ਹਵਾਈ ਯਾਤਰੀਆਂ ਨੂੰ ਝਟਕਾ, ਏਅਰ ਕੈਨੇਡਾ ਨੇ ਵੈਨਕੂਵਰ ਤੋਂ ਦਿੱਲੀ ਵਿਚਾਲੇ ਉਡਾਣਾਂ ਕੀਤੀਆਂ ਰੱਦ

Thursday, Apr 07, 2022 - 06:02 PM (IST)

ਹਵਾਈ ਯਾਤਰੀਆਂ ਨੂੰ ਝਟਕਾ, ਏਅਰ ਕੈਨੇਡਾ ਨੇ ਵੈਨਕੂਵਰ ਤੋਂ ਦਿੱਲੀ ਵਿਚਾਲੇ ਉਡਾਣਾਂ ਕੀਤੀਆਂ ਰੱਦ

ਟੋਰਾਂਟੋ/ਜਲੰਧਰ (ਸਲਵਾਨ): ਕੈਨੇਡਾ ਜਾਣ ਵਾਲਿਆਂ ਲਈ ਇਕ ਬੁਰੀ ਖ਼ਬਰ ਹੈ। ਦੋ ਸਾਲ ਦੇ ਅੰਤਰਾਲ ਦੇ ਬਾਅਦ ਖੁੱਲ੍ਹੀ ਏਅਰਲਾਈਨਜ਼ ਦੀਆਂ ਟਿਕਟਾਂ ਦੀ ਵੱਧਦੀ ਕੀਮਤ ਪਹਿਲਾਂ ਹੀ ਸਿਰ ਦਰਦ ਬਣੀ ਹੋਈ ਹੈ। ਹੁਣ ਯਾਤਰੀਆਂ ਨੂੰ ਇਕ ਹੋਰ ਝਟਕੇ ਦਾ ਸਾਹਮਣਾ ਕਰਨਾ ਹੋਵੇਗਾ। ਏਅਰ ਕੈਨੇਡਾ ਨੇ ਫ਼ੈਸਲਾ ਕੀਤਾ ਹੈ ਉਹ ਵੈਨਕੂਵਰ ਤੋਂ ਦਿੱਲੀ ਲਈ 2 ਜੂਨ ਤੋਂ 6 ਸਤੰਬਰ, 2022 ਤੱਕ ਆਪਣੀਆਂ ਉਡਾਣਾਂ ਰੱਦ ਕਰ ਰਿਹਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਭਾਰਤੀ-ਅਮਰੀਕੀ ਸ਼ਖ਼ਸ ਦੇ ਸਟਾਰਟਅੱਪ ਨੇ ਜੁਟਾਏ 20 ਕਰੋੜ ਡਾਲਰ 

ਪਰ ਇਸਦੇ ਨਾਲ ਹੀ ਰਾਹਤ ਦੀ ਗੱਲ ਇਹ ਹੈ ਕਿ ਕੈਨੇਡਾ ਆਪਣੀਆਂ ਹਫ਼ਤਾਵਾਰੀ ਉਡਾਣਾਂ ਜਾਰੀ ਰੱਖੇਗਾ, ਜਿਹਨਾਂ ਵਿਚ ਟੋਰਾਂਟੋ ਲਈ ਰੋਜ ਅਤੇ ਮਾਂਟਰੀਅਲ ਲਈ ਹਫ਼ਤੇ ਵਿਚ ਚਾਰ ਵਾਰ ਉਡਾਣਾਂ ਰੱਖੀਆਂ ਗਈਆਂ ਹਨ। ਉਹਨਾਂ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ 6 ਸਤੰਬਰ ਤੋਂ ਦਿੱਲੀ-ਵੈਨਕੂਵਰ ਲਈ ਨਾਨ ਸਟਾਪ ਉਡਾਣਾਂ ਮੁੜ ਸ਼ੁਰੂ ਕਰਨਗੇ। ਜੇਕਰ ਇਸ ਤੋਂ ਪਹਿਲਾਂ ਸੰਭਵ ਹੋਇਆ ਤਾਂ ਇਸ ਲਈ ਵੀ ਉਹ ਤਿਆਰ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News