ਹੈਰਾਨੀਜਨਕ ਮਾਮਲਾ! ਡਾਕਟਰਾਂ ਨੇ ਔਰਤ ਦੇ ਹੱਥ 'ਤੇ ਉਗਾ ਦਿੱਤਾ 'ਨੱਕ'

Monday, Nov 14, 2022 - 04:35 PM (IST)

ਹੈਰਾਨੀਜਨਕ ਮਾਮਲਾ! ਡਾਕਟਰਾਂ ਨੇ ਔਰਤ ਦੇ ਹੱਥ 'ਤੇ ਉਗਾ ਦਿੱਤਾ 'ਨੱਕ'

ਇੰਟਰਨੈਸ਼ਨਲ ਡੈਸਕ (ਬਿਊਰੋ): ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ। ਤੁਸੀਂ ਕਿਡਨੀ ਟਰਾਂਸਪਲਾਂਟ, ਹਾਰਟ ਟਰਾਂਸਪਲਾਂਟ, ਲਿਵਰ ਟਰਾਂਸਪਲਾਂਟ ਬਾਰੇ ਬਹੁਤ ਸੁਣਿਆ ਹੋਵੇਗਾ, ਜਿਸ ਵਿੱਚ ਅੰਗ ਖਰਾਬ ਹੋਣ 'ਤੇ ਡਾਕਟਰ ਉਸ ਦੀ ਜਗ੍ਹਾ ਕੋਈ ਹੋਰ ਅੰਗ ਰੱਖ ਦਿੰਦੇ ਹਨ। ਪਰ ਹਾਲ ਹੀ 'ਚ ਇਕ ਬਹੁਤ ਹੀ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਡਾਕਟਰਾਂ ਨੇ ਇਕ ਔਰਤ ਦੇ ਹੱਥ 'ਤੇ ਹੀ ਨੱਕ ਉਗਾ ਦਿੱਤੀ ਅਤੇ ਫਿਰ ਉਸ ਨੂੰ ਔਰਤ ਦੇ ਚਿਹਰੇ 'ਤੇ ਲਗਾ ਦਿੱਤਾ। ਹਾਲਾਂਕਿ ਮੈਡੀਕਲ ਸਾਇੰਸ ਲਈ ਇਹ ਮਾਮਲਾ ਕੋਈ ਵੱਡਾ ਨਹੀਂ ਹੈ ਪਰ ਅਜਿਹੇ ਮਾਮਲੇ ਬਹੁਤ ਘੱਟ ਸਾਹਮਣੇ ਆਉਂਦੇ ਹਨ। ਡਾਕਟਰਾਂ ਨੇ ਹੱਥ 'ਤੇ ਨੱਕ ਉਗਾਉਣ ਲਈ ਇਕ ਵਿਸ਼ੇਸ਼ ਤਕਨੀਕ ਦਾ ਸਹਾਰਾ ਲਿਆ, ਜਿਸ ਕਾਰਨ ਇਸ ਪ੍ਰਕਿਰਿਆ 'ਚ ਕਾਫੀ ਸਮਾਂ ਲੱਗ ਗਿਆ।

ਡੇਲੀਮੇਲ ਦੀ ਰਿਪੋਰਟ ਮੁਤਾਬਕ ਇਹ ਮਾਮਲਾ ਫਰਾਂਸ ਦਾ ਹੈ। ਫਰਾਂਸ ਦੀ ਰਹਿਣ ਵਾਲੀ ਕੈਰੀਨ ਨੂੰ 2013 ਵਿੱਚ ਸਾਈਨਸ ਕੈਂਸਰ ਹੋਣ ਦਾ ਪਤਾ ਲੱਗਿਆ ਸੀ। ਇਸ ਕਾਰਨ ਉਸ ਨੂੰ ਕੀਮੋਥੈਰੇਪੀ ਅਤੇ ਰੇਡੀਓਥੈਰੇਪੀ ਦਿੱਤੀ ਗਈ।ਉਸ ਨੂੰ ਕੈਂਸਰ ਤੋਂ ਛੁਟਕਾਰਾ ਮਿਲ ਗਿਆ ਸੀ ਪਰ ਡਾਕਟਰਾਂ ਨੇ ਉਸ ਦੇ ਨੱਕ ਦਾ ਕੁਝ ਹਿੱਸਾ ਕੱਟ ਦਿੱਤਾ ਸੀ। ਡਾਕਟਰਾਂ ਨੇ ਚਮੜੀ ਦੇ ਗ੍ਰਾਫਟ ਤਕਨੀਕ ਨਾਲ ਨੱਕ ਦੇ ਟਿਸ਼ੂਆਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਇੱਕ ਨਕਲੀ ਨੱਕ ਲਗਾਇਆ ਪਰ ਹਰ ਕੋਸ਼ਿਸ਼ ਅਸਫਲ ਰਹੀ। ਇਸ ਤੋਂ ਬਾਅਦ ਕੈਰੀਨ ਨੇ ਘਰੋਂ ਨਿਕਲਣਾ ਬੰਦ ਕਰ ਦਿੱਤਾ ਅਤੇ ਪਿਛਲੇ ਅੱਠ ਸਾਲਾਂ ਤੋਂ ਉਹ ਘਰ ਵਿੱਚ ਹੀ ਸੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ-11 ਸਾਲਾ ਮੁੰਡੇ ਨੂੰ IQ ਟੈਸਟ 'ਚ ਰਚਿਆ ਇਤਿਹਾਸ, ਆਈਨਸਟਾਈਨ ਤੇ ਹਾਕਿੰਗ ਨੂੰ ਵੀ ਛੱਡਿਆ ਪਿੱਛੇ 

