ਸਾਰੀਆਂ ਸ਼ਰਤਾਂ ਪੂੁਰੀਆਂ ਕਰ ਲਈਆਂ, ਸੰਯੁਕਤ ਰਾਸ਼ਟਰ ਤਾਲਿਬਾਨ ਨੂੰ ਦੇਵੇ ਮਾਨਤਾ : ਸਾਹੀਨ
Friday, Sep 24, 2021 - 11:58 AM (IST)
ਕਾਬੁਲ (ਭਾਸ਼ਾ) - ਸੰਯੁਕਤ ਰਾਸ਼ਟਰ ਲਈ ਤਾਲਿਬਾਨ ਵਲੋਂ ਨਾਮਜ਼ਦ ਦੂਤ ਸੁਹੈਲ ਸ਼ਾਹੀਨ ਨੇ ਮੁਲਕ ਦੇ ਨਵੇਂ ਸ਼ਾਸਕਾਂ ਨੂੰ ਜਲਦੀ ਗਲੋਬਲ ਮਾਨਤਾ ਦੇਣ ਦੀ ਬੁੱਧਵਾਰ ਨੂੰ ਬੇਨਤੀ ਕੀਤੀ। ਸ਼ਾਹੀਨ ਨੇ ਬੁੱਧਵਾਰ ਨੂੰ ਕਿਹਾ ਕਿ ਅਸੀਂ ਸਰਕਾਰ ਦੀ ਮਾਨਤਾ ਲਈ ਜ਼ਰੂਰੀ ਸਾਰੀਆਂ ਸ਼ਰਤਾਂ ਪੂਰੀਆਂ ਕਰ ਲਈਆਂ ਹਨ ਇਸ ਲਈ ਸਾਨੂੰ ਉਮੀਦ ਹੈ ਕਿ ਸੰਯੁਕਤ ਰਾਸ਼ਟਰ ਇਕ ਨਿਰਪੱਖ ਵਿਸ਼ਵ ਸੰਸਥਾਨ ਦੇ ਰੂਪ ਵਿਚ ਅਫਗਾਨਿਸਤਾਨ ਦੀ ਮੌਜੂਦਾ ਸਰਕਾਰ ਨੂੰ ਮਾਨਤਾ ਦੇਵੇਗਾ।