AIR ਟ੍ਰਾਂਸੈਟ ਫਿਰ ਤੋਂ ਸ਼ੁਰੂ ਕਰਨ ਜਾ ਰਹੀ ਹੈ ਉਡਾਣਾਂ, ਕੰਪਨੀ ਨੇ ਖੋਲ੍ਹੇ ਪੱਤੇ

Thursday, Jun 11, 2020 - 07:14 PM (IST)

AIR ਟ੍ਰਾਂਸੈਟ ਫਿਰ ਤੋਂ ਸ਼ੁਰੂ ਕਰਨ ਜਾ ਰਹੀ ਹੈ ਉਡਾਣਾਂ, ਕੰਪਨੀ ਨੇ ਖੋਲ੍ਹੇ ਪੱਤੇ

ਮਾਂਟਰੀਅਲ— ਕੈਨੇਡਾ ਦੀ ਏਅਰ ਟ੍ਰਾਂਸੈਟ ਜਲਦ ਹੀ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਕੰਪਨੀ ਨੇ 23 ਜੁਲਾਈ ਤੋਂ ਉਡਾਣਾਂ ਅਤੇ ਟੂਰ ਸੰਚਾਲਨ ਕਾਰੋਬਾਰ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ।

ਏਅਰ ਟ੍ਰਾਂਸੈਟ ਦੀ ਮਾਲਕ ਮਾਂਟਰੀਅਲ ਦੀ ਟੂਰ ਕੰਪਨੀ ਨੇ ਵੀਰਵਾਰ ਨੂੰ ਕਿਹਾ ਕਿ ਉਹ ਯੂਰਪ, ਕੈਰੇਬੀਅਨ, ਅਮਰੀਕਾ ਸਮੇਤ 23 ਕੌਮਾਂਤਰੀ ਮਾਰਗਾਂ ਤੇ ਕੁਝ ਘਰੇਲੂ ਉਡਾਣਾਂ ਨਾਲ ਹੌਲੀ-ਹੌਲੀ ਆਮ ਸਥਿਤੀ 'ਚ ਪਰਤਣ ਦੀ ਯੋਜਨਾ ਬਣਾ ਰਹੀ ਹੈ। ਟ੍ਰਾਂਸੈਟ ਦੇ ਮੁੱਖ ਕਾਰਜਕਾਰੀ ਜੀਨ ਮਾਰਕ ਯੂਸਤਾਚੇ ਨੇ ਇਕ ਬਿਆਨ 'ਚ ਕਿਹਾ ਕਿ ਯਾਤਰਾ ਸੁਰੱਖਿਆ ਪ੍ਰੋਗਰਾਮ ਦੇ ਨਾਲ ਕੰਪਨੀ ਆਪਣੇ ਗਾਹਕਾਂ ਦੀ ਸਿਹਤ ਦੀ ਸੁਰੱਖਿਆ ਲਈ ਸਾਰੇ ਲੋੜੀਂਦੇ ਪ੍ਰਬੰਧ ਲਾਗੂ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਕਾਰੋਬਾਰੀ ਅਤੇ ਵਿੱਤੀ ਦ੍ਰਿਸ਼ਟੀਕੋਣ ਤੋਂ ਕੰਮਕਾਜ ਨੂੰ ਮੁੜ ਤੋਂ ਪਟੜੀ 'ਤੇ ਲਿਆਉਣ ਲਈ ਇਹ ਪਹਿਲਾ ਕਦਮ ਹੈ। ਜ਼ਿਕਰਯੋਗ ਹੈ ਕਿ ਟ੍ਰਾਂਸੈਟ ਜੋ ਏਅਰ ਕੈਨੇਡਾ ਵੱਲੋਂ ਖਰੀਦੇ ਜਾਣ ਦੀ ਪ੍ਰਕਿਰਿਆ 'ਚ ਹੈ, ਨੇ 1 ਅਪ੍ਰੈਲ ਤੋਂ ਆਪਣੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਸੀ। 30 ਅਪ੍ਰੈਲ ਨੂੰ ਖਤਮ ਹੋਈ ਤਿਮਾਹੀ 'ਚ ਏਅਰ ਟ੍ਰਾਂਸੈਟ ਨੇ 17.95 ਕਰੋੜ ਡਾਲਰ ਦਾ ਘਾਟਾ ਦਰਜ ਕੀਤਾ ਹੈ। ਏਅਰ ਕੈਨੇਡਾ ਦੇ 72 ਕਰੋੜ ਡਾਲਰ 'ਚ ਟ੍ਰਾਂਸੈਟ ਖਰੀਦਣ ਦੇ ਸੌਦੇ ਨੂੰ ਹਿੱਸੇਦਾਰਾਂ ਨੇ ਸਹਿਮਤੀ ਦੇ ਦਿੱਤੀ ਹੈ ਪਰ ਫਿਰ ਵੀ ਕੈਨੇਡਾ ਅਤੇ ਯੂਰਪੀਅਨ ਯੂਨੀਅਨ 'ਚ ਰੈਗੂਲੇਟਰੀ ਮਨਜ਼ੂਰੀ ਦੀ ਲੋੜ ਹੈ।


author

Sanjeev

Content Editor

Related News