ਹਾਦਸਾਗ੍ਰਸਤ ਹੋ ਕੇ ਡਿੱਗਦੇ ਹੀ ਜਹਾਜ਼ ਨੂੰ ਲੱਗੀ ਅੱਗ, ਜ਼ਿੰਦਾ ਸੜ ਗਏ ਇਕ ਬੱਚੇ ਸਣੇ 5 ਲੋਕ

Monday, Mar 11, 2024 - 02:33 PM (IST)

ਵਾਸ਼ਿੰਗਟਨ (ਵਾਰਤਾ)- ਅਮਰੀਕਾ ਦੇ ਦਿਹਾਤੀ ਵਰਜੀਨੀਆ ਵਿਚ ਇੰਗਲਸ ਫੀਲਡ ਹਵਾਈ ਅੱਡੇ ਨੇੜੇ ਐਤਵਾਰ ਦੁਪਹਿਰ ਨੂੰ ਇਕ ਛੋਟੇ ਜਹਾਜ਼ ਨੂੰ ਹਾਦਸਾਗ੍ਰਸਤ ਹੋਣ ਮਗਰੋਂ ਅੱਗ ਲੱਗ ਗਈ, ਜਿਸ ਨਾਲ ਉਸ ਵਿਚ ਸਵਾਰ 5 ਲੋਕਾਂ ਦੀ ਮੌਤ ਹੋ ਗਈ। ਯੂ.ਐੱਸ. ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐੱਫ.ਏ.ਏ.) ਨੇ ਸੋਮਵਾਰ ਨੂੰ ਕਿਹਾ, 'ਸਥਾਨਕ ਸਮੇਂ ਅਨੁਸਾਰ ਐਤਵਾਰ ਦੁਪਹਿਰ ਕਰੀਬ 3 ਵਜੇ 2-ਇੰਜਣ ਵਾਲਾ 'IAI ਐਸਟਰਾ 1125' ਜਹਾਜ਼ ਹਾਦਸਾਗ੍ਰਸਤ ਹੋ ਕੇ ਵਰਜੀਨੀਆ ਦੇ ਹੌਟ ਸਪ੍ਰਿੰਗਜ਼ ਵਿੱਚ ਇੰਗਲਸ ਫੀਲਡ ਹਵਾਈ ਅੱਡੇ ਦੇ ਨੇੜੇ ਦਰੱਖ਼ਤਾਂ 'ਤੇ ਡਿੱਗ ਗਿਆ, ਜਿਸ ਨਾਲ ਜਹਾਜ਼ ਵਿੱਚ ਸਵਾਰ ਪਾਇਲਟ ਸਣੇ 4 ਬਾਲਗਾਂ ਅਤੇ 1 ਬੱਚੇ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਵਿਅਕਤੀ ਨੇ ਹੱਥੀਂ ਉਜਾੜਿਆ ਹੱਸਦਾ-ਵੱਸਦਾ ਘਰ, ਪੂਰੇ ਟੱਬਰ ਨੂੰ ਖ਼ਤਮ ਕਰਨ ਮਗਰੋਂ ਕੀਤੀ ਖ਼ੁਦਕੁਸ਼ੀ

ਹਾਦਸਾ ਵਾਪਰਨ ਤੋਂ ਬਾਅਦ ਬਾਥ ਕਾਉਂਟੀ ਵਿਚ ਪੁਲਸ ਅਤੇ ਹੋਰ ਐਮਰਜੈਂਸੀ ਅਧਿਕਾਰੀ ਮੌਕੇ 'ਤੇ ਪੁੱਜੇ। ਸੂਬਾ ਪੁਲਸ ਦੇ ਬੁਲਾਰੇ ਨੇ ਐਸੋਸਿਏਟਿਡ ਪ੍ਰੈਸ ਨੂੰ ਦੱਸਿਆ ਕਿ ਜਹਾਜ਼ ਦੇ ਹਾਦਸਾਗ੍ਰਸਤ ਹੋ ਕੇ ਡਿੱਗਦੇ ਹੀ ਉਸ ਵਿਚ ਅੱਗ ਲੱਗ ਗਈ। ਸਾਰਜੈਂਟ ਰਿਕ ਗਾਰਲੇਟਸ ਨੇ ਐਤਵਾਰ ਸ਼ਾਮ ਨੂੰ ਈਮੇਲ ਰਾਹੀਂ ਕਿਹਾ ਕਿ ਜਾਂਚਕਰਤਾ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਸ ਜਹਾਜ਼ ਨੇ ਕਿੱਥੋਂ ਉਡਾਣ ਭਰੀ ਸੀ ਅਤੇ ਇਹ ਕਿੱਥੇ ਜਾ ਰਿਹਾ ਸੀ। ਗਾਰਲੇਟਸ ਨੇ ਕਿਹਾ, ਸੂਬਾ ਪੁਲਸ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨਾਲ ਮਿਲ ਕੇ ਫਲਾਈਟ ਦੇ ਵੇਰਵਿਆਂ ਅਤੇ ਯਾਤਰੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹੌਟ ਸਪ੍ਰਿੰਗਜ਼ ਵਰਜੀਨੀਆ ਦੀ ਰਾਜਧਾਨੀ ਰਿਚਮੰਡ ਤੋਂ ਲਗਭਗ 165 ਮੀਲ (265 ਕਿਲੋਮੀਟਰ) ਪੱਛਮ ਵਿੱਚ ਸਥਿਤ ਹੈ।

ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ ਹੈਦਰਾਬਾਦ ਦੀ ਔਰਤ ਦਾ 'ਕਤਲ', ਕੂੜੇਦਾਨ 'ਚੋਂ ਮਿਲੀ ਲਾਸ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News