ਆਸਟ੍ਰੇਲੀਆ ''ਚ ਛੋਟਾ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 2 ਲੋਕਾਂ ਦੀ ਮੌਤ

10/23/2017 3:44:06 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਡਾਰਵਿਨ ਦੇ ਹਵਾਈ ਅੱਡੇ ਤੋਂ ਉਡਾਣ ਭਰਨ ਮਗਰੋਂ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ 2 ਲੋਕਾਂ ਦੀ ਮੌਤ ਹੋ ਗਈ। ਸੈਸਨਾ 210 ਹਵਾਈ ਜਹਾਜ਼ ਨੇ ਡਾਰਵਿਨ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਅਤੇ ਇਹ ਦੁਪਹਿਰ ਦੇ ਕਰੀਬ 1:35 'ਤੇ ਡਾਰਵਿਨ ਤੋਂ 25 ਕਿਲੋਮੀਟਰ ਦੂਰ ਦੱਖਣ-ਪੂਰਬ ਵਿਚ ਹਾਰਵਡ ਸਪਰਿੰਗ ਨੇੜੇ ਹਾਦਸਾਗ੍ਰਸਤ ਹੋ ਗਿਆ। ਐਮਰਜੈਂਸੀ ਅਧਿਕਾਰੀ ਜਲਦੀ ਨਾਲ ਹਾਦਸੇ ਵਾਲੀ ਜਗ੍ਹਾ 'ਤੇ ਪੁੱਜ ਗਏ। ਹਾਦਸੇ ਮਗਰੋਂ ਹਵਾਈ ਜਹਾਜ਼ ਦੇ ਦੋ ਟੁੱਕੜੇ ਹੋ ਗਏ। ਹਾਦਸੇ ਦੀ ਜਾਂਚ ਕਰਨ ਲਈ ਆਸਟ੍ਰੇਲੀਆ ਟਰਾਂਸਪੋਰਟ ਸੈਫਟੀ ਬਿਊਰੋ ਤੋਂ ਇਕ ਟੀਮ ਕੈਨਬਰਾ ਤੋਂ ਰਵਾਨਾ ਹੋਵੇਗੀ ਅਤੇ ਇਸ ਟੀਮ ਦੇ ਇੱਥੇ ਦੁਪਹਿਰ ਤੱਕ ਪਹੁੰਚਣ ਦੀ ਸੰਭਾਵਨਾ ਹੈ।


Related News