ਕੈਨੇਡਾ : ਅਲਬਰਟਾ 'ਚ ਕੋਰੋਨਾ ਦੇ ਸਰਗਰਮ ਮਾਮਲੇ 20,000 ਤੋਂ ਹੋਏ ਪਾਰ

Tuesday, Dec 08, 2020 - 11:57 AM (IST)

ਕੈਨੇਡਾ : ਅਲਬਰਟਾ 'ਚ ਕੋਰੋਨਾ ਦੇ ਸਰਗਰਮ ਮਾਮਲੇ 20,000 ਤੋਂ ਹੋਏ ਪਾਰ

ਐਡਮਿੰਟਨ- ਕੋਰੋਨਾ ਵਾਇਰਸ ਕਾਰਨ ਸਖ਼ਤ ਪਾਬੰਦੀਆਂ ਦੇ ਬਾਵਜੂਦ ਅਲਬਰਟਾ ਸੂਬੇ ਵਿਚ ਕੋਰੋਨਾ ਦੇ ਰਿਕਾਰਡ ਮਾਮਲੇ ਦਰਜ ਹੋਏ ਹਨ। ਸੂਬੇ ਦੀ ਉੱਚ ਡਾਕਟਰ ਡਾ. ਡੀਨਾ ਹਿਨਸ਼ਾਅ ਨੇ ਦੱਸਿਆ ਕਿ ਬੀਤੇ ਦਿਨ ਕੋਰੋਨਾ ਕਾਰਨ ਹੋਰ 16 ਲੋਕਾਂ ਦੀ ਜਾਨ ਚਲੇ ਗਈ ਅਤੇ ਹੋਰ 1,735 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ। 

ਇਸ ਸਮੇਂ ਅਲਬਰਟਾ ਵਿਚ 20,000 ਤੋਂ ਵੱਧ ਸਰਗਰਮ ਮਾਮਲੇ ਹਨ। 600 ਤੋਂ ਵੱਧ ਹਸਪਤਾਲਾਂ ਵਿਚ ਭਰਤੀ ਹਨ ਅਤੇ 108 ਲੋਕ ਇਸ ਸਮੇਂ ਆਈ. ਸੀ. ਯੂ. ਵਿਚ ਦਾਖ਼ਲ ਹਨ। ਡਾ. ਹਿਨਸ਼ਾਅ ਨੇ ਕਿਹਾ ਕਿ ਅਸੀਂ ਕੋਰੋਨਾ ਨੂੰ ਰੋਕਣ ਵਿਚ ਅਸਮਰਥ ਹੁੰਦੇ ਨਜ਼ਰ ਆ ਰਹੇ ਹਾਂ ਅਤੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ।

ਸੂਬੇ ਦੇ ਮੁੱਖ ਮੰਤਰੀ ਪ੍ਰੀਮੀਅਰ ਜੈਸਨ ਕੈਨੀ ਨੇ ਐਲਾਨ ਕੀਤਾ ਹੈ ਕਿ ਉਹ ਇਨਡੋਰ ਇਕੱਠ ਨੂੰ ਬੰਦ ਕਰਨ ਜਾ ਰਹੇ ਹਨ ਅਤੇ ਵਪਾਰਕ ਕਾਰਜਾਂ ਕਰਕੇ ਇਕੱਠੇ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਘਟਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਚੰਗਾ ਇਹ ਹੈ ਕਿ ਲੋਕ ਕੋਰੋਨਾ ਸਬੰਧੀ ਹਿਦਾਇਤਾਂ ਦੀ ਪਾਲਣਾ ਕਰਨ ਅਤੇ ਸਖ਼ਤ ਪਾਬੰਦੀਆਂ ਤੋਂ ਬਚ ਸਕਣ ਤਾਂ ਕਿ ਆਰਥਿਕ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਸੋਮਵਾਰ ਨੂੰ ਕੈਲਗਰੀ ਦੇ ਮੇਅਰ ਨਾਹੀਦ ਨੈਨਸ਼ੀ ਨੇ ਕਿਹਾ ਕਿ ਕੋਰੋਨਾ ਪਾਬੰਦੀਆਂ ਹੋਰ ਲਾਗੂ ਕੀਤਾ ਜਾ ਸਕਦਾ ਹੈ।


author

Lalita Mam

Content Editor

Related News