ਪਾਕਿਸਤਾਨ ''ਚ 900 ਫੁੱਟ ਦੀ ਉਚਾਈ ''ਤੇ ਚੇਅਰਲਿਫਟ ''ਚ ਫਸੇ 6 ਬੱਚਿਆਂ ਸਣੇ 8 ਲੋਕਾਂ ਨੂੰ ਕੀਤਾ ਗਿਆ ਰੈਸਕਿਊ

Wednesday, Aug 23, 2023 - 11:26 AM (IST)

ਪਾਕਿਸਤਾਨ ''ਚ 900 ਫੁੱਟ ਦੀ ਉਚਾਈ ''ਤੇ ਚੇਅਰਲਿਫਟ ''ਚ ਫਸੇ 6 ਬੱਚਿਆਂ ਸਣੇ 8 ਲੋਕਾਂ ਨੂੰ ਕੀਤਾ ਗਿਆ ਰੈਸਕਿਊ

ਪੇਸ਼ਾਵਰ (ਭਾਸ਼ਾ)- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਪਹਾੜੀ ਇਲਾਕੇ 'ਚ ਮੰਗਲਵਾਰ ਨੂੰ ਚੇਅਰਲਿਫਟ ਦੀ ਤਾਰ ਟੁੱਟਣ ਕਾਰਨ 900 ਫੁੱਟ ਦੀ ਉਚਾਈ 'ਤੇ ਫਸੇ ਸਾਰੇ 8 ਲੋਕਾਂ ਨੂੰ 14 ਘੰਟੇ ਦੇ ਲੰਬੇ ਆਪਰੇਸ਼ਨ ਤੋਂ ਬਾਅਦ ਸਫਲਤਾਪੂਰਵਕ ਬਚਾਅ ਲਿਆ ਗਿਆ ਹੈ। ਅੰਤਰਿਮ ਪ੍ਰਧਾਨ ਮੰਤਰੀ ਅਨਵਰ ਉੱਲ ਹੱਕ ਕੱਕੜ ਨੇ ਇਹ ਜਾਣਕਾਰੀ ਦਿੱਤੀ। ਖੈਬਰ ਪਖਤੂਨਖਵਾ ਦੇ ਬੱਟਾਗ੍ਰਾਮ ਜ਼ਿਲ੍ਹੇ ਦੇ ਪਹਾੜੀ ਖੇਤਰ 'ਚ ਜਦੋਂ ਲੋਕ ਘਾਟੀ ਵਾਲੀ ਇਕ ਨਦੀ ਨੂੰ ਪਾਰ ਕਰ ਰਹੇ ਸਨ, ਉਦੋਂ ਇਕ ਕੇਬਲ ਟੁੱਟਣ ਕਾਰਨ 6 ਬੱਚੇ ਅਤੇ 2 ਬਾਲਗ ਫਸ ਗਏ। ਸਵੇਰੇ 8 ਵਜੇ ਜਦੋਂ ਇਹ ਹਾਦਸਾ ਵਾਪਰਿਆ ਤਾਂ ਬੱਚੇ ਸਕੂਲ ਜਾ ਰਹੇ ਸਨ।

ਇਹ ਵੀ ਪੜ੍ਹੋ: ਦੱਖਣੀ ਅਫਰੀਕਾ 'ਚ 14.5 ਏਕੜ 'ਚ ਬਣ ਰਿਹੈ ਸਵਾਮੀਨਾਰਾਇਣ ਮੰਦਰ, PM ਮੋਦੀ ਨੇ ਕੀਤਾ ਨਿਰੀਖਣ

PunjabKesari

ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) 'ਤੇ ਪ੍ਰਧਾਨ ਮੰਤਰੀ ਨੇ ਕਿਹਾ, "ਇਹ ਜਾਣ ਕੇ ਰਾਹਤ ਮਿਲੀ ਹੈ ਕਿ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ ਹੈ। ਫੌਜ, ਬਚਾਅ ਵਿਭਾਗਾਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਨੇ ਇੱਕ ਟੀਮ ਦੇ ਰੂਪ ਵਿੱਚ ਸ਼ਾਨਦਾਰ ਢੰਗ ਨਾਲ ਕੰਮ ਕੀਤਾ।"  ਪਾਕਿਸਤਾਨ ਦੇ ਸਰਕਾਰੀ ਪ੍ਰਸਾਰਕ 'ਪੀਟੀਵੀ ਨਿਊਜ਼' ਨੇ ਦੱਸਿਆ ਕਿ ਫੌਜ ਨੇ "ਰਾਤ ਅਤੇ ਮੌਸਮ" ਦੇ ਕਾਰਨ ਹਵਾਈ ਕਾਰਵਾਈਆਂ ਨੂੰ ਰੱਦ ਕਰ ਦਿੱਤਾ ਸੀ ਅਤੇ "ਵਿਕਲਪਿਕ ਸਾਧਨਾਂ" ਰਾਹੀਂ ਬਚਾਅ ਕਾਰਜ ਸ਼ੁਰੂ ਕੀਤੇ ਸਨ।

ਇਹ ਵੀ ਪੜ੍ਹੋ: ਚੰਨ 'ਤੇ ਅੱਜ ਲੈਂਡ ਕਰੇਗਾ ਚੰਦਰਯਾਨ-3, ਸਿੱਖਿਆ ਮੰਤਰੀ ਨੇ ਕਿਹਾ- ਖ਼ੁਸ਼-ਆਮਦੀਦ ਕਹਿਣ ਲਈ ਪੰਜਾਬ ਤਿਆਰ

ਇਹ ਘਟਨਾ ਬੱਟਾਗ੍ਰਾਮ ਜ਼ਿਲ੍ਹੇ ਦੀ ਅੱਲਾਈ ਤਹਿਸੀਲ ਵਿੱਚ ਸਵੇਰੇ 8 ਵਜੇ ਦੇ ਕਰੀਬ ਵਾਪਰੀ, ਜਦੋਂ ਬੱਚੇ ਸਕੂਲ ਜਾ ਰਹੇ ਸਨ। ਐਕਸਪ੍ਰੈਸ ਟ੍ਰਿਬਿਊਨ ਅਖ਼ਬਾਰ ਨੇ ਅੱਲਾਈ ਤਹਿਸੀਲ ਦੇ ਪ੍ਰਧਾਨ ਮੁਫਤੀ ਗੁਲਾਮੁੱਲਾਹ ਦੇ ਹਵਾਲੇ ਨਾਲ ਕਿਹਾ ਕਿ ਚੇਅਰਲਿਫਟ ਨਦੀ ਪਾਰ ਕਰਨ ਲਈ ਸਥਾਨਕ ਲੋਕਾਂ ਵੱਲੋਂ ਨਿੱਜੀ ਤੌਰ 'ਤੇ ਸੰਚਾਲਿਤ ਪ੍ਰਬੰਧ ਸੀ, ਕਿਉਂਕਿ ਖੇਤਰ ਵਿੱਚ ਕੋਈ ਸੜਕ ਜਾਂ ਪੁਲ ਨਹੀਂ ਹੈ।

ਇਹ ਵੀ ਪੜ੍ਹੋ: ਹੜ੍ਹਾਂ ਦੌਰਾਨ ਪੰਜਾਬ ਲਈ ਇਕ ਹੋਰ ਖ਼ਤਰਾ, ਮੀਂਹ ਨੂੰ ਲੈ ਕੇ ਮੌਸਮ ਵਿਭਾਗ ਨੇ ਦਿੱਤੀ ਨਵੀਂ ਅਪਡੇਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News