ਕਿਸਾਨੀ ਦੇ ਹਿੱਤ ''ਚ ਮੀਲ ਦਾ ਪੱਥਰ ਸਾਬਤ ਹੋਣਗੇ ਪੰਜਾਬ ਦੇ ਖੇਤੀ ਬਿੱਲ : ਅਮਰਪ੍ਰੀਤ ਔਲਖ

Thursday, Oct 22, 2020 - 01:17 PM (IST)

ਕਿਸਾਨੀ ਦੇ ਹਿੱਤ ''ਚ ਮੀਲ ਦਾ ਪੱਥਰ ਸਾਬਤ ਹੋਣਗੇ ਪੰਜਾਬ ਦੇ ਖੇਤੀ ਬਿੱਲ : ਅਮਰਪ੍ਰੀਤ ਔਲਖ

ਨਿਊਯਾਰਕ/ਟੋਰਾਂਟੋ (ਰਾਜ ਗੋਗਨਾ): ਇੰਡੀਅਨ ੳਵਰਸੀਜ ਕਾਂਗਰਸ ਕੈਨੇਡਾ ਦੇ ਪ੍ਰਧਾਨ ਅਮਰਪ੍ਰੀਤ ਔਲਖ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਵੱਲੋਂ ਕੇਂਦਰ ਦੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਦੇ ਵਿਰੁੱਧ ਪਾਸ ਕੀਤੇ ਗਏ ਮਜ਼ਬੂਤ ਬਿੱਲਾਂ ਲਈ ਜਿੱਥੇ ਪੰਜਾਬ ਸਰਕਾਰ ਦਾ ਧੰਨਵਾਦ ਪ੍ਰਗਟਾਇਆ ਹੈ, ਉੱਥੇ ਹੀ ਇਨ੍ਹਾਂ ਨੂੰ ਕਿਸਾਨੀ ਦੇ ਹਿੱਤ ਵਿਚ ਮੀਲ ਦਾ ਪੱਥਰ ਦੱਸਿਆ ਹੈ।

PunjabKesari

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਖੋਲ੍ਹੋ ਦਰਵਾਜ਼ੇ

ਜਾਰੀ ਇਕ ਬਿਆਨ ਵਿਚ ਔਲਖ ਨੇ ਕਿਹਾ ਕਿ ਅਜਿਹਾ ਮਜ਼ਬੂਤ ਕਦਮ ਸਿਰਫ ਕੈਪਟਨ ਅਮਰਿੰਦਰ ਸਿੰਘ ਵੀ ਚੁੱਕ ਸਕਦੇ ਸਨ, ਜਿਨ੍ਹਾਂ ਨੇ ਇਕ ਫਿਰ ਤੋਂ ਸਾਬਤ ਕਰ ਦਿੱਤਾ ਹੈ ਕਿ ਉਹ ਪੰਜਾਬ ਹਿਤਾਂ ਦੇ ਅਸਲੀ ਰਾਖਾ ਹਨ ਅਤੇ ਉਨ੍ਹਾਂ ਵੱਲੋਂ ਲਏ ਗਏ ਇਸ ਫ਼ੈਸਲੇ 'ਤੇ ਹੁਣ ਦੂਸਰੇ ਸੂਬਿਆਂ ਦੀਆਂ ਸਰਕਾਰਾਂ ਵੀ ਅਮਲ ਕਰਨ 'ਤੇ ਵਿਚਾਰ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਵੱਲੋਂ ਲਾਏ ਗਏ ਖੇਤੀ ਕਾਨੂੰਨਾਂ ਦਾ ਬੁਰਾ ਅਸਰ ਨਾ ਸਿਰਫ ਕਿਸਾਨਾਂ 'ਤੇ ਪਵੇਗਾ, ਸਗੋਂ ਸਮਾਜ ਦਾ ਹਰ ਵਰਗ ਸਮਾਜ ਇਸ ਤੋਂ ਪ੍ਰਭਾਵਿਤ ਹੋਣਾ ਹੈ। ਉਨ੍ਹਾਂ ਨੇ ਕਿਹਾ ਕਿ ਐਨ.ਆਰ.ਆਈ. ਭਾਈਚਾਰਾ ਪੰਜਾਬ ਸਰਕਾਰ ਦੇ ਇਸ ਫੈ਼ਸਲੇ 'ਤੇ ਮਜ਼ਬੂਤੀ ਨਾਲ ਖੜ੍ਹਾ ਹੈ।


author

Vandana

Content Editor

Related News