ਤਾਈਵਾਨ ਦੀ ਇਸ ਹੌਟ ਨਰਸ ਦੇ ਹਨ ਲੱਖਾਂ ਫਾਲੋਅਰਜ਼, ਖੁਦ ਵੀ ਹੈ ਇਸ ਗੱਲ ਤੋਂ ਹੈਰਾਨ (ਤਸਵੀਰਾਂ)

10/31/2017 3:57:47 PM

ਤਾਈਵਾਨ(ਬਿਊਰੋ)— ਸੋਸ਼ਲ ਮੀਡੀਆ 'ਤੇ ਇਕ ਨਰਸ ਆਪਣੀਆਂ ਤਸਵੀਰਾਂ ਕਾਰਨ ਕਾਫੀ ਫੇਮਸ ਹੋ ਰਹੀ ਹੈ। ਇਸ ਨਰਸ ਨੂੰ ਇੰਸਟਾਗ੍ਰਾਮ 'ਤੇ ਲੱਖਾਂ ਲੋਕ ਫਾਲੋ ਕਰਦੇ ਹਨ। ਆਪਣੀ ਪ੍ਰੋਫਾਇਲ ਵਿਚ ਇਹ ਖੁਦ ਨੂੰ ਨਰਸ ਦੇ ਨਾਲ-ਨਾਲ ਇਕ ਟਰੈਵਲਰ ਦੱਸਦੀ ਹੈ।
23 ਸਾਲ ਦੀ ਹੈ ਕੈਰੀਨਾ
ਕੈਰੀਨਾ ਲਿਨ 23 ਸਾਲ ਦੀ ਹੈ, ਜਦੋਂ ਵੀ ਉਨ੍ਹਾਂ ਨੂੰ ਆਪਣੇ ਕੰਮ ਤੋਂ ਫੁਰਸਤ ਮਿਲਦੀ ਹੈ ਤਾਂ ਇਹ ਘੁੰਮਣ ਲਈ ਨਿਕਲ ਜਾਂਦੀ ਹੈ। ਉਨ੍ਹਾਂ ਦੀਆਂ ਤਸਵੀਰਾਂ ਨੂੰ ਦੁਨੀਆ ਭਰ ਵਿਚ ਪਸੰਦ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਕੈਰੀਨਾ ਤਾਈਵਾਨ ਦੇ ਮਿਨ-ਸ਼ੇਂਗ ਜਨਰਲ ਹਸਪਤਾਲ ਵਿਚ ਬਤੌਰ ਨਰਸ ਕੰਮ ਕਰਦੀ ਹੈ। ਸੋਸ਼ਲ ਮੀਡੀਆ 'ਤੇ ਕੈਰੀਨਾ ਨੂੰ ਲੱਖਾਂ ਲੋਕ ਫਾਲੋ ਕਰਦੇ ਹਨ, ਆਪਣੀ ਇਸ ਪ੍ਰਸਿੱਧੀ 'ਤੇ ਕੈਰੀਨਾ ਬਹੁਤ ਖੁਸ਼ ਹੈ।
ਫਾਲੋਅਰਜ਼ ਨੂੰ ਦੇਖ ਕੇ ਹੈਰਾਨ ਹੋ ਗਈ ਸੀ ਕੈਰੀਨਾ
ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਨ ਦੇ ਬਾਰੇ ਵਿਚ ਕੈਰੀਨਾ ਦਾ ਕਹਿਣਾ ਹੈ ਕਿ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਸਮੇਂ ਉਨ੍ਹਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ ਇੰਨੀ ਵਧ ਜਾਵੇਗੀ। ਕੈਰੀਨਾ ਖੁਦ ਇਸ ਗੱਲ ਤੋਂ ਹੈਰਾਨ ਵੀ ਹੈ ਕਿ ਉਨ੍ਹਾਂ ਦੇ ਫਾਲੋਅਰਜ਼ ਇੰਨੇ ਕਿਵੇਂ ਹੋ ਗਏ।
ਹਸਪਤਾਲ ਵਿਚ ਵੀ ਹੋ ਗਈ ਹੈ ਜ਼ਿਆਦਾ ਪ੍ਰਸਿੱਧ
ਕੈਰੀਨਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਲੋਕਾਂ ਨੂੰ ਉਨ੍ਹਾਂ ਦੀਆਂ ਤਸਵੀਰਾਂ ਪਸੰਦ ਆ ਰਹੀਆਂ ਹਨ। ਹਸਪਤਾਲ ਵਿਚ ਉਨ੍ਹਾਂ ਨੂੰ ਹੁਣ ਵੱਖ ਨਜ਼ਰ ਤੋਂ ਦੇਖਿਆ ਜਾ ਰਿਹਾ ਹੈ ਪਰ ਉਥੇ ਹੀ ਕਈ ਲੋਕਾਂ ਨੂੰ ਉਨ੍ਹਾਂ ਦੀਆਂ ਤਸਵੀਰਾਂ ਪਸੰਦ ਨਹੀਂ ਆ ਰਹੀਆਂ ਹਨ।


Related News