ਆਸਟ੍ਰੇਲੀਆ ਦੇ ਐਡੀਲੇਡ ਹਵਾਈ ਅੱਡੇ ਨੂੰ ਕਰਵਾਇਆ ਗਿਆ ਖਾਲੀ
Wednesday, Dec 11, 2019 - 02:22 PM (IST)

ਐਡੀਲੇਡ, (ਭਾਸ਼ਾ)— ਆਸਟ੍ਰੇਲੀਆ ਦੇ ਐਡੀਲੇਡ ਏਅਰਪੋਰਟ ਨੂੰ ਬੁੱਧਵਾਰ ਖਾਲੀ ਕਰਵਾਇਆ ਗਿਆ। ਸੁਰੱਖਿਆ ਕੰਮਾਂ 'ਚ ਕਿਸੇ ਪ੍ਰੇਸ਼ਾਨੀ ਕਾਰਨ ਲੋਕਾਂ ਨੂੰ ਏਅਰਪੋਰਟ ਖਾਲੀ ਕਰਨ ਦੇ ਹੁਕਮ ਦਿੱਤੇ ਗਏ। ਏਅਰਪੋਰਟ ਵਲੋਂ ਟਵਿੱਟਰ 'ਤੇ ਜਾਣਕਾਰੀ ਦਿੱਤੀ ਗਈ,'' ਟੀ-1 ਨੂੰ ਖਾਲੀ ਕਰਵਾਇਆ ਗਿਆ ਹੈ ਕਿਉਂਕਿ ਇੱਥੇ ਸਕਿਓਰਟੀ ਸਕਰੀਨਿੰਗ 'ਚ ਕੋਈ ਪ੍ਰੇਸ਼ਾਨੀ ਆ ਰਹੀ ਸੀ। ਇਸ ਕਾਰਨ ਕਈ ਫਲਾਈਟਾਂ ਦੇ ਲੇਟ ਹੋਣ ਦੀ ਸੰਭਾਵਨਾ ਹੈ। ਇਸ ਲਈ ਲੋਕਾਂ ਨੂੰ ਆਪਣੀ ਫਲਾਈਟ ਦਾ ਸਮਾਂ ਦੋਬਾਰਾ ਚੈੱਕ ਕਰਨ ਦੀ ਅਪੀਲ ਹੈ।''
ਆਸਟ੍ਰੇਲੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ ਮੁਤਾਬਕ ਆਸਟ੍ਰੇਲੀਅਨ ਫੈਡਰਲ ਪੁਲਸ ਇੱਥੇ ਪੁੱਜੀ ਹੋਈ ਹੈ। ਅਜੇ ਤਕ ਪਤਾ ਨਹੀਂ ਲੱਗ ਸਕਿਆ ਕਿ ਸਕਿਓਰਟੀ ਸਬੰਧੀ ਕਿਹੜਾ ਮਸਲਾ ਸੀ ਪਰ ਫਲਾਈਟਾਂ ਲੇਟ ਹੋਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।