ਅਲਬਰਟਾ ਸੂਬੇ ''ਚ ਕੋਰੋਨਾ ਪੀੜਤਾਂ ਦੀ ਗਿਣਤੀ 1 ਲੱਖ ਤੋਂ ਪਾਰ

Thursday, Dec 31, 2020 - 11:45 AM (IST)

ਅਲਬਰਟਾ ਸੂਬੇ ''ਚ ਕੋਰੋਨਾ ਪੀੜਤਾਂ ਦੀ ਗਿਣਤੀ 1 ਲੱਖ ਤੋਂ ਪਾਰ


ਐਡਮਿੰਟਨ- ਅਲਬਰਟਾ ਸੂਬੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਬੁੱਧਵਾਰ ਨੂੰ 1 ਲੱਖ ਨੂੰ ਪਾਰ ਕਰ ਗਈ ਹੈ। ਬੀਤੇ ਦਿਨ ਇੱਥੇ 1,287 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਤੇ 18 ਲੋਕਾਂ ਦੀ ਜਾਨ ਗਈ। ਸੂਬੇ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 1,046 ਹੋ ਗਈ ਹੈ। 

ਅਲਬਰਟਾ ਦੇ ਹਸਪਤਾਲਾਂ ਵਿਚ ਹੁਣ 921 ਲੋਕ ਇਲਾਜ ਕਰਵਾ ਰਹੇ ਹਨ ਤੇ 152 ਲੋਕਾਂ ਦੀ ਸਥਿਤੀ ਗੰਭੀਰ ਹੋਣ ਕਾਰੀ ਉਹ ਆਈ. ਸੀ. ਯੂ. ਵਿਚ ਭਰਤੀ ਹਨ। ਸੂਬੇ ਵਿਚ 14,700 ਲੋਕਾਂ ਦਾ ਟੈਸਟ ਹੋਇਆ, ਜਿਸ ਦਾ ਪਾਜ਼ੀਟਿਵਿਟੀ ਰੇਟ 8.74 ਫ਼ੀਸਦੀ ਰਿਹਾ। 

ਸੂਬੇ ਵਿਚ ਕੋਰੋਨਾ ਤੋਂ ਬਚਾਅ ਲਈ ਟੀਕਾਕਰਣ ਸ਼ੁਰੂ ਹੋ ਚੁੱਕਾ ਹੈ ਅਤੇ ਹੁਣ ਤੱਕ 8,544 ਲੋਕਾਂ ਨੂੰ ਟੀਕਾ ਲੱਗ ਚੁੱਕਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 5,72,982 ਹੋ ਚੁੱਕੀ ਹੈ ਅਤੇ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 15,472 ਹੋ ਚੁੱਕੀ ਹੈ। 


author

Lalita Mam

Content Editor

Related News