ਕੈਨਬਰਾ 'ਚ ਚੋਣਾਂ ਦਾ ਬਿਗੁਲ, ਪੰਜਾਬੀ ਉਮੀਦਵਾਰ ਦੀ 'ਜਗ ਬਾਣੀ' 'ਤੇ ਖਾਸ ਇੰਟਰਵਿਊ
Monday, Sep 14, 2020 - 02:49 PM (IST)

ਕੈਨਬਰਾ— ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿਚ ਆਮ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਇਨ੍ਹਾਂ ਚੋਣਾਂ ਵਿਚ ਪੰਜਾਬੀ ਉਮੀਦਵਾਰ ਅਮਰਦੀਪ ਸਿੰਘ ਵੀ ਚੋਣ ਮੈਦਾਨ ਵਿਚ ਉਤਰੇ ਹਨ।
17 ਅਕਤੂਬਰ ਨੂੰ ਹੋਣ ਵਾਲੀਆਂ ਇਨ੍ਹਾਂ ਚੋਣਾਂ ਵਿਚ ਕੈਨਬਰਾ ਦੇ ਮੁਰਮੰਬੀਜੀ ਇਲਾਕੇ ਤੋਂ ਲਿਬਰਲ ਪਾਰਟੀ ਵਲੋਂ ਅਮਰਦੀਪ ਸਿੰਘ ਚੋਣ ਲੜਨਗੇ। ਅਮਰਦੀਪ ਸਿੰਘ ਦਾ ਪਿਛੋਕੜ ਚੰਡੀਗੜ੍ਹ ਤੋਂ ਹੈ। ਉਨ੍ਹਾਂ ਦਾ ਆਸਟ੍ਰੇਲੀਆ ਦੇ ਲੋਕਾਂ ਵਿਚ ਚੰਗਾ ਰੁਤਬਾ ਹੈ।
ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਚੋਣਾਂ ਵਿਚ ਮੁੱਖ ਤੌਰ 'ਤੇ ਲੇਬਰ , ਲਿਬਰਲ ਅਤੇ ਗਰੀਨ ਪਾਰਟੀ ਵਿਚਕਾਰ ਜ਼ਬਰਦਸਤ ਟੱਕਰ ਹੋਣ ਜਾ ਰਹੀ ਹੈ। ਪ੍ਰੀ ਵੋਟਿੰਗ ਸਤੰਬਰ ਤੋਂ ਸ਼ੁਰੂ ਹੈ, ਲੋਕ ਡਾਕ ਜਾਂ ਫੋਨ ਰਾਹੀਂ ਚੋਣ ਮਿਤੀ ਤੋਂ ਪਹਿਲਾਂ ਵੋਟ ਪਾ ਸਕਦੇ ਹਨ।
'ਜਗ ਬਾਣੀ' ਅਦਾਰੇ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਅਮਰਦੀਪ ਸਿੰਘ ਹੁਰਾਂ ਨਾਲ ਗੱਲਬਾਤ ਕੀਤੀ ਅਤੇ ਉੱਥੋਂ ਦੇ ਸਿਆਸੀ ਮਾਹੌਲ ਬਾਰੇ ਜਾਣਕਾਰੀ ਲਈ। ਵੀਡੀਓ 'ਚ ਸੁਣੋ ਸਾਰੀ ਗੱਲਬਾਤ► https://www.facebook.com/watch/?v=1739226306232143&extid=Ph7KOsoBS8WIfgwA