ਈਰਾਨ ਦੀ ਧਮਕੀ ਤੋਂ ਬਾਅਦ ਅਮਰੀਕਾ ਨੇ ਜਾਰੀ ਕੀਤਾ ਅਲਰਟ

Wednesday, Jan 08, 2020 - 01:32 AM (IST)

ਈਰਾਨ ਦੀ ਧਮਕੀ ਤੋਂ ਬਾਅਦ ਅਮਰੀਕਾ ਨੇ ਜਾਰੀ ਕੀਤਾ ਅਲਰਟ

ਵਾਸ਼ਿੰਗਟਨ - ਅਮਰੀਕੀ ਸਰਕਾਰ ਨੇ ਪੱਛਮੀ ਏਸ਼ੀਆ ਦੇ ਜਲ ਖੇਤਰ 'ਚ ਜਹਾਜ਼ਾਂ ਨੂੰ ਆਗਾਹ ਕੀਤਾ ਹੈ ਕਿ ਖੇਤਰ 'ਚ ਅਮਰੀਕੀ ਸਮੁੰਦਰੀ ਹਿੱਤਾਂ ਖਿਲਾਫ ਈਰਾਨ ਵੱਲੋਂ ਬਦਲੇ ਦੀ ਕਾਰਵਾਈ ਦਾ ਸ਼ੱਕ ਹੈ। ਈਰਾਨ ਦੇ ਉੱਚ ਫੌਜੀ ਅਧਿਕਾਰੀ ਦੀ ਹੱਤਿਆ ਤੋਂ ਬਾਅਦ ਈਰਾਨ ਨੇ ਵੀ ਅਮਰੀਕਾ ਨੂੰ ਧਮਕੀ ਦਿੱਤੀ ਹੈ। ਅਮਰੀਕੀ ਸਮੁੰਦਰੀ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਇਹ ਚਿਤਾਵਨੀ ਜਾਰੀ ਕੀਤੀ ਹੈ। ਇਸ 'ਚ ਈਰਾਨ ਦੇ ਇਨਕਲਾਬੀ ਗਾਰਡ ਜਨਰਲ ਕਾਸਿਮ ਸੁਲੇਮਾਨੀ ਦੇ ਅਮਰੀਕੀ ਡ੍ਰੋਨ ਹਮਲੇ 'ਚ ਮਾਰੇ ਜਾਣ ਤੋਂ ਬਾਅਦ ਪੈਦਾ ਹੁੰਦੇ ਖਤਰੇ ਦਾ ਹਵਾਲਾ ਦਿੱਤਾ ਗਿਆ ਹੈ। ਪਿਛਲੇ ਸਾਲ ਬਾਰੂਦੀ ਸੁਰੰਗ ਧਮਾਕਿਆਂ 'ਚ ਤੇਲ ਟੈਂਕਰਾਂ 'ਤੇ ਹਮਲਾ ਕੀਤਾ ਗਿਆ ਸੀ ਜਿਸ ਦੇ ਲਈ ਅਮਰੀਕਾ ਨੇ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

ਨਵੇਂ ਜਨਰਲ ਨੇ ਲਿਆ ਬਦਲੇ ਦਾ ਸਕੰਲਪ
ਈਰਾਨ ਦੇ ਕੁਦਸ ਫੋਰਸ ਦੇ ਪ੍ਰਮੁਖ ਜਨਰਲ ਕਾਸਿਮ ਸੁਲੇਮਾਨੀ ਦੀ ਅਮਰੀਕੀ ਹਮਲੇ 'ਚ ਮਾਰੇ ਜਾਣ ਤੋਂ ਬਾਅਦ ਉਨ੍ਹਾਂ ਦਾ ਅਹੁਦਾ ਸੰਭਾਲਣ ਵਾਲੇ ਜਨਰਲ ਇਸਮਾਇਲ ਗਨੀ ਨੇ ਅਮਰੀਕਾ ਤੋਂ ਬਦਲਾ ਲੈਣ ਦਾ ਸੰਕਲਪ ਲਿਆ ਹੈ। ਇਸ ਵਿਚਾਲੇ ਦੇਸ਼ ਦੀ ਸੰਸਦ ਨੇ ਅਮਰੀਕੀ ਫੌਜ ਨੂੰ ਅੱਤਵਾਦੀ ਸੰਗਠਨ ਐਲਾਨ ਕਰਨ ਦੇ ਸਮਰਥਨ 'ਚ ਵੋਟਿੰਗ ਕੀਤੀ। ਉਥੇ ਸੁਲੇਮਾਨੀ ਦੀ ਧੀ ਨੇ ਜਨਾਜ਼ੇ ਦੌਰਾਨ ਹੀ ਅਮਰੀਕੀ ਨੂੰ ਖੁਲ੍ਹੇਆਮ ਧਮਕੀ ਦਿੱਤੀ ਅਤੇ ਆਖਿਆ ਕਿ ਹੁਣ ਅਮਰੀਕੀ ਫੌਜੀ ਬੱਚਿਆਂ ਦੀ ਮੌਤ ਦੇ ਇੰਤਜ਼ਾਰ 'ਚ ਦਿਨ ਗਿਣਨਗੇ।

ਈਰਾਨੀ ਸੰਸਦ 'ਚ ਅਮਰੀਕਾ-ਇਜ਼ਰਾਇਲ ਦੇ ਵਿਰੋਧ 'ਚ ਨਾਅਰੇ
ਅਮਰੀਕਾ ਦੇ ਹਮਲੇ 'ਚ ਈਰਾਨ ਦੇ ਉੱਚ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਤੋਂ ਬਾਅਦ ਈਰਾਨ 'ਚ ਗਮ ਅਤੇ ਗੁੱਸੇ ਦਾ ਮਾਹੌਲ ਹੈ। ਇਸ ਵਿਚਾਲੇ ਦੇਸ਼ ਦੀ ਸੰਸਦ ਨੇ ਅਮਰੀਕੀ ਫੌਜ ਅਤੇ ਪੈਂਟਾਗਨ ਨੂੰ ਅੱਤਵਾਦੀ ਸੰਗਠਨ ਐਲਾਨ ਕਰਨ ਦੇ ਸਮਰਥਨ 'ਚ ਵੋਟਿੰਗ ਕੀਤੀ। ਈਰਾਨ ਦੀ ਮੀਡੀਆ ਮੁਤਾਬਕ, ਬਿੱਲ ਪਾਸ ਕਰਨ ਤੋਂ ਪਹਿਲਾਂ ਅਮਰੀਕਾ ਅਤੇ ਇਜ਼ਰਾਇਲ ਦੀ ਨਿੰਦਾ ਕੀਤੀ ਗਈ।


author

Khushdeep Jassi

Content Editor

Related News