ਹਮੇਸ਼ਾ ਮੁਸਕੁਰਾਉਂਦੀ ਰਹਿੰਦੀ ਹੈ ਇਹ 'ਬੱਚੀ', ਸੱਚਾਈ ਕਰ ਦੇਵੇਗੀ ਹੈਰਾਨ (ਤਸਵੀਰਾਂ)
Monday, May 30, 2022 - 02:37 PM (IST)
ਸਿਡਨੀ (ਬਿਊਰੋ): ਤਸਵੀਰ ਵਿਚ ਦਿਸ ਰਹੀ ਬੱਚੀ ਆਪਣੀ ਮੁਸਕੁਰਾਹਟ ਕਾਰਨ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਪਰ ਉਸ ਦੀ ਮੁਸਕੁਰਾਹਟ ਦੇ ਪਿੱਛੇ ਦੀ ਸੱਚਾਈ ਹੈਰਾਨ ਕਰ ਦੇਣ ਵਾਲੀ ਹੈ। ਅਸਲ ਵਿਚ ਬੱਚੀ ਦਾ ਜਨਮ ਇਕ ਦੁਰਲੱਭ 'ਪਰਮਾਨੈਂਟ ਸਮਾਈਲ' ਕੰਡੀਸ਼ਨ ਨਾਲ ਹੋਇਆ ਹੈ। ਬੱਚੀ ਦਾ ਨਾਮ ਆਇਲਾ ਸਮਰ ਮੁਚਾ ਹੈ। ਦਸੰਬਰ 2021 ਵਿਚ ਆਇਲਾ ਦਾ ਜਨਮ ਹੋਇਆ ਸੀ। ਆਇਲਾ ਦੇ ਮਾਤਾ-ਪਿਤਾ ਉਸ ਦੀਆਂ ਤਸਵੀਰਾ ਸ਼ੇਅਰ ਕਰਨ ਲੱਗੇ ਅਤੇ ਉਸ ਦੀ 'ਪਰਮਾਨੈਂਟ ਸਮਾਈਲ' ਦੇ ਬਾਰੇ ਸੋਸ਼ਲ ਮੀਡੀਆ ਜ਼ਰੀਏ ਲੋਕਾਂ ਨੂੰ ਜਾਗਰੂਕ ਕਰਨ ਲੱਗੇ, ਜਿਸ ਮਗਰੋਂ ਆਇਲਾ ਟਿਕਟਾਕ ਸਟਾਰ ਬਣ ਗਈ ਹੈ।
ਆਸਟ੍ਰੇਲੀਆ ਦੇ ਰਹਿਣ ਵਾਲੇ 21 ਸਾਲ ਦੇ ਕ੍ਰਿਸਟੀਨਾ ਵਰਚਰ ਅਤੇ 20 ਸਾਲ ਦੀ ਬਲੇਜ਼ ਮੁਚਾ ਆਪਣੀ ਬੱਚੀ ਦੇ ਜਨਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਸਨ। ਫਿਰ ਡਾਕਟਰਾਂ ਨੇ ਉਹਨਾਂ ਨੂੰ ਦੱਸਿਆ ਕਿ ਆਇਲਾ ਦਾ ਮੂੰਹ 'ਨੌਰਮਲ' ਨਹੀਂ ਹੈ। ਬੱਚੀ ਨੂੰ ਬਾਈਲੈਟ੍ਰਲ ਮੈਕ੍ਰੋਸਟੋਮੀਆ (bilateral macrostomia) ਹੋ ਗਿਆ ਸੀ। ਇਹ ਇਕ ਬਹੁਤ ਹੀ ਦੁਰਲੱਭ ਸਥਿਤੀ ਹੈ, ਜਿਸ ਵਿਚ ਗਰਭ ਵਿਚ ਰਹਿਣ ਦੌਰਾਨ ਬੱਚੇ ਦਾ ਮੂੰਹ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦਾ।