ਅਦਾਕਾਰ ਅਕਸ਼ੈ ਕੁਮਾਰ ਨੇ ਛੱਡੀ ਕੈਨੇਡਾ ਦੀ ਨਾਗਰਿਕਤਾ, ਕਿਹਾ- ਭਾਰਤ ਹੀ ਮੇਰੇ ਲਈ ਸਭ ਕੁਝ

Friday, Feb 24, 2023 - 10:49 AM (IST)

ਅਦਾਕਾਰ ਅਕਸ਼ੈ ਕੁਮਾਰ ਨੇ ਛੱਡੀ ਕੈਨੇਡਾ ਦੀ ਨਾਗਰਿਕਤਾ, ਕਿਹਾ- ਭਾਰਤ ਹੀ ਮੇਰੇ ਲਈ ਸਭ ਕੁਝ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਨੂੰ ਕੈਨੇਡਾ ਦੀ ਨਾਗਰਿਕਤਾ ਨੂੰ ਲੈ ਕੇ ਅਕਸਰ ਟਰੋਲ ਕੀਤਾ ਜਾਂਦਾ ਹੈ ਪਰ ਹੁਣ ਅਦਾਕਾਰ ਭਾਰਤੀ ਬਣ ਚੁੱਕੇ ਹਨ। ਦਰਅਸਲ, ਕੈਨੇਡਾ ਦੀ ਨਾਗਰਿਕਤਾ ਨੂੰ ਲੈ ਕੇ ਆਲੋਚਨਾਵਾਂ ਦਾ ਸਾਹਮਣਾ ਕਰਨ ਵਾਲੇ ਅਕਸ਼ੈ ਕੁਮਾਰ ਦਾ ਕਹਿਣਾ ਹੈ ਕਿ ਭਾਰਤ ਉਨ੍ਹਾਂ ਲਈ ਸਭ ਕੁਝ ਹੈ। ਉਨ੍ਹਾਂ ਨੇ ਕੈਨੇਡਾ ਦੀ ਨਾਗਰਿਕਤਾ ਛੱਡ ਕੇ ਮੁੜ ਭਾਰਤ ਦੀ ਨਾਗਰਿਕਤਾ ਲੈਣ ਲਈ ਅਪਲਾਈ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ : ਗੁਰਲੇਜ ਅਖ਼ਤਰ ਦੇ ਘਰ ਲਿਆ ਧੀ ਨੇ ਜਨਮ, ਤਸਵੀਰ ਸਾਂਝੀ ਕਰ ਬਿਆਨ ਕੀਤੀ ਖ਼ੁਸ਼ੀ

ਅਕਸ਼ੈ ਕੁਮਾਰ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਜਦੋਂ ਲੋਕ ਮੇਰੀ ਕੈਨੇਡਾ ਦੀ ਨਾਗਰਿਕਤਾ ਲੈਣ ਦਾ ਕਾਰਨ ਜਾਣੇ ਬਿਨਾ ਕੁਝ ਵੀ ਕਹਿ ਦਿੰਦੇ ਹਨ ਤਾਂ ਮੈਨੂੰ ਬਹੁਤ ਮਾੜਾ ਲੱਗਦਾ ਹੈ। ਉਨ੍ਹਾਂ ਕੈਨੇਡਾ ਦੀ ਨਾਗਰਿਕਤਾ ਲੈਣ ਦਾ ਕਾਰਨ ਵੀ ਦੱਸਿਆ। ਉਨ੍ਹਾਂ ਕਿਹਾ ਕਿ 15 ਤੋਂ ਜ਼ਿਆਦਾ ਫ਼ਿਲਮਾਂ ਫਲਾਪ ਹੋਣ ’ਤੇ ਦੋਸਤ ਨੇ ਕੈਨੇਡਾ ਆ ਜਾਣ ਲਈ ਕਿਹਾ ਸੀ। ਦੋਸਤ ਦੀ ਗੱਲ ਮੰਨ ਕੇ ਮੈਂ ਕੈਨੇਡਾ ਦੀ ਨਾਗਰਿਕਤਾ ਲਈ ਸੀ। ਉਨ੍ਹਾਂ ਕਿਹਾ ਕਿ ਭਾਰਤ ਮੇਰੇ ਲਈ ਸਭ ਕੁਝ ਹੈ, ਮੈਂ ਜੋ ਕੁਝ ਵੀ ਕਮਾਇਆ ਹੈ, ਜਿਹੜਾ ਕੁਝ ਵੀ ਪਾਇਆ ਹੈ, ਇੱਥੋਂ ਹੀ ਪਾਇਆ ਹੈ। ਮੈਂ ਖ਼ੁਸ਼ਕਿਸਮਤ ਹਾਂ ਕਿ ਮੈਨੂੰ ਵਾਪਸ ਦੇਣ ਦਾ ਮੌਕਾ ਮਿਲਿਆ ਹੈ। ਬੁਰਾ ਲੱਗਦਾ ਹੈ ਜਦੋਂ ਲੋਕ ਬਿਨਾ ਕੁਝ ਜਾਣੇ ਕੁਝ ਵੀ ਕਹਿ ਦਿੰਦੇ ਹਨ। 

ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਨੇ ਬਣਾਇਆ ਗਿੰਨੀਜ਼ ਵਰਲਡ ਰਿਕਾਰਡ, 3 ਮਿੰਟਾਂ ’ਚ ਕਲਿੱਕ ਕੀਤੀਆਂ 184 ਸੈਲਫੀਜ਼

ਇਸ ਤੋਂ ਇਲਾਵਾ ਅਕਸ਼ੈ ਕੁਮਾਰ ਨੇ ਆਪਣੇ ਕਰੀਅਰ ਦੇ ਉਸ ਦੌਰ ਬਾਰੇ ਵੀ ਦੱਸਿਆ ਜਦੋਂ ਉਨ੍ਹਾਂ ਦੀਆਂ 15 ਤੋਂ ਜ਼ਿਆਦਾ ਫ਼ਿਲਮਾਂ ਫਲਾਪ ਹੋ ਗਈਆਂ ਸਨ। ਉਨ੍ਹਾਂ ਕਿਹਾ ਕਿ ਮੈਂ ਸੋਚਿਆ ਕਿ ਮੇਰੀਆਂ ਫ਼ਿਲਮਾਂ ਨਹੀਂ ਚੱਲ ਰਹੀਆਂ। ਕੰਮ ਤਾਂ ਕਰਨਾ ਹੈ, ਮੈਂ ਉੱਥੇ ਕੰਮ ਲਈ ਗਿਆ ਸੀ। ਮੇਰਾ ਦੋਸਤ ਕੈਨੇਡਾ ’ਚ ਸੀ ਤੇ ਉਸ ਨੇ ਕਿਹਾ ਕਿ ਇੱਥੇ ਆ ਜਾ। ਮੈਂ ਅਪਲਾਈ ਕੀਤਾ ਤੇ ਕੈਨੇਡਾ ਦੀ ਨਾਗਰਿਕਤਾ ਲੈ ਲਈ। ਮੇਰੀਆਂ ਬਸ ਦੋ ਫ਼ਿਲਮਾਂ ਰਿਲੀਜ਼ ਹੋਣ ਲਈ ਬਚੀਆਂ ਸਨ ਤੇ ਇਹ ਕਿਸਮਤ ਦੀ ਗੱਲ ਹੈ ਕਿ ਉਹ ਦੋਵੇਂ ਸੁਪਰਹਿੱਟ ਹੋ ਗਈਆਂ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News