ਅਲਬਾਨੀਆ : ਸੰਸਦ ''ਚ ਪੀ.ਐੱਮ. ''ਤੇ ਸੁੱਟਿਆ ਗਿਆ ਆਟਾ ਤੇ ਅੰਡੇ

04/13/2018 5:23:55 PM

ਟਿਰਾਨਾ (ਬਿਊਰੋ)— ਅਲਬਾਨੀਆ ਦੇਸ਼ ਦੀ ਸੰਸਦ ਵਿਚ ਵੀਰਵਾਰ ਨੂੰ ਨਜ਼ਾਰਾ ਹੈਰਾਨ ਕਰ ਦੇਣ ਵਾਲਾ ਸੀ। ਇੱਥੇ ਵਿਰੋਧੀ ਧਿਰ ਦੇ ਨਾਰਾਜ਼ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਐਦੀ ਰਮਾ ਅਤੇ ਹੋਰ ਕੈਬਨਿਟ ਮੰਤਰੀਆਂ 'ਤੇ ਦੇਸ਼ ਦੇ ਪਹਿਲੇ ਟੋਲ ਰੋਡ ਵਿਰੁੱਧ ਪ੍ਰਦਰਸ਼ਨ ਕਰਨ ਵਾਲਿਆਂ ਦੀਆਂ ਗ੍ਰਿਫਤਾਰੀਆਂ ਦੀ ਚਰਚਾ ਦੌਰਾਨ ਅੰਡੇ ਸੁੱਟੇ। ਕੁਝ ਸੰਸਦ ਮੈਂਬਰਾਂ ਨੇ ਆਂਡਿਆਂ ਦੇ ਨਾਲ-ਨਾਲ ਆਟਾ ਵੀ ਸੁੱਟਿਆ।

PunjabKesari

ਕੋਸੋਵੋ ਨਾਲ ਲੱਗਦੀ ਸੀਮਾ 'ਤੇ ਅਲਬਾਨੀਆ ਦੇ ਨਵੇਂ ਹਾਈਵੇ 'ਤੇ ਟੋਲ ਲਗਾਉਣ ਨਾਲ ਦੇਸ਼ ਦੀ ਰਾਜਨੀਤੀ ਵਿਚ ਭੂਚਾਲ ਆ ਗਿਆ ਹੈ। 31 ਮਾਰਚ ਨੂੰ ਹਾਈਵੇ 'ਤੇ ਟੋਲ ਲਗਾਉਣ ਵਿਰੁੱਧ ਹੋਏ ਪ੍ਰਦਰਸ਼ਨ ਦੌਰਾਨ ਹਿੰਸਾ ਭੜਕ ਪਈ ਸੀ ਅਤੇ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਗ੍ਰਿਫਤਾਰੀ ਵਿਰੁੱਧ 11 ਅਪ੍ਰੈਲ ਨੂੰ ਵਿਰੋਧੀ ਸੰਸਦ ਮੈਂਬਰ ਨੇ ਸੰਸਦ ਦਾ ਕੰਮ ਠੱਪ ਕਰਨ ਅਤੇ ਪ੍ਰਧਾਨ ਮੰਤਰੀ ਨੂੰ  ਬੋਲਣ ਨਾ ਦੇਣ ਦਾ ਫੈਸਲਾ ਲਿਆ। ਕੱਲ ਸੰਸਦ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਸੰਸਦ ਮੈਂਬਰਾਂ ਵਿਚ ਬਹਿਸ ਛਿੜ ਗਈ ਅਤੇ ਵਿਰੋਧੀ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਰਾਮਾ ਅਤੇ ਹੋਰ ਮੰਤਰੀਆਂ 'ਤੇ ਆਟਾ ਅਤੇ ਅੰਡੇ ਸੁੱਟਣੇ ਸ਼ੁਰੂ ਕਰ ਦਿੱਤੇ।

PunjabKesari

ਇਸ ਮਗਰੋਂ ਵਿਰੋਧੀ ਸੰਸਦ ਮੈਂਬਰਾਂ ਨੂੰ ਸੁਰੱਖਿਆ ਗਾਰਡ ਚੁੱਕ ਕੇ ਬਾਹਰ ਲੈ ਗਏ। ਜਾਣਕਾਰੀ ਮੁਤਾਬਕ ਹੁਣ 7 ਵਿਰੋਧੀ ਸੰਸਦ ਮੈਂਬਰਾਂ ਨੁੰ ਅਗਲੇ 10 ਦਿਨ ਲਈ ਸੰੰਸਦੀ ਦੀ ਕਾਰਵਾਈ ਵਿਚ ਭਾਗ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।


Related News