ਵਰਚਰ ਨੇ ਕਿਹਾ ਕਿ ਮੈਨੂੰ ਅਤੇ ਬਲੇਜ਼ ਨੂੰ ਇਸ ਕੰਡੀਸ਼ਨ ਦੇ ਬਾਰੇ ਪਤਾ ਨਹੀਂ ਸੀ। ਨਾ ਹੀ ਅਸੀਂ ਕਿਸੇ ਅਜਿਹੇ ਬੱਚੇ ਨੂੰ ਮਿਲੇ ਸੀ ਜਿਸ ਨੂੰ ਮੈਕ੍ਰੋਸਟੋਮੀਆ ਹੋਇਆ ਹੋਵੇ। ਇਹ ਸਾਡੇ ਲਈ ਹੈਰਾਨ ਕਰ ਦੇਣ ਵਾਲੀ ਗੱਲ ਸੀ।
ਪੜ੍ਹੋ ਇਹ ਅਹਿਮ ਖ਼ਬਰ - ਸਰੀ 'ਚ ਮੂਸੇਵਾਲੇ ਨੂੰ ਇਨਸਾਫ਼ ਦਿਵਾਉਣ ਲਈ ਨੌਜਵਾਨ ਉੱਤਰੇ ਸੜਕਾਂ 'ਤੇ (ਤਸਵੀਰਾਂ)
ਸਾਲ 2007 ਦੇ Cleft Palate-Craniofacial ਜਰਨਲ ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਮੈਕ੍ਰੋਸਟੋਮੀਆ ਦੇ 14 ਕੇਸਾਂ ਦਾ ਜ਼ਿਕਰ ਹੈ।ਹਾਲਾਂਕਿ ਉਦੋਂ ਤੋਂ ਲੈ ਕੇ ਹੁਣ ਤੱਕ ਮਾਮਲਿਆਂ ਵਿਚ ਵਾਧਾ ਜ਼ਰੂਰ ਹੋਇਆ ਹੋਵੇਗਾ ਪਰ ਹਾਲੇ ਵੀ ਇਹ ਕੰਡੀਸ਼ਨ ਰੇਅਰ ਹੀ ਹੈ। ਹਾਲਾਂਕਿ ਮੈਕ੍ਰੋਸਟੋਮੀਆ ਦੇ ਪ੍ਰਭਾਵ ਕਾਰਨ ਮਰੀਜ਼ਾਂ ਨੂੰ ਸਰਜਰੀ ਦੀ ਸਲਾਹ ਦਿੱਤੀ ਜਾਂਦੀ ਹੈ। ਹੁਣ ਆਇਲਾ ਦੀ ਕੰਡੀਸ਼ਨ ਬਾਰੇ ਟਿਕਟਾਕ ਜ਼ਰੀਏ ਉਸ ਦੇ ਮਾਤਾ-ਪਿਤਾ ਜਾਗਰੂਕ ਕਰ ਰਹੇ ਹਨ। @cristinakylievercher ਨੂੰ 1.2 ਲੱਖ ਤੋਂ ਵੱਧ ਲੋਕ ਫੋਲੋ ਕਰਦੇ ਹਨ ਜਿੱਥੇ ਉਹ ਆਇਲਾ ਦੇ ਵੀਡੀਓਜ਼ ਸ਼ੇਅਰ ਕਰਦੇ ਹਨ। ਆਇਲਾ ਦੇ ਇਕ ਵੀਡੀਓ ਨੂੰ ਤਾਂ ਹੁਣ ਤੱਕ ਲੱਗਭਗ 5 ਕਰੋੜ ਵਾਰ ਦੇਖਿਆ ਜਾ ਚੁੱਕਾ ਹੈ। ਪੋਸਟ 'ਤੇ ਲੋਕ ਆਇਲਾ ਨੂੰ ਖੂਬਸੂਰਤ ਦੱਸਦੇ ਹਨ ਅਤੇ ਪਰਿਵਾਰ ਦੀ ਹਿੰਮਤ ਵੀ ਵਧਾਉਂਦੇ ਹਨ।