ਸੁਰੱਖਿਆ ਸੰਮੇਲਨ ’ਚ ਹਿੱਸਾ ਲੈਣ ਲਈ ਅਜੀਤ ਡੋਪਾਲ ਕੋਲੰਬੋ ਪੁੱਜੇ

Thursday, Aug 29, 2024 - 07:04 PM (IST)

ਕੋਲੰਬੋ- ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਕੋਲੰਬੋ ਸੁਰੱਖਿਆ ਸੰਮੇਲਨ ’ਚ ਹਿੱਸਾ ਲੈਣ ਲਈ ਵੀਰਵਾਰ ਨੂੰ ਇੱਥੇ ਪੁੱਜੇ। ਅਧਿਕਾਰੀਆਂ ਨੇ ਦੱਸਿਆ ਕਿ ਸੰਮੇਲਨ ਸ਼ੁੱਕਰਵਾਰ ਨੂੰ ਆਯੋਜਿਤ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕ੍ਰਮਸਿੰਘੇ ਨਾਲ ਮੁਲਾਕਾਤ ਵੀ ਕਰਨਗੇ। ਸੰਮੇਲਨ ਆਪਣੇ ਕੋਲੰਬੋ ਸਕੱਤਰੇਤ ਦੇ ਨਾਲ ਭਾਰਤ, ਸ਼੍ਰੀਲੰਕਾ, ਮਾਲਦੀਵ ਅਤੇ ਰਾਸ਼ਟਰਪਤੀ ਰਾਨਿਲ ਸੁਰੱਖਿਆ ਸਲਾਹਕਾਰਾਂ ਅਤੇ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਨੂੰ ਇਕ ਮੰਚ ’ਤੇ ਲਿਆਉਂਦਾ ਹੈ। ਸੰਮੇਲਨ ’ਚ ਬੰਗਲਾਦੇਸ਼ ਅਤੇ  ਸੇਸ਼ੈਲਸ ਨੂੰ ਆਬਜ਼ਰਵਰ ਦਾ ਦਰਜਾ ਹਾਸਲ ਹੈ। ਇਸ ਸੰਮੇਲਨ ’ਚ ਸਮੁੰਦਰੀ ਸੁਰੱਖਿਆ, ਅੱਤਵਾਦ-ਰੋਕੂ ਅਤੇ  ਸਾਇਬਰ ਸੁਰੱਖਿਆ ਨਾਲ ਸਬੰਧਤ ਮੁੱਦਿਆਂ  ’ਤੇ ਚਰਚਾ ਹੁੰਦੀ ਹੈ ਅਤੇ ਭਾਰਤ ਹਿੰਦ ਮਹਾਸਾਗਰ ’ਚ ਆਪਣੀ ਰਣਨੀਤਕ ਚਿੰਤਾਵਾਂ ਤੋਂ ਜਾਣੂ ਕਰਵਾਉਂਦਾ ਹੈ।

 ਇਹ ਵੀ ਪੜ੍ਹੋ ਆਸਟ੍ਰੇਲੀਆ ’ਚ ਵਾਪਰੀ ਦਰਦਨਾਕ ਘਟਨਾ : ਪਾਰਕ ’ਚ ਦੁੱਧ ਮੂੰਹੇ ਬੱਚੇ ’ਤੇ ਸੁੱਟੀ ਉਬਲਦੀ ਕੌਫੀ

ਇਹ ਵੀ ਪੜ੍ਹੋ ਉਤਰਦੇ ਸਮੇਂ ਰਾਕੇਟ ’ਚ ਅੱਗ ਲੱਗਣ ਕਾਰਨ ਐੱਫ.ਏ.ਏ. ਨੇ ਸਪੇਸਐਕਸ ਨੂੰ ਉਡਾਨ ਭਰਨ ਤੋਂ ਰੋਕਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Sunaina

Content Editor

Related News