ਸਾਬਕਾ ਪ੍ਰਧਾਨ ਮੰਤਰੀ ਅਲੈਗਜ਼ੈਂਡਰ ਸਟੱਬ ਨੇ ਫਿਨਲੈਂਡ ਦੀਆਂ ਰਾਸ਼ਟਰਪਤੀ ਚੋਣਾਂ ''ਚ ਜਿੱਤ ਕੀਤੀ ਦਰਜ

Monday, Feb 12, 2024 - 02:57 PM (IST)

ਸਾਬਕਾ ਪ੍ਰਧਾਨ ਮੰਤਰੀ ਅਲੈਗਜ਼ੈਂਡਰ ਸਟੱਬ ਨੇ ਫਿਨਲੈਂਡ ਦੀਆਂ ਰਾਸ਼ਟਰਪਤੀ ਚੋਣਾਂ ''ਚ ਜਿੱਤ ਕੀਤੀ ਦਰਜ

ਹੇਲਸਿੰਕੀ (ਭਾਸ਼ਾ)- ਸਾਬਕਾ ਪ੍ਰਧਾਨ ਮੰਤਰੀ ਅਲੈਗਜ਼ੈਂਡਰ ਸਟੱਬ ਨੇ ਐਤਵਾਰ ਨੂੰ ਫਿਨਲੈਂਡ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਜਿੱਤ ਹਾਸਲ ਕੀਤੀ ਹੈ। ਸਾਰੀਆਂ ਵੋਟਾਂ ਦੀ ਗਿਣਤੀ ਤੋਂ ਬਾਅਦ 'ਨੈਸ਼ਨਲ ਕੋਲੀਜ਼ਨ' ਦੇ ਉਮੀਦਵਾਰ ਸਟੱਬ ਨੂੰ 51.6 ਫ਼ੀਸਦੀ ਵੋਟਾਂ ਮਿਲੀਆਂ, ਜਦਕਿ ਸਾਬਕਾ ਵਿਦੇਸ਼ ਮੰਤਰੀ ਉਮੀਦਵਾਰ ਪੇਕਾ ਹਾਵਿਸਟੋ ਨੂੰ 48.4 ਫ਼ੀਸਦੀ ਵੋਟਾਂ ਮਿਲੀਆਂ। ਸਟੱਬ 2014-2015 ਵਿੱਚ ਪ੍ਰਧਾਨ ਮੰਤਰੀ ਸਨ। ਸਟੱਬ ਨੇ 2004 ਵਿੱਚ ਯੂਰਪੀਅਨ ਸੰਸਦ ਦੇ ਮੈਂਬਰ ਵਜੋਂ ਆਪਣਾ ਰਾਜਨੀਤਿਕ ਕੈਰੀਅਰ ਸ਼ੁਰੂ ਕੀਤਾ ਸੀ।

ਇਹ ਵੀ ਪੜ੍ਹੋ: ਬਲਾਤਕਾਰੀਆਂ ਦੀ ਹੁਣ ਖੈਰ ਨਹੀਂ, ਪਾਸ ਹੋਇਆ ਅਹਿਮ ਕਾਨੂੰਨ, ਦੋਸ਼ੀਆਂ ਨੂੰ ਮਿਲੇਗੀ ਇਹ ਸਜ਼ਾ

ਸਟੱਬ 1917 ਵਿੱਚ ਰੂਸੀ ਸਾਮਰਾਜ ਤੋਂ ਨੌਰਡਿਕ ਦੇਸ਼ ਦੀ ਆਜ਼ਾਦੀ ਤੋਂ ਬਾਅਦ ਫਿਨਲੈਂਡ ਦੇ 13ਵੇਂ ਰਾਸ਼ਟਰਪਤੀ ਬਨਣਗੇ। ਚੋਣ ਨਤੀਜਿਆਂ ਦਾ ਐਲਾਨ ਹੋਣ ਤੋਂ ਬਾਅਦ, ਸਟੱਬ ਨੇ ਹਾਵਿਸਟੋ ਨੂੰ ਕਿਹਾ, "ਇਹ ਇੱਕ ਨਿਰਪੱਖ, ਸ਼ਾਨਦਾਰ ਦੌੜ ਰਹੀ। ਮੈਨੂੰ ਮਾਣ ਹੈ ਕਿ ਮੈਂ ਇਨ੍ਹਾਂ ਚੋਣਾਂ ਵਿੱਚ ਤੁਹਾਡੇ ਨਾਲ ਮੁਕਾਬਲਾ ਕਰ ਸਕਿਆ, ਚੰਗੇ ਮੁਕਾਬਲੇ ਲਈ ਧੰਨਵਾਦ।" ਚੋਣ ਤਹਿਤ ਪਹਿਲੇ ਗੇੜ ਦੀ ਵੋਟਿੰਗ 28 ਜਨਵਰੀ ਨੂੰ ਹੋਈ ਸੀ, ਜਿਸ ਵਿੱਚ ਸ਼ੁਰੂਆਤੀ 9 ਉਮੀਦਵਾਰਾਂ ਵਿੱਚੋਂ ਕਿਸੇ ਨੂੰ ਵੀ ਸਪੱਸ਼ਟ ਬਹੁਮਤ ਨਹੀਂ ਮਿਲਿਆ ਸੀ, ਜਿਸ ਤੋਂ ਬਾਅਦ ਐਤਵਾਰ ਨੂੰ ਸਟੱਬ ਅਤੇ ਹਾਵਿਸਟੋ ਵਿਚਾਲੇ ਸਿੱਧਾ ਮੁਕਾਬਲਾ ਹੋਇਆ, ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਜੇਤੂ ਰਹੇ।

ਇਹ ਵੀ ਪੜ੍ਹੋ: ਕੈਨੇਡਾ 'ਚ 22 ਸਾਲਾ ਭਾਰਤੀ ਮੁੰਡੇ ਨੇ ਕੀਤਾ ਆਪਣੇ ਪਿਤਾ ਦਾ ਕਤਲ, ਭਾਲ 'ਚ ਲੱਗੀ ਪੁਲਸ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News