵਿਵਹਾਰ ਕਰਨ ਦਾ ਦੋਸ਼ ਲਗਾਇਆ ਜਾ ਚੁੱਕਿਆ ਹੈ ਪਰ ਕੰਪਨੀ ਨੇ ਉਸ ਸਮੇਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਆਪਣੇ ਕੰਪਨੀ ਦੇ ਕਰਮਚਾਰੀਆਂ ਨਾਲ ਚੰਗਾ ਵਿਵਹਾਰ ਕਰਦੀ ਹੈ ਅਤੇ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਮਹੱਈਆ ਕਰਾਉਂਦੀ ਹੈ।


author

Khushdeep Jassi

Content Editor

Related News