ਅਲੀਬਾਬਾ ਦੇ ਸੰਸਥਾਪਕ ਜੈੱਕ ਮਾ ਨੇ ਰਾਕ ਸਟਾਰ ਅੰਦਾਜ਼ ''ਚ ਕੰਪਨੀ ਨੂੰ ਆਖਿਆ ''ਅਲਵਿਦਾ''

09/12/2019 1:34:45 AM

ਬੀਜ਼ਿੰਗ - ਅਲੀਬਾਬਾ ਦੇ ਸੰਸਥਾਪਕ ਜੈੱਕ ਮਾ ਨੇ ਅਧਿਕਾਰਕ ਤੌਰ 'ਤੇ ਕੰਪਨੀ ਨੂੰ ਅਲਵਿਦਾ ਆਖ ਦਿੱਤਾ ਹੈ। ਇਮੋਸ਼ਨਲ ਜੈੱਕ ਮਾ ਨੇ ਆਪਣੇ ਹੀ ਅੰਦਾਜ਼ 'ਚ ਗਿਟਾਰ ਪਾ ਕੇ ਅਤੇ ਰਾਕਸਟਾਰ ਦੀ ਵਿੱਗ ਦੇ ਨਾਲ ਗੁਡਬਾਏ ਆਖਿਆ। ਈਸਟਰਨ ਚੀਨ ਦੇ ਹਾਂਗਝਾਓ ਸ਼ਹਿਰ 'ਚ ਅੱਜ ਤੋਂ 20 ਸਾਲ ਪਹਿਲਾਂ ਇਕ ਕਿਰਾਏ ਦੇ ਅਪਾਰਟਮੈਂਟ ਤੋਂ ਜੈੱਕ ਨੇ ਈ-ਕਾਮਰਸ ਕੰਪਨੀ ਅਲੀਬਾਬਾ ਦੀ ਸ਼ੁਰੂਆਤ ਕੀਤੀ ਸੀ।

4 ਘੰਟੇ ਤੱਕ ਚਲਿਆ ਫੇਅਰਵੈੱਲ ਪ੍ਰੋਗਰਾਮ
ਜੈੱਕ ਮਾ ਦੇ ਫੇਅਰਵੈੱਲ 'ਤੇ ਆਯੋਜਿਤ ਪ੍ਰੋਗਰਾਮ ਕਰੀਬ 4 ਘੰਟੇ ਤੱਕ ਚਲਿਆ ਅਤੇ ਇਸ ਨੂੰ 80,000 ਲੋਕਾਂ ਦੀ ਸਮਰਥਾ ਵਾਲੇ ਇਕ ਵਿਸ਼ਾਲ ਸਟੇਡੀਅਮ 'ਚ ਆਯੋਜਿਤ ਕੀਤਾ ਗਿਆ ਸੀ। ਜੈੱਕ ਮਾ ਨੇ ਇਕ ਸਾਲ ਪਹਿਲਾਂ ਵਾਅਦਾ ਕੀਤਾ ਸੀ ਕਿ ਉਹ ਸਾਲ 2019 'ਚ ਕੰਪਨੀ ਦੀ ਕਮਾਮ ਸੀ. ਈ. ਓ. ਡੈਨੀਅਲ ਝਾਂਗ ਨੂੰ ਸੌਂਪ ਦੇਣਗੇ। ਉਨ੍ਹਾਂ ਦੇ ਵਿਦਾਈ ਪ੍ਰੋਗਰਾਮ 'ਚ ਜੋ ਡਾਂਸਰਸ ਆਏ ਸਨ ਉਨ੍ਹਾਂ ਨੇ ਰਸਮੀ ਚੀਨੀ ਆਓਟਫਿੱਟ ਪਾਏ ਹੋਏ ਸਨ। ਡਾਂਸਰਸ ਅਤੇ ਸਿੰਗਰਸ ਨੇ ਆਪਣੀ ਪਰਫਾਰਮੈਂਸ ਜੈੱਕ ਮਾ ਨੂੰ ਸਮਰਪਿਤ ਦੀ ਹੋਈ ਸੀ। ਜੈੱਕ ਮਾ ਨੇ ਪ੍ਰੋਗਰਾਮ 'ਚ ਆਏ ਹੋਏ ਮਹਿਮਾਨਾਂ ਅਤੇ ਕਰਮੀਆਂ ਨੂੰ ਆਖਿਆ ਕਿ ਅੱਜ ਦੀ ਰਾਤ ਤੋਂ ਬਾਅਦ ਮੈਂ ਇਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਾਂਗਾ। ਮੇਰਾ ਮੰਨਣਾ ਹੈ ਕਿ ਇਹ ਦੁਨੀਆ ਚੰਗੀ ਹੈ, ਕਈ ਨਵੇਂ ਮੌਕੇ ਅਜੇ ਮੌਜੂਦ ਹਨ ਅਤੇ ਮੈਨੂੰ ਰੋਮਾਂਚ ਨਾਲ ਬਹੁਤ ਪਿਆਰ ਹੈ। ਇਸ ਲਈ ਮੈਂ ਜਲਦੀ ਰਿਟਾਇਰਮੈਂਟ ਲੈ ਰਿਹਾ ਹਾਂ।

Image result for Alibaba founder Jack Ma tells company in rock star style to say 'goodbye'

ਇਕ ਮੌਕਾ ਅਜਿਹਾ ਵੀ ਆਇਆ ਜਦ ਜੈੱਕ ਮਾ ਦੀਆਂ ਅੱਖਾਂ 'ਚ ਹੰਝੂ ਸਨ। ਕੰਪਨੀ ਦੇ ਸਟਾਫ ਵੱਲੋਂ ਇਕ ਛੋਟਾ ਜਿਹੀ ਸਕਿੱਟ ਪਰਫਾਰਮ ਕੀਤੀ ਗਈ ਸੀ ਅਤੇ ਉਨ੍ਹਾਂ ਨੇ ਗਾਣੇ ਵੀ ਗਾਏ। ਇਸ ਪਰਫਾਰਮੈਂਸ ਨੂੰ ਦੇਖਦੇ ਹੀ ਜੈੱਕ ਮਾ ਦੀਆਂ ਅੱਖਾਂ ਨਮ ਹੋ ਗਈਆਂ। ਇਸ ਤੋਂ ਬਾਅਦ 'Jack Ma has cried' ਚੀਨੀ ਸ਼ੋਸ਼ਲ ਮੀਡੀਆ ਪਲੇਟਫਾਰਮ ਵੀਬੋ 'ਤੇ ਟ੍ਰੈਂਡ ਕਰਨ ਲੱਗਾ। ਜੈੱਕ ਮਾ ਨੇ ਅਜਿਹੇ ਸਮੇਂ 'ਚ ਵਿਦਾਈ ਲਈ ਹੈ ਜਦ ਕੰਪਨੀ ਏਸ਼ੀਆ ਦੀ ਮੋਸਟ ਵੈਲਿਊਏਬਲ ਕੰਪਨੀ 'ਚ ਸ਼ਾਮਲ ਹੋ ਚੁੱਕੀ ਹੈ। ਬਜ਼ਾਰ 'ਚ ਇਸ ਕੰਪਨੀ ਦੀ ਪੂੰਜੀ 460 ਬਿਲੀਅਨ ਡਾਲਰ ਹੈ। ਅਲੀਬਾਬਾ ਨੇ 1,00,000 ਤੋਂ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੋਇਆ ਹੈ।


Khushdeep Jassi

Content Editor

Related News