3-ਡੀ ਪ੍ਰਿੰਟਿਡ ਬਾਇਓਮੈਟਰੀਅਲ ਤਕਨੀਕ ਦੀ ਵਰਤੋਂ  

ਕੁਝ ਸਮਾਂ ਪਹਿਲਾਂ ਡਾ. ਐਗਨੇਸ ਡੁਪਰੇਟ-ਬੋਰੀ ਅਤੇ ਡਾ. ਬੈਂਜਾਮਿਨ ਵੈਲੇਰੀ ਨੇ ਕੈਰੀਨ ਨੂੰ ਸੁਝਾਅ ਦਿੱਤਾ ਸੀ ਕਿ ਉਹ ਉਸਦੀ ਨੱਕ ਨੂੰ ਦੁਬਾਰਾ ਵਿਕਸਿਤ ਕਰ ਸਕਦੇ ਹਨ। ਇਸ ਤੋਂ ਬਾਅਦ ਡਾਕਟਰਾਂ ਨੇ ਕੈਰੀਨ ਦੇ ਕੈਂਸਰ ਦਾ ਇਲਾਜ ਕਰਨ ਤੋਂ ਪਹਿਲਾਂ 3ਡੀ-ਪ੍ਰਿੰਟਿਡ ਬਾਇਓਮੈਟਰੀਅਲ ਤਕਨੀਕਾਂ ਦੀ ਵਰਤੋਂ ਕਰਕੇ ਇੱਕ ਕਸਟਮਾਈਜ਼ਡ ਨੱਕ ਤਿਆਰ ਕੀਤਾ। ਇਸ ਤੋਂ ਬਾਅਦ ਇਸ ਨੂੰ ਦੋ ਮਹੀਨੇ ਤੱਕ ਬਰਫ਼ 'ਚ ਰੱਖਿਆ ਗਿਆ ਅਤੇ ਇਸ ਤੋਂ ਬਾਅਦ ਜਦੋਂ ਨੱਕ ਸਹੀ ਆਕਾਰ 'ਚ ਆਇਆ ਤਾਂ ਇਸ ਨੂੰ ਕੈਰੀਨ ਦੇ ਹੱਥ ਦੇ ਅੰਦਰ ਟਰਾਂਸਪਲਾਂਟ ਕਰ ਦਿੱਤਾ ਗਿਆ ਕਿਉਂਕਿ ਇੱਥੇ ਚਮੜੀ ਬਹੁਤ ਪਤਲੀ ਹੁੰਦੀ ਹੈ।

ਡਾਕਟਰ ਡੁਪਰੇਟ-ਬੋਰੀਜ ਦੇ ਅਨੁਸਾਰ, ਕੈਰੀਨ ਆਪਰੇਸ਼ਨ ਲਈ ਬਹੁਤ ਉਤਸੁਕ ਸੀ। ਨੱਕ ਦੇ ਪੂਰੀ ਤਰ੍ਹਾਂ ਵਿਕਸਿਤ ਹੋਣ ਤੋਂ ਬਾਅਦ, ਨੱਕ ਅਤੇ ਚਿਹਰੇ ਦੀਆਂ ਖੂਨ ਦੀਆਂ ਨਾੜੀਆਂ ਨੂੰ ਜੋੜਨ ਲਈ ਇੱਕ ਮਾਈਕ੍ਰੋਸਕੋਪ ਦੀ ਵਰਤੋਂ ਕੀਤੀ ਗਈ ਸੀ। ਜਿਹੜੀ ਚਮੜੀ ਬਦਲੀ ਗਈ ਸੀ, ਉਸ ਦੇ ਲਈ ਕੈਰੀਨ ਦੇ ਪੱਟ ਦੀ ਚਮੜੀ ਦੀ ਵਰਤੋਂ ਕੀਤੀ ਗਈ ਸੀ। ਕੈਰੀਨ ਦਸ ਦਿਨ ਹਸਪਤਾਲ ਵਿਚ ਰਹੀ ਅਤੇ ਉਸ ਤੋਂ ਬਾਅਦ ਉਹ ਘਰ ਚਲੀ ਗਈ।ਡਾ: ਡੁਪਰੇਟ-ਬੋਰੀਜ ਨੇ ਅੱਗੇ ਕਿਹਾ ਕਿ ਕੈਰੀਨ ਦੇ ਚਿਹਰੇ 'ਤੇ ਨੱਕ ਨੂੰ ਸਹੀ ਢੰਗ ਨਾਲ ਟ੍ਰਾਂਸਪਲਾਂਟ ਕਰਨ ਲਈ ਸਫਲਤਾਪੂਰਵਕ ਦੋ ਸਰਜਰੀਆਂ ਕੀਤੀਆਂ ਗਈਆਂ। ਕੈਰੀਨ ਹੁਣ ਬਿਹਤਰ ਢੰਗ ਨਾਲ ਸਾਹ ਲੈਣ ਦੇ ਯੋਗ ਹੈ ਅਤੇ ਖੁਸ਼ਬੋ ਨੂੰ ਮਹਿਸੂਸ ਕਰ ਪਾ ਰਹੀ ਹੈ। ਪਰ ਹਾਲੇ ਉਸ ਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਉਸ ਦੇ ਚਿਹਰੇ 'ਤੇ ਨੱਕ ਲੱਗ ਚੁੱਕੀ ਹੈ।ਇਸਦੇ ਲਈ ਅਸੀਂ ਕੁਝ ਸਮੇਂ ਬਾਅਦ ਇੱਕ ਹੋਰ ਸਰਜਰੀ ਕਰਾਂਗੇ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News