ਅਲਾਸਕਾ ''ਚ ਵੱਜੀ ਖ਼ਤਰੇ ਦੀ ਘੰਟੀ , ਸੁਨਾਮੀ ਆਉਣ ਦਾ ਖਦਸ਼ਾ

Monday, Oct 19, 2020 - 08:06 PM (IST)

ਅਲਾਸਕਾ ''ਚ ਵੱਜੀ ਖ਼ਤਰੇ ਦੀ ਘੰਟੀ , ਸੁਨਾਮੀ ਆਉਣ ਦਾ ਖਦਸ਼ਾ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਇਕ ਨਵੀਂ ਖੋਜ ਅਨੁਸਾਰ ਅਲਾਸਕਾ ਅਤੇ ਦੁਨੀਆ ਭਰ ਦੀਆਂ ਹੋਰ ਉੱਚੀਆਂ ਅਤੇ ਠੰਢੀਆਂ ਥਾਵਾਂ ਵਿਚ ਪਹਾੜ ਇੱਕ-ਦੂਜੇ ਨਾਲ ਟਕਰਾ ਰਹੇ ਹਨ ਕਿਉਂਕਿ ਪਰਮਾਫਰੋਸਟ ਜੋ ਪਹਾੜਾਂ 'ਤੇ ਪਕੜ ਕਰਕੇ ਰੱਖਦਾ ਹੈ, ਹੌਲੀ-ਹੌਲੀ ਪਿਘਲ ਰਿਹਾ ਹੈ। ਇਸ ਕਰਕੇ ਪਹਾੜਾਂ ਦੇ ਸਮੁੰਦਰ ਵਿਚ ਡਿੱਗਣ ਕਰਕੇ ਸੁਨਾਮੀ ਆਉਣ ਦਾ ਡਰ ਹੈ। 

ਇਸ ਸੰਬੰਧੀ ਵਿਗਿਆਨੀ ਚਿਤਾਵਨੀ ਦੇ ਰਹੇ ਹਨ ਕਿ ਆਬਾਦੀ ਵਾਲੇ ਖੇਤਰ ਅਤੇ ਪ੍ਰਮੁੱਖ ਯਾਤਰੀ ਥਾਵਾਂ ਜ਼ੋਖ਼ਮ ਵਿਚ ਹਨ। ਇੱਥੇ ਚਿੰਤਾ ਦਾ ਵਿਸ਼ਾ ਅਲਾਸਕਾ ਦੇ ਬੈਰੀ ਆਰਮ ਵਿਚ ਫਜੋਰਡ ਨਾਮ ਦੀ ਇਕ ਢਲਾਣ ਹੈ। ਬੈਰੀ ਆਰਮ ਦੀ ਇਹ ਸਲਾਈਡ ਪਿਛਲੀ ਸਦੀ ਦੇ ਸ਼ੁਰੂ ਵਿਚ ਢਲਣੀ ਸ਼ੁਰੂ ਹੋਈ ਸੀ ਪਰ ਇਕ ਦਹਾਕੇ ਪਹਿਲਾਂ ਇਸ ਦੀ ਗਤੀ ਜ਼ਿਆਦਾ ਤੇਜ਼ ਹੋ ਗਈ ਸੀ।

ਇਸ ਸਾਲ ਸੈਟੇਲਾਈਟ ਤਸਵੀਰਾਂ ਦੀ ਵਰਤੋਂ ਨਾਲ ਖੋਜ ਕੀਤੀ ਗਈ ਕਿ ਇਸ ਦੇ ਢਿੱਲੇ ਪੈ ਜਾਣ ਨਾਲ ਲਹਿਰਾਂ ਸਮੁੰਦਰੀ ਜਹਾਜ਼ ਨਾਲ ਟਕਰਾ ਸਕਦੀਆਂ ਹਨ ਅਤੇ ਨਾਲ ਹੀ ਇਹ ਕਿਸੇ ਸਥਾਨ ਨੂੰ ਦਲਦਲ ਵਿਚ ਬਦਲ ਸਕਦੀ ਹੈ। ਸੈਟੇਲਾਈਟ ਤਸਵੀਰਾਂ ਦੀ 30 ਸਾਲਾਂ ਦੀ ਜਾਂਚ ਕਰਨ ਤੋਂ ਬਾਅਦ ਭੂਗੋਲ ਵਿਗਿਆਨੀ ਐਰਿਨ ਬੇਸੈੱਟ ਨੇ ਪਾਇਆ ਹੈ ਕਿ ਅਲਾਸਕਾ ਦੇ ਸੇਂਟ ਇਲੀਅਸ ਪਹਾੜ ਅਤੇ ਗਲੇਸ਼ੀਅਰ ਬੇਅ ਗਰਮ ਸਾਲਾਂ ਵਿਚ ਖਿਸਕਦੇ ਹਨ। ਇਸ ਦੇ ਇਲਾਵਾ ਕੈਲਗਰੀ ਯੂਨੀਵਰਸਿਟੀ ਦੇ ਇਕ ਭੂ-ਵਿਗਿਆਨੀ ਡੈਨ ਸ਼ੁਗਰ ਦਾ ਇਕ ਤਾਜ਼ਾ ਪੇਪਰ ਵੀ ਦੱਸਦਾ ਹੈ ਕਿ ਗਲੇਸ਼ੀਅਰ ਸੁੰਗੜ ਗਏ ਹਨ, ਜਿਸ ਨਾਲ ਇਸ ਦੀਆਂ ਝੀਲਾਂ ਵੀ ਵਧੀਆਂ ਹਨ, ਦੋਵਾਂ ਦੀ ਗਿਣਤੀ ਵਿਚ 50% ਦਾ ਉਛਾਲ ਵੀ ਆਇਆ ਹੈ। ਪਿਛਲੀ ਸਦੀ ਦੌਰਾਨ ਵੀ ਲਗਭਗ 14 ਸੁਨਾਮੀਆਂ ਪਹਾੜੀ ਇਲਾਕਿਆਂ ਵਿਚ ਦਰਜ ਕੀਤੀਆਂ ਗਈਆਂ ਹਨ।


author

Sanjeev

Content Editor

Related News