ਅਲਕਾਇਦਾ ਦੇ ਅੱਤਵਾਦੀ ਨੂੰ ਮਿਲੀ ਉਮਰ ਕੈਦ ਦੀ ਸਜ਼ਾ

02/18/2018 2:36:06 AM

ਵਾਸ਼ਿੰਗਟਨ-ਅਲਕਾਇਦਾ ਦੇ ਇਕ ਅੱਤਵਾਦੀ ਇਬਰਾਹਿਮ ਸੁਲਤਾਨ ਨੂੰ ਅਮਰੀਕਾ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਨਿਆਂ ਵਿਭਾਗ ਨੇ ਸ਼ਨੀਵਾਰ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ 'ਤੇ ਅਫਗਾਨਿਸਤਾਨ 'ਚ ਅਮਰੀਕੀ ਫੌਜੀ ਜਵਾਨਾਂ ਦੀ ਹੱਤਿਆ ਸਮੇਤ ਕਈ ਮਾਮਲੇ ਦਰਜ ਸਨ। ਉਸ ਨੂੰ 16 ਮਾਰਚ 2017 ਨੂੰ ਦੋਸ਼ੀ ਠਹਿਰਾਇਆ ਗਿਆ ਸੀ।


Related News