ਅਲਬਾਮਾ ਦੇ ਹਾਈ ਸਕੂਲ ''ਚ ਫੁੱਟਬਾਲ ਮੈਚ ਦੌਰਾਨ ਹੋਈ ਗੋਲੀਬਾਰੀ, 4 ਲੋਕ ਜ਼ਖ਼ਮੀ

Monday, Oct 18, 2021 - 11:11 AM (IST)

ਅਲਬਾਮਾ ਦੇ ਹਾਈ ਸਕੂਲ ''ਚ ਫੁੱਟਬਾਲ ਮੈਚ ਦੌਰਾਨ ਹੋਈ ਗੋਲੀਬਾਰੀ, 4 ਲੋਕ ਜ਼ਖ਼ਮੀ

ਫਰਿਜ਼ਨੋ/ਕੈਲੀਫੋਰਨੀਆ(ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਦੇ ਅਲਾਬਾਮਾ 'ਚ ਸ਼ੁੱਕਰਵਾਰ ਨੂੰ ਇਕ ਹਾਈ ਸਕੂਲ 'ਚ ਫੁੱਟਬਾਲ ਮੈਚ ਦੌਰਾਨ 4 ਲੋਕਾਂ 'ਤੇ ਗੋਲੀਬਾਰੀ ਕੀਤੀ ਗਈ। ਗੋਲੀਬਾਰੀ ਦੇ ਪੀੜਤਾਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਗੋਲੀਬਾਰੀ ਦੌਰਾਨ ਵਿਗਰਸਨ ਹਾਈ ਸਕੂਲ ਵੋਲਵਸ ਅਤੇ ਵਿਲੀਅਮਸਨ ਹਾਈ ਸਕੂਲ ਵਿਚਾਲੇ ਮੁਕਾਬਲਾ ਹੋ ਰਿਹਾ ਸੀ, ਜਿਸ ਨੂੰ ਤੁਰੰਤ ਰੋਕ ਦਿੱਤਾ ਗਿਆ। ਗੋਲੀਬਾਰੀ ਹੁੰਦੇ ਹੀ ਸਟੇਡੀਅਮ ਵਿਚ ਹਫੜਾ-ਦਫੜੀ ਮੱਚ ਗਈ।

ਇਸ ਮੌਕੇ ਪ੍ਰਸ਼ੰਸਕ ਅਤੇ ਖਿਡਾਰੀ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਦੌੜਨ ਲੱਗੇ। ਕਈ ਖਿਡਾਰੀ ਤੇ ਪ੍ਰਸ਼ੰਸਕ ਜ਼ਮੀਨ 'ਤੇ ਲੰਮੇ ਪੈ ਗਏ। ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਲੀਬਾਰੀ ਨਾਲ 3 ਪੁਰਸ਼ ਅਤੇ 1 ਮਹਿਲਾ ਜ਼ਖ਼ਮੀ ਹੋਈ। ਪੁਲਸ ਦਾ ਮੰਨਣਾ ਹੈ ਕਿ 5 ਤੋਂ 7 ਗੋਲੀਆਂ ਚਲਾਈਆਂ ਗਈਆਂ ਅਤੇ ਹੁਣ ਤੱਕ 4 ਸ਼ੈਲ ਬਰਾਮਦ ਹੋਏ ਹਨ। ਪੁਲਸ ਨੇ ਇਸ ਘਟਨਾ ਨੂੰ ਅਫਸੋਸਜਨਕ ਦੱਸਿਆ ਹੈ ਅਤੇ ਇਸਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

cherry

Content Editor

Related News