ਪਹਿਲੀ ਵਾਰ ਸਾਹਮਣੇ ਆਇਆ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਬਾਰੇ ਕੀ ਸੋਚਦੇ ਨੇ ਅਮਰੀਕਾ ਦੇ ਲੋਕ

Thursday, Jun 15, 2017 - 01:01 PM (IST)

ਓਟਾਵਾ/ ਵਾਸ਼ਿੰਗਟਨ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪੂਰੀ ਦੁਨੀਆ ਵਿਚ ਆਪਣੇ ਵਧੀਆ ਸੁਭਾਅ ਅਤੇ ਲੋਕਪ੍ਰਿਅਤਾ ਕਰਕੇ ਪ੍ਰਸਿੱਧ ਹਨ। ਉਨ੍ਹਾਂ ਦੀ ਪ੍ਰਸਿੱਧੀ ਦਾ ਆਲਮ ਇਹ ਹੈ ਕਿ ਅਮਰੀਕਾ ਦੇ ਲੋਕ ਤੱਕ ਆਪਣੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤੁਲਨਾ ਵਿਚ ਟਰੂਡੋ ਨੂੰ ਜ਼ਿਆਦਾ ਪਸੰਦ ਕਰਦੇ ਹਨ। ਇਕ ਨਵੇਂ ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ ਅਮਰੀਕਾ ਦੇ ਲੋਕ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜ਼ਿਆਦਾ ਪਸੰਦ ਕਰਦੇ ਹਨ। ਸਰਵੇਖਣ ਦੇ ਮੁਤਾਬਕ ਜ਼ਿਆਦਤਰ ਲੋਕ ਟਰੂਡੋ ਦੇ ਪੱਖ ਵਿਚ ਹਨ। ਉਹ ਟਰੂਡੋ ਨੂੰ ਹਾਂਪੱਖੀ ਰੌਸ਼ਨੀ ਵਿਚ ਦੇਖਦੇ ਹਨ। 
ਇਸ ਸਰਵੇਖਣ ਮੁਤਾਬਕ 31 ਫੀਸਦੀ ਅਮਰੀਕੀ ਟਰੂਡੋ ਦੀ ਸ਼ਖਸੀਅਤ ਨੂੰ ਹਾਂਪੱਖੀ ਤੌਰ 'ਤੇ ਦੇਖਦੇ ਹਨ। 20 ਫੀਸਦੀ ਲੋਕ ਉਨ੍ਹਾਂ ਦੀ ਸ਼ਖਸੀਅਤ ਨੂੰ ਨਾਂਪੱਖੀ ਸਮਝਦੇ ਅਤੇ 50 ਫੀਸਦੀ ਅਮਰੀਕੀਆਂ ਨੂੰ ਉਨ੍ਹਾਂ ਬਾਰੇ ਪਤਾ ਨਹੀਂ ਹੈ। ਅਮਰੀਕੀਆਂ ਵਿਚ ਟਰੂਡੋ ਦੀ ਲੋਕਪ੍ਰਿਅਤਾ 11 ਫੀਸਦੀ ਹੈ ਜੋ ਜਰਮਨੀ ਦੀ ਚਾਂਸਲਰ ਏੇਂਜੇਲਾ ਮਰਕੇਲ ਦੇ ਬਰਾਬਰ ਹੈ। ਇਹ ਦੂਜੇ ਵਿਦੇਸ਼ੀ ਨੇਤਾਵਾਂ ਦੇ ਮੁਕਾਬਲੇ ਕਿਤੇ ਵਧੀਆ ਹੈ। ਦੂਜੇ ਪਾਸੇ ਟਰੂਡੋ ਦੀ ਲੋਕਪ੍ਰਿਅਤਾ ਅਮਰੀਕੀ ਲੋਕਾਂ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਕਿਤੇ ਵਧੀਆ ਹੈ। ਅਮਰੀਕੀ ਲੋਕਾਂ ਵਿਚ ਟਰੰਪ ਦੀ ਲੋਕਪ੍ਰਿਅਤਾ ਮਨਫੀ 14 ਹੈ। ਯਾਨੀ ਕਿ ਇਹ ਨਾਂਪੱਖੀ ਹੈ।


Kulvinder Mahi

News Editor

Related News