ਇਜ਼ਰਾਇਲ ਵਿਚ ਅਲ-ਜਕੀਰਾ ਦਾ ਪ੍ਰਸਾਰਣ ਹੋਵੇਗਾ ਬੰਦ

Monday, Aug 07, 2017 - 09:11 AM (IST)

ਯੇਰੂਸ਼ਲਮ— ਇਜ਼ਰਾਇਲ ਨੇ ਕਤਰ ਸਥਿਤ ਅਲ-ਜਕੀਰਾ ਟੀ. ਵੀ. ਚੈਨਲ 'ਤੇ ਅੱਤਵਾਦੀਆਂ ਦਾ ਸਮਰਥਨ ਕਰਨ ਦਾ ਦੋਸ਼ ਲਗਾਉਂਦੇ ਹੋਏ ਯੇਰੂਸ਼ਲਮ ਵਿਚ ਉਨ੍ਹਾਂ ਦੇਯੂਰੋ ਦਫ਼ਤਰ ਨੂੰ ਬੰਦ ਕਰਨ ਅਤੇ ਉਸ ਦੇ ਸੰਪਾਦਕਾਂ ਦੀ ਮਾਨਤਾ ਰੱਦ ਕਰਨ ਦੀ ਗੱਲ ਕੀਤੀ ਹੈ। ਇਜ਼ਰਾਇਲ ਦੇ ਕਿਮਊਨੀਕੇਸ਼ਨ ਮੰਤਰੀ ਅਊਬ ਕਾਰਾ ਨੇ ਸੋਮਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਸ਼੍ਰੀ ਕਾਰਾ ਨੇ ਟੀ.ਵੀ. ਚੈਨਲ 'ਤੇ ਅੱਤਵਾਦੀ ਸਮਰਥਨ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਿਰਫ ਟੀ.ਵੀ. ਚੈਨਲ ਪ੍ਰਸਾਰਕ ਅਲ-ਜਕੀਰਾ ਦੇ ਅਰਬੀ ਅਤੇ ਅੰਗਰੇਜ਼ੀ ਚੈਨਲਾਂ ਦਾ ਪ੍ਰਸਾਰਣ ਬੰਦ ਕਰਨ ਦੇ ਪ੍ਰਸਤਾਵ 'ਤੇ ਸਹਿਮਤ ਹੋ ਗਏ ਹਨ। ਸੰਚਾਰ ਮੰਤਰੀ ਨੇ ਕਿਹਾ ਕਿ ਚੈਨਲ ਦੇ ਦਫ਼ਤਰ ਨੂੰ ਬੰਦ ਕਰਨ ਲਈ ਅੱਗੇ ਦੀ ਜ਼ਰੂਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Related News