ਐਡਮਿੰਟਨ ਦੇ ਇਕ ਹੋਰ ਸਕੂਲ ''ਚ ਦੋ ਵਿਦਿਆਰਥੀ ਕੋਰੋਨਾ ਦੇ ਸ਼ਿਕਾਰ

09/21/2020 3:15:24 PM

ਕੈਲਗਰੀ- ਅਲਬਰਟਾ ਦੇ ਮੁੱਖ ਮੈਡੀਕਲ ਅਧਿਕਾਰੀ ਦਾ ਕਹਿਣਾ ਹੈ ਕਿ ਪਹਿਲੀ ਵਾਰ ਕੋਰੋਨਾ ਵਾਇਰਸ ਸਕੂਲਾਂ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਅਧਿਆਪਕਾਂ ਦਾ ਸੰਗਠਨ ਇਸ ਗੱਲ ਦੀ ਜਾਂਚ ਕਰਨ ਦੀ ਮੰਗ ਕਰ ਰਿਹਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਇਹ ਕਿਉਂ ਫੈਲ ਰਿਹਾ ਹੈ। 

ਐਡਮਿੰਟਨ ਦੇ ਵੇਵਰਲੀ ਐਲੀਮੈਂਟਰੀ ਸਕੂਲ ਵਿਚ ਦੋ ਵਿਦਿਆਰਥੀਆਂ ਵਿਚ ਇਨਫੈਕਸ਼ਨ ਫੈਲਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਵਿਦਿਆਰਥੀ ਸਕੂਲ ਤੋਂ ਬਾਹਰੋਂ ਕੋਰੋਨਾ ਦੀ ਲਪੇਟ ਵਿਚ ਆਇਆ ਤੇ ਸਕੂਲ ਵਿਚ ਇਕ ਹੋਰ ਬੱਚਾ ਉਸ ਕਾਰਨ ਵਇਰਸ ਦੀ ਲਪੇਟ ਵਿਚ ਆ ਗਿਆ। ਡਾਕਟਰ ਡੀਨਾ ਹਿਨਸ਼ਾਅ ਨੇ ਸ਼ੁੱਕਰਵਾਰ ਦੁਪਹਿਰ ਕਿਹਾ ਕਿ ਹਾਲਾਂਕਿ ਇਹ ਅਣਹੋਣੀ ਨਹੀਂ ਹੈ ਕਿਉਂਕਿ ਸਕੂਲਾਂ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਕੋਰੋਨਾ ਦੇ ਮਾਮਲੇ ਹੋਰ ਵੀ ਵੱਧ ਜਾਣ। ਇਸ ਦੇ ਇਲਾਵਾ 78 ਵਿਦਿਆਰਥੀ ਤੇ ਅਧਿਆਪਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ। ਕਈਆਂ ਦੀ ਹਾਲਤ ਗੰਭੀਰ ਹੋ ਗਈ ਹੈ ਤੇ ਉਨ੍ਹਾਂ ਨੂੰ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਇਸੇ ਕਾਰਨ ਬਹੁਤੇ ਮਾਪੇ ਪਰੇਸ਼ਾਨ ਹੋ ਗਏ ਹਨ। ਹਾਲਾਂਕਿ ਕਈਆਂ ਦਾ ਮੰਨਣਾ ਹੈ ਕਿ ਸਮਾਜਕ ਦੂਰੀ ਬਣਾ ਕੇ ਰੱਖਣ ਤੇ ਮਾਸਕ ਪਾਉਣ ਨਾਲ ਖਤਰੇ ਨੂੰ ਘਟਾਇਆ ਜਾ ਸਕਦਾ ਹੈ। ਬੋਅਨੈੱਸ ਹਾਈ ਸਕੂਲ ਦੇ ਕਈ ਅਧਿਆਪਕ ਜੋ ਕੋਰੋਨਾ ਦੇ ਸ਼ੱਕ ਕਾਰਨ ਇਕਾਂਤਵਾਸ ਵਿਚ ਸਨ, ਵਾਪਸ ਆਪਣੇ ਕੰਮ 'ਤੇ ਆ ਗਏ ਹਨ।


Lalita Mam

Content Editor

Related News