ਰੂਸ 'ਚ ਬਣੀਆਂ ਤਿੰਨੋਂ ਵੈਕਸੀਨ 'ਤੇ ਰਾਸ਼ਟਰਪਤੀ ਪੁਤਿਨ ਦਾ ਬਿਆਨ ਆਇਆ ਸਾਹਮਣੇ, ਕਹੀ ਇਹ ਗੱਲ
Sunday, Mar 28, 2021 - 06:58 PM (IST)
ਮਾਸਕੋ-ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਕਿਹਾ ਕਿ ਦੇਸ਼ 'ਚ ਬਣੀਆਂ ਤਿੰਨੋਂ ਵੈਕਸੀਨ ਦੇ ਕੋਈ ਗੰਭੀਰ ਨਤੀਜੇ ਸਾਹਮਣੇ ਨਹੀਂ ਆਏ ਹਨ। ਰੂਸ ਨੇ 'ਸਪੂਤਨਿਕ ਵੀ', 'ਇਪਿਵੈਕਕੋਰੋਨਾ' ਅਤੇ 'ਕੋਵਿਵੈਕ' ਵੈਕਸੀਨ ਬਣਾਈ ਹੈ। ਪੁਤਿਨ ਨੇ ਐਤਵਾਰ ਨੂੰ ਰੋਸੀਆ-1 ਪ੍ਰਸਾਰਕ ਨੂੰ ਕਿਹਾ ਕਿ ਮੈਂ ਇਕ ਤੱਥ ਜਾਣਦਾ ਹਾਂ ਕਿ ਗੰਭੀਰ ਬੀਮਾਰੀਆਂ ਨਾਲ ਪੀੜਤ ਲੋਕ ਵੀ ਵੈਕਸੀਨ ਲਵਾਉਣ ਤੋਂ ਬਾਅਦ ਬਿਹਤਰ ਮਹਿਸੂਸ ਕਰਦੇ ਹਨ।
ਇਹ ਵੀ ਪੜ੍ਹੋ-ਇਸ ਦੇਸ਼ 'ਚ ਪੁਰਸ਼ਾਂ ਨੂੰ ਪਰਿਵਾਰ ਦੀਆਂ ਬੀਬੀਆਂ ਨਾਲ ਬਲਾਤਕਾਰ ਕਰਨ ਲਈ ਕੀਤਾ ਜਾ ਰਿਹਾ ਮਜ਼ਬੂਰ
ਮੈਨੂੰ ਤਿੰਨੋਂ ਵੈਕਸੀਨ ਦੇ ਕੋਈ ਮਾੜੇ ਨਤੀਜੇ ਆਉਣ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸਾਰੀਆਂ ਤਿੰਨੋਂ ਵੈਕਸੀਨ ਪ੍ਰਭਾਵੀ, ਭਰੋਸੇਮੰਦ ਅਤੇ ਸੁਰੱਖਿਅਤ ਹਨ। ਪੁਤਿਨ ਨੇ ਕਿਹਾ ਕਿ ਉਹ ਸਾਰੇ ਗੁਣਵਤਾ ਦੇ ਲਿਹਾਜ਼ ਨਾਲ ਇਕੋ ਜਿਹੀਆਂ ਹਨ। ਇਕ ਥੋੜਾ ਜ਼ਿਆਦਾ ਸਮਾਂ ਤੱਕ ਪ੍ਰਤੀਰੋਧਕ ਸਮੱਰਥਾ ਪ੍ਰਦਾਨ ਕਰਦੀ ਹੈ, ਦੂਜੇ ਉਸ ਤੋਂ ਥੋੜੀ ਘੱਟ ਸੁਰੱਖਿਆ ਦਿੰਦੀ ਹੈ ਜਦਕਿ ਇਹ ਇਕੋ ਜਿਹੀਆਂ ਹਨ ਪਰ ਇਹ ਥੋੜੀ ਵਧੀਆ ਹੈ।
ਇਹ ਵੀ ਪੜ੍ਹੋ-ਮਿਆਂਮਾਰ 'ਚ ਪ੍ਰਦਰਸ਼ਨਕਾਰੀਆਂ ਵਿਰੁੱਧ ਸੁਰੱਖਿਆ ਬਲਾਂ ਦੀ ਹਿੰਸਕ ਕਾਰਵਾਈ, 91 ਦੀ ਮੌਤ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।