ਏਅਰ ਏਸ਼ੀਆ ਨੇ ਅੰਤਰਰਾਸ਼ਟਰੀ ਉਡਾਣਾਂ ਦੇ ਕਿਰਾਏ ''ਚ ਕੀਤਾ 50 ਫ਼ੀਸਦੀ ਛੋਟ ਦਾ ਐਲਾਨ

Monday, Jul 15, 2019 - 01:47 AM (IST)

ਏਅਰ ਏਸ਼ੀਆ ਨੇ ਅੰਤਰਰਾਸ਼ਟਰੀ ਉਡਾਣਾਂ ਦੇ ਕਿਰਾਏ ''ਚ ਕੀਤਾ 50 ਫ਼ੀਸਦੀ ਛੋਟ ਦਾ ਐਲਾਨ

ਅੰਮ੍ਰਿਤਸਰ (ਇੰਦਰਜੀਤ)-ਏਅਰ ਏਸ਼ੀਆ ਜਹਾਜ਼ ਕੰਪਨੀ ਨੇ ਹਵਾਈ ਯਾਤਰੀਆਂ ਨੂੰ ਰਾਹਤ ਦਿੰਦਿਆਂ 50 ਫੀਸਦੀ ਕਿਰਾਏ 'ਚ ਛੋਟ ਦਿੱਤੀ ਹੈ। ਇਹ ਛੋਟ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਜਾਣ ਵਾਲੇ ਯਾਤਰੀਆਂ ਲਈ ਵਿਸ਼ੇਸ਼ ਤੌਰ 'ਤੇ ਹੈ। ਜਾਣਕਾਰੀ ਮੁਤਾਬਕ ਏਅਰ ਏਸ਼ੀਆ ਜਹਾਜ਼ ਕੰਪਨੀ ਦੇ ਸੀ. ਈ. ਓ. ਸੰਜੇ ਕੁਮਾਰ ਨੇ ਕਿਹਾ ਹੈ ਕਿ ਇਹ ਛੋਟ 15 ਤੋਂ 21 ਜੁਲਾਈ ਤੱਕ ਕੀਤੀ ਗਈ ਬੁਕਿੰਗ ਦੌਰਾਨ ਮਿਲੇਗੀ, ਜਦੋਂ ਕਿ ਇਸ 'ਚ ਯਾਤਰਾ ਦਾ ਸਮਾਂ 22 ਜੁਲਾਈ ਤੋਂ 29 ਫਰਵਰੀ 2020 ਤੱਕ ਹੋਵੇਗਾ। ਇਸ ਸੇਲ ਦੇ ਉਦਘਾਟਨ ਮੌਕੇ ਏਅਰ ਏਸ਼ੀਆ ਪ੍ਰਬੰਧਨ ਵੱਲੋਂ ਦੱਸਿਆ ਗਿਆ ਹੈ ਕਿ ਕੰਪਨੀ ਕੋਲ 19 ਸਥਾਨਾਂ 'ਤੇ ਹਵਾਈ ਯਾਤਰੀਆਂ ਨੂੰ ਭੇਜਣ ਲਈ 21 ਜਹਾਜ਼ਾਂ ਦਾ ਬੇੜਾ ਹੈ। ਉਨ੍ਹਾਂ ਦੱਸਿਆ ਕਿ ਇਸ ਯਾਤਰਾ ਲਈ ਉਨ੍ਹਾਂ ਯਾਤਰੀਆਂ ਨੂੰ ਲਾਭ ਮਿਲੇਗਾ, ਜੋ ਆਪਣੇ ਟੂਰ ਪ੍ਰੋਗਰਾਮ ਦੀ ਯੋਜਨਾ ਪਹਿਲਾਂ ਤੋਂ ਹੀ ਨਿਸ਼ਚਿਤ ਕਰ ਲੈਂਦੇ ਹਨ। 50 ਫੀਸਦੀ ਛੋਟ ਦੀ ਕੀਤੀ ਇਹ ਸ਼ੁਰੂਆਤ 'ਨਾਓ ਐਵਰੀਵਨ ਕੈਨ ਫਲਾਈ' ਨੂੰ ਦਰਸਾਉਂਦੀ ਹੈ।


author

Karan Kumar

Content Editor

Related News