ਕੀਵ 'ਚ ਏਅਰ ਅਲਰਟ ਦਾ ਐਲਾਨ, ਵਸਨੀਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੇ ਨਿਰਦੇਸ਼

Wednesday, Mar 09, 2022 - 11:40 AM (IST)

ਕੀਵ 'ਚ ਏਅਰ ਅਲਰਟ ਦਾ ਐਲਾਨ, ਵਸਨੀਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੇ ਨਿਰਦੇਸ਼

ਲਵੀਵ (ਏਪੀ): ਯੁੱਧ ਪ੍ਰਭਾਵਿਤ ਯੂਕ੍ਰੇਨ ਦੀ ਰਾਜਧਾਨੀ ਕੀਵ ਵਿੱਚ ਅਤੇ ਇਸਦੇ ਆਲੇ ਦੁਆਲੇ ਬੁੱਧਵਾਰ ਸਵੇਰੇ ਇੱਕ ਹਵਾਈ ਅਲਰਟ ਘੋਸ਼ਿਤ ਕੀਤਾ ਗਿਆ, ਜਿਸ ਵਿੱਚ ਵਸਨੀਕਾਂ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਸਥਾਨਾਂ 'ਤੇ ਜਾਣ ਦੀ ਅਪੀਲ ਕੀਤੀ ਗਈ। ਖੇਤਰੀ ਪ੍ਰਸ਼ਾਸਨ ਦੇ ਮੁਖੀ ਓਲੇਕਸੀ ਕੁਲੇਬਾ ਨੇ ਟੈਲੀਗ੍ਰਾਮ 'ਤੇ ਕਿਹਾ ਕਿ ਕੀਵ ਖੇਤਰ - ਹਵਾਈ ਚੇਤਾਵਨੀ। ਮਿਜ਼ਾਈਲ ਹਮਲੇ ਦਾ ਖਤਰਾ ਹੈ। ਹਰ ਕਿਸੇ ਨੂੰ ਤੁਰੰਤ ਸੁਰੱਖਿਅਤ ਥਾਵਾਂ 'ਤੇ ਚਲੇ ਜਾਣਾ ਚਾਹੀਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਬਾਈਡੇਨ ਪ੍ਰਸ਼ਾਸਨ ਦਾ ਦਾਅਵਾ, ਰੂਸ ਹੁਣ ਵਿਸ਼ਵ ਅਰਥ ਵਿਵਸਥਾ ਲਈ 'ਗੈਰ ਜ਼ਰੂਰੀ' 

ਯੂਕ੍ਰੇਨ 'ਤੇ ਹਮਲਾ ਕਰਨ ਦੇ ਲਗਭਗ ਦੋ ਹਫ਼ਤਿਆਂ ਬਾਅਦ, ਰੂਸੀ ਫ਼ੌਜਾਂ ਦੇਸ਼ ਦੇ ਸਮੁੰਦਰੀ ਤੱਟ 'ਤੇ ਅੱਗੇ ਵਧ ਚੁੱਕੀਆਂ ਹੈ। ਅਜ਼ੋਵ ਸਾਗਰ 'ਤੇ ਸਥਿਤ ਮਾਰੀਉਪੋਲ ਨੂੰ ਕਈ ਦਿਨਾਂ ਤੋਂ ਰੂਸੀ ਫ਼ੌਜਾਂ ਨੇ ਘੇਰਾ ਪਾਇਆ ਹੋਇਆ ਹੈ ਅਤੇ 430,000 ਲੋਕਾਂ ਦੇ ਸ਼ਹਿਰ ਵਿਚ ਮਨੁੱਖੀ ਸੰਕਟ ਵਧ ਰਿਹਾ ਹੈ। ਕਈ ਦਿਨਾਂ ਤੋਂ, ਰੂਸੀ ਬਲਾਂ ਨੇ ਯੂਕ੍ਰੇਨ ਦੇ ਸ਼ਹਿਰਾਂ ਨੂੰ ਘੇਰ ਲਿਆ ਹੈ ਅਤੇ ਨਾਗਰਿਕਾਂ ਨੂੰ ਕੱਢਣ ਲਈ ਮਾਨਵਤਾਵਾਦੀ ਗਲਿਆਰੇ ਬਣਾਉਣ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਹਨ। ਜਾਣਕਾਰੀ ਹੈ ਕਿ ਦੋ ਹਫ਼ਤਿਆਂ ਤੋਂ ਚੱਲ ਰਹੀ ਇਸ ਲੜਾਈ ਵਿੱਚ ਦੇਸ਼ ਭਰ ਵਿੱਚ ਫ਼ੌਜੀ ਅਤੇ ਆਮ ਨਾਗਰਿਕਾਂ ਸਮੇਤ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News