ਭਾਰਤ, ਪਾਕਿ ਤੇ ਬੰਗਲਾਦੇਸ਼ ’ਚ ਗਰਭਪਾਤ ਦਾ ਖ਼ਤਰਾ ਵਧਾਉਂਦੈ ਹਵਾ ਪ੍ਰਦੂਸ਼ਣ : ਅਧਿਐਨ

Friday, Jan 08, 2021 - 12:02 PM (IST)

ਭਾਰਤ, ਪਾਕਿ ਤੇ ਬੰਗਲਾਦੇਸ਼ ’ਚ ਗਰਭਪਾਤ ਦਾ ਖ਼ਤਰਾ ਵਧਾਉਂਦੈ ਹਵਾ ਪ੍ਰਦੂਸ਼ਣ : ਅਧਿਐਨ

ਨਵੀਂ ਦਿੱਲੀ, (ਭਾਸ਼ਾ)- ਹਵਾ ਪ੍ਰਦੂਸ਼ਣ ਕਾਰਣ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਦੀਆਂ ਗਰਭਵਤੀ ਔਰਤਾਂ ’ਚ ਪ੍ਰੀ-ਮਚਿਓਰ ਤੇ ਗਰਭਪਾਤ ਦਾ ਜ਼ੋਖ਼ਮ ਵੱਧ ਜਾਂਦਾ ਹੈ। ਸੋਧ ਰਸਾਲੇ 'ਦਿ ਲਾਂਸੇਟ ਪਲਾਨੇਟਰੀ ਹੈਲਥ' ’ਚ ਪ੍ਰਕਾਸ਼ਿਤ ਇਕ ਅਧਿਐਨ ’ਚ ਇਨ੍ਹਾਂ ਖਤਰਿਆਂ ਬਾਰੇ ਸਾਵਧਾਨ ਕੀਤਾ ਗਿਆ ਹੈ।

ਸੋਧ ਕਰਤਾਵਾਂ ਨੇ ਆਪਣੇ ਅਧਿਐਨ ’ਚ ਦੱਸਿਆ ਗਿਆ ਕਿ ਦੱਖਣ ਏਸ਼ੀਆ ’ਚ ਹਰ ਸਾਲ ਅੰਦਾਜ਼ਨ ਤੌਰ ’ਤੇ 3,49,681 ਔਰਤਾਂ ਦੇ ਗਰਭਪਾਤ ਦਾ ਸਬੰਧ ਹਵਾ ’ਚ ਮੌਜੂਦ ਅਤਿ ਸੂਖਮ ਕਣ ਪੀ. ਐੱਮ. 2.5 ਨਾਲ ਜੁੜਿਆ ਹੋਇਆ ਹੈ। ਭਾਰਤ ’ਚ ਸਟੈਂਡਰਡ ਹਵਾ ਗੁਣਵੱਤਾ ’ਚ ਪੀ. ਐੱਮ. 2. 5 ਕਣ ਦੀ ਮੌਜੂਦਗੀ 40 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਜ਼ਿਆਦਾ ਹੈ।

ਸੋਧਕਰਤਾਵਾਂ ਨੇ ਕਿਹਾ ਕਿ 2000-2016 ਵਿਚਾਲੇ ਖੇਤਰ ’ਚ ਕੁੱਲ ਗਰਭਪਾਤ ’ਚ ਹਵਾ ਪ੍ਰਦੂਸ਼ਣ ਦੀ ਹਿੱਸੇਦਾਰੀ 7 ਫ਼ੀਸਦੀ ਸੀ। ਹਵਾ ਗੁਣਵੱਤਾ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਦੇ ਨਿਰਦੇਸ਼ ਤਹਿਤ 10 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਜ਼ਿਆਦਾ ਹੋਣ ’ਤੇ ਇਹ ਗਰਭਪਾਤ ਦੇ 29 ਫ਼ੀਸਦੀ ਤੋਂ ਜ਼ਿਆਦਾ ਮਾਮਲਿਆਂ ਲਈ ਜ਼ਿੰਮੇਵਾਰ ਹੁੰਦਾ ਹੈ। 

'ਪੇਕਿੰਗ ਯੂਨੀਵਰਸਿਟੀ ਚੀਨ' ਦੇ ਸੋਧ ਕਰਤਾ ਤੇ ਅਧਿਐਨ ਦੇ ਲੇਖਕ ਤਾਓ ਝੂ ਨੇ ਕਿਹਾ, ‘ਸੰਸਾਰਕ ਪੱਧਰ ’ਤੇ ਦੱਖਣ ਏਸ਼ੀਆ ’ਚ ਸਭ ਤੋਂ ਜ਼ਿਆਦਾ ਗਰਭਪਾਤ ਦੀਆਂ ਘਟਨਾਵਾਂ ਹੁੰਦੀਆਂ ਹਨ ਤੇ ਦੁਨੀਆ ’ਚ ਇਹ ਪੀ. ਐੱਮ. 2. 5 ਨਾਲ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਖੇਤਰ ਹੈ। ਉਨ੍ਹਾਂ ਕਿਹਾ ਕਿ ਸਾਡੇ ਅਧਿਐਨ ਨਾਲ ਇਹ ਸਿੱਟਾ ਨਿਕਲਿਆ ਹੈ ਕਿ ਖ਼ਰਾਬ ਹਵਾ ਗੁਣਵੱਤਾ ਕਾਰਨ ਖੇਤਰ ’ਚ ਗਰਭਪਾਤ ਦਾ ਖ਼ਤਰਾ ਵੱਧ ਜਾਂਦਾ ਹੈ।


author

Lalita Mam

Content Editor

Related News