ਕੈਨੇਡਾ : ਅਲਬਰਟਾ ਬੰਦ ਕਰਨ ਜਾ ਰਿਹੈ ਵਿਦੇਸ਼ੀ ਕਾਮਿਆਂ ਲਈ ਇਹ ਪ੍ਰੋਗਰਾਮ

Tuesday, Oct 27, 2020 - 04:52 PM (IST)

ਕੈਨੇਡਾ : ਅਲਬਰਟਾ ਬੰਦ ਕਰਨ ਜਾ ਰਿਹੈ ਵਿਦੇਸ਼ੀ ਕਾਮਿਆਂ ਲਈ ਇਹ ਪ੍ਰੋਗਰਾਮ

ਅਲਬਰਟਾ- ਕੋਰੋਨਾ ਵਾਇਰਸ ਕਾਰਨ ਵਿਦੇਸ਼ਾਂ ਵਿਚ ਕੰਮ ਕਰਨ ਵਾਲਿਆਂ 'ਤੇ ਵੀ ਕਾਫੀ ਪ੍ਰਭਾਵ ਪਿਆ ਹੈ। ਕੈਨੇਡਾ ਵਿਚ ਵੱਡੀ ਗਿਣਤੀ ਵਿਚ ਪ੍ਰਵਾਸੀ ਪੰਜਾਬੀ ਕੰਮ ਕਰਦੇ ਹਨ ਪਰ ਹੁਣ ਕੈਨੇਡਾ ਦੇ ਸੂਬੇ ਅਲਬਰਟਾ ਨੇ 'ਟੈਂਪਰੇਰੀ ਫੌਰਨ ਵਰਕਰਜ਼ ਪ੍ਰੋਗਰਾਮ' ਨੂੰ ਲਗਭਗ ਬੰਦ ਕਰਨ ਦਾ ਫੈਸਲਾ ਲੈ ਲਿਆ ਹੈ।

ਸੂਬੇ ਦੇ ਮੁੱਖ ਮੰਤਰੀ ਜੈਸਨ ਕੈਨੀ ਦਾ ਕਹਿਣਾ  ਹੈ ਕਿ ਉਹ ਚਾਹੁੰਦੇ ਹਨ ਕਿ ਅਲਬਰਟਾ ਵਾਸੀਆਂ ਨੂੰ ਨੌਕਰੀਆਂ ਵਿਚ ਪਹਿਲ ਮਿਲ ਸਕੇ। ਇਸੇ ਲਈ ਇਸ ਪ੍ਰੋਗਰਾਮ ਨੂੰ ਬੰਦ ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ। 

ਦੱਸ ਦਈਏ ਕਿ ਵੱਡੀ ਗਿਣਤੀ ਵਿਚ ਪੰਜਾਬੀਆਂ ਸਣੇ ਕਈ ਪ੍ਰਵਾਸੀ ਕਾਮੇ ਰੈਸਟੋਰੈਂਟ, ਹੋਟਲ, ਟਰੱਕਾਂ ਤੇ ਖੇਤੀ ਆਦਿ ਦੇ ਕੰਮ ਕਰਨ ਲਈ ਇੱਥੇਆਉਂਦੇ ਹਨ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਇਸ ਨਾਲ ਇਸ ਪ੍ਰੋਗਰਾਮ ਅਧੀਨ ਅਲਬਰਟਾ ਵਿਚ ਕੰਮ ਕਰ ਰਹੇ ਕਾਮਿਆਂ 'ਤੇ ਇਸ ਦਾ ਅਸਰ ਨਹੀਂ ਪਵੇਗਾ। ਹਾਲਾਂਕਿ, ਨਵੇਂ ਆਉਣ ਪ੍ਰਵਾਸੀਆਂ 'ਤੇ ਇਸ ਦਾ ਪ੍ਰਭਾਵ ਪਵੇਗਾ।  ਸੂਬਾ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ 1300 ਅਲਬਰਟਾ ਵਾਸੀਆਂ ਦੀਆਂ ਨੌਕਰੀਆਂ ਨੂੰ ਸੁਰੱਖਿਅਤ ਕੀਤਾ ਜਾ ਸਕੇਗਾ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਉਹ ਨਵੇਂ ਕਾਮਿਆਂ ਦੀ ਸਿਖਲਾਈ ਲਈ ਪ੍ਰੋਗਰਾਮ ਵੀ ਲਾਂਚ ਕਰਨਗੇ। 


author

Lalita Mam

Content Editor

Related News