ਐਲਨ ਮਸਕ ਦੇ ਮੰਗਲ ਮਿਸ਼ਨ ਨੂੰ ਝਟਕਾ, ਰਾਕੇਟ ਦੀ ਸਫਲ ਲੈਂਡਿੰਗ ਮਗਰੋਂ ਹੋਇਆ ਧਮਾਕਾ (ਵੀਡੀਓ)

03/04/2021 5:59:54 PM

ਵਾਸ਼ਿੰਗਟਨ (ਬਿਊਰੋ): ਮੰਗਲ ਗ੍ਰਹਿ 'ਤੇ ਸ਼ਹਿਰ ਵਸਾਉਣ ਦਾ ਸੁਪਨਾ ਦੇਖ ਰਹੇ ਅਰਬਪਤੀ ਐਲਨ ਮਸਕ ਦੇ ਸੁਪਨੇ ਨੂੰ ਬੁੱਧਵਾਰ ਨੂੰ ਇਕ ਨਵੀਂ ਉਡਾਣ ਮਿਲੀ। ਮਸਕ ਦੀ ਕੰਪਨੀ ਸਪੇਕਐਕਸ ਦਾ ਸਟਾਰਸ਼ਿਪ SN10 ਪਹਿਲੀ ਵਾਰ ਹਵਾ ਵਿਚ ਕਰੀਬ 6 ਮੀਲ ਦੀ ਉੱਚਾਈ ਤੱਕ ਗਿਆ ਪਰ ਧਰਤੀ 'ਤੇ ਉਤਰਨ ਦੇ 10 ਮਿੰਟ ਬਾਅਦ ਇਸ ਵਿਚ ਜ਼ੋਰਦਾਰ ਧਮਾਕਾ ਹੋ ਗਿਆ ਅਤੇ ਲਾਂਚਪੈਡ 'ਤੇ ਹੀ ਇਹ ਸੜ ਕੇ ਪੂਰੀ ਤਰ੍ਹਾਂ ਸਵਾਹ ਹੋ ਗਿਆ। ਸਪੇਸਐਕਸ ਦੀ ਟੀਮ ਨੇ ਇਸ ਉਡਾਣ ਨੂੰ ਜਿਵੇਂ ਹੀ ਸਫਲ ਕਰਾਰ ਦਿੱਤਾ ਇਹ ਰਾਕੇਟ ਅੱਗ ਦੇ ਗੋਲਿਆਂ ਵਿਚ ਬਦਲ ਗਿਆ।

PunjabKesari

ਸਪੇਸਐਕਸ ਦੇ ਰਾਕੇਟ ਸਟਾਰਸ਼ਿਪ ਐੱਸਐੱਨ10 ਨੇ ਉਡਾਣ ਭਰੀ ਅਤੇ ਬਿਨਾਂ ਨਸ਼ਟ ਹੋਏ ਧਰਤੀ 'ਤੇ ਲੈਂਡਿੰਗ ਕੀਤੀ। ਐੱਸ.ਐੱਨ10 ਰਾਕੇਟ ਧਰਤੀ ਤੋਂ ਕਰੀਬ 6 ਮੀਲ ਦੀ ਉੱਚਾਈ ਤੱਕ ਗਿਆ। ਇਸ ਦੌਰਾਨ ਉਤਰਨ ਦੇ ਕਰੀਬ 10 ਮਿੰਟ ਬਾਅਦ ਇਹ ਰਾਕੇਟ ਆਪਣੇ ਸਾਬਕਾ ਪ੍ਰੋਟੋਟਾਈਪ ਐੱਸਐੱਨ8 ਅਤੇ ਐੱਸਐੱਨ9 ਵਾਂਗ ਹੀ ਅੱਗ ਦੇ ਗੋਲਿਆਂ ਵਿਚ ਬਦਲ ਗਿਆ। ਸਪੇਸਐਕਸ ਦੇ ਸੀ.ਈ.ਓ. ਐਲਨ ਮਸਕ ਨੇ ਰਾਕੇਟ ਦੇ ਬਿਨਾਂ ਨਸ਼ਟ ਹੋਏ ਲੈਂਡਿੰਗ ਕਰਨ ਲਈ ਉਸ ਦੀ ਤਾਰੀਫ਼ ਕੀਤੀ ਹੈ।

 

ਮੀਥੇਨ ਗੈਸ ਲੀਕ ਹੋਣ ਦਾ ਖਦਸ਼ਾ
ਐੱਸਐੱਨ10 ਰਾਕੇਟ ਵਿਚ ਧਮਾਕੇ ਦੇ ਕਾਰਨਾਂ ਦੇ ਹਾਲੇ ਤੱਕ ਪਤਾ ਨਹੀਂ ਚੱਲ ਪਾਇਆ ਹੈ ਪਰ ਮਸਕ ਅਕਸਰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਤੇਜ਼ ਗੈਰ ਨਿਯੋਜਿਤ ਵਿਘਟਨ ਕਰਾਰ ਦਿੰਦੇ ਹਨ। ਕੁਝ ਸੂਤਰਾਂ ਦਾ ਦਾਅਵਾ ਹੈ ਕਿ ਰਾਕੇਟ ਦੇ ਲੈਂਡਿੰਗ ਲੇਗਬੇਸ ਨਾਲ ਜੁੜੇ ਨਹੀਂ ਸਨ ਜਿਸ ਨਾਲ ਇਹ ਰਾਕੇਟ ਅਸੰਤੁਲਿਤ ਹੋ ਗਿਆ। ਉੱਥੇ ਕੁਝ ਹੋਰ ਲੋਕਾਂ ਦਾ ਕਹਿਣਾ ਹੈ ਕਿ ਰਾਕੇਟ ਅੰਦਰ ਮੀਥੇਨ ਗੈਸ ਲੀਕ ਹੋਈ ਹੈ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਕਹਿਰ, ਜਰਮਨੀ 'ਚ 28 ਮਾਰਚ ਤੱਕ ਵਧੀ ਤਾਲਾਬੰਦੀ

ਇਹ ਰਾਕੇਟ ਟੈਕਸਾਸ ਸਥਿਤ ਸਪੇਸਐਕਸ ਦੇ ਬੋਕਾ ਚਿਕਾ ਤੋਂ ਉਡਿਆ ਸੀ ਅਤੇ ਉਸੇ ਰਸਤੇ 'ਤੇ ਵੱਧ ਰਿਹਾ ਸੀ ਜਿਸ ਰਸਤੇ 'ਤੇ ਐੱਸਐੱਨ 8 ਅਤੇ ਐੱਸਐੱਨ9 ਵਧੇ ਸਨ। ਐਸਐੱਨ10 ਰਾਕੇਟ ਵਿਚ ਤਿੰਨ ਇੰਜਣ ਲੱਗੇ ਸਨ ਅਤੇ ਸਪੇਸ ਵੱਲ ਵੱਧਦੇ ਸਮੇਂ ਇਹਨਾਂ ਵਿਚੋਂ ਦੋ ਇੰਜਣ ਇਕ-ਇਕ ਕਰ ਕੇ ਵੱਖਰੇ ਹੋ ਗਏ। ਸਿਰਫ 4 ਮਿੰਟ ਵਿਚ ਐੱਸਐੱਨ10 ਰਾਕੇਟ ਆਕਾਸ਼ ਵਿਚ 6 ਮੀਲ ਦੀ ਉੱਚਾਈ ਤੱਕ ਪਹੁੰਚ ਗਿਆ। ਉੱਥੇ ਕੁਝ ਦੇਰ ਚੱਕਰ ਕੱਟਣ ਮਗਰੋਂ ਰਾਕੇਟ ਆਪਣੇ ਇਕ ਇੰਜਣ ਦੀ ਮਦਦ ਨਾਲ ਸਫਲਤਾਪੂਰਵਕ ਧਰਤੀ 'ਤੇ ਪਰਤ ਆਇਆ ਪਰ ਉਤਰਨ ਦੇ ਬਾਅਦ ਹੀ ਉਸ ਵਿਚ ਧਮਾਕਾ ਹੋ ਗਿਆ